ਮੁੰਬਈ : ਬਾਲੀਵੁੱਡ ਅਦਾਕਾਰ ਨਰਗਿਸ ਫਾਖਰੀ ਦਾ ਕਹਿਣਾ ਹੈ ਕਿ ਹੁਣ ਉਨਾਂ ਨੂੰ ਆਲੋਚਨਾਵਾਂ ਦੀ ਕੋਈ ਪਰਵਾਹ ਨਹੀਂ ਹੈ। ਨਰਗਿਸ ਨੇ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਫਿਲਮ 'ਰਾਕਸਟਾਰ' ਨਾਲ ਕੀਤੀ ਸੀ। ਉਨ੍ਹਾਂ ਅੱਗੇ ਕਿਹਾ, ''ਹੁਣ ਮੈਨੂੰ ਫਿਲਮਾਂ ਦੀ ਬਿਹਤਰ ਸਮਝ ਹੋ ਗਈ ਹੈ। ਇਸ ਲਈ ਹੁਣ ਮੈਂ ਪਰਵਾਹ ਨਹੀਂ ਕਰਦੀ। ਮੈਨੂੰ ਆਪਣੀ ਫਿਲਮ 'ਰਾਕਸਟਾਰ' 'ਤੇ ਮਾਣ ਹੈ।'' ਉਨ੍ਹਾਂ ਅੱਗੇ ਦੱਸਿਆ ਕਿ ਉਹ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ। ਉਨ੍ਹਾਂ ਨੇ ਕਦੀ ਕਿਸੇ ਨੂੰ ਵੀ ਨਹੀਂ ਕਿਹਾ ਕਿ ਉਹ ਅਦਾਕਾਰਾ ਬਣਨਾ ਚਾਹੁੰਦੀ ਹਾਂ। ਇਹ ਉਨ੍ਹਾਂ ਲਈ ਕਾਫੀ ਡਰਾਵਨਾ ਅਤੇ ਡਰਾਮਾ ਵਾਂਗ ਰਿਹਾ ਸੀ।
ਜ਼ਿਕਰਯੋਗ ਹੈ ਕਿ ਨਰਗਿਸ ਦੀ ਫਿਲਮ 'ਅਜ਼ਹਰ' ਅੱਜ ਰਿਲੀਜ਼ ਹੋਈ ਹੈ, ਜਿਸ 'ਚ ਉਨ੍ਹਾਂ ਨਾਲ ਇਮਰਾਨ ਹਾਸ਼ਮੀ ਅਤੇ ਪ੍ਰਾਚੀ ਦੇਸਾਈ ਵੀ ਮੁਖ ਭੂਮਿਕਾ 'ਚ ਹਨ। ਇਸ ਫਿਲਮ 'ਚ ਨਰਗਿਸ ਨੇ ਅਜ਼ਹਰੂਦੀਨ (ਇਮਰਾਨ) ਦੀ ਦੂਜੀ ਪਤਨੀ ਦਾ ਰੋਲ ਅਦਾ ਕੀਤਾ ਹੈ।
'ਸਾਥ ਨਿਭਾਨਾ ਸਾਥੀਆ' ਦੇ ਸੈੱਟ 'ਤੇ ਗੋਪੀ ਬਹੂ ਦੀਆਂ ਪਰਸਨਲ ਤਸਵੀਰਾਂ ਹੋਈਆਂ ਵਾਇਰਲ
NEXT STORY