ਮੁੰਬਈ- ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਵੀਰਵਾਰ (27 ਨਵੰਬਰ 2025) ਨੂੰ ਮੁੰਬਈ ਵਿੱਚ ਉਨ੍ਹਾਂ ਦੀ ਯਾਦ ਵਿੱਚ ਦੋ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਗਏ, ਜਿਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਪਾਸੇ, ਉਨ੍ਹਾਂ ਦੇ ਪੁੱਤਰਾਂ ਨੇ ਇੱਕ ਵੱਡੀ ਸ਼ਰਧਾਂਜਲੀ ਸਭਾ ਰੱਖੀ, ਜਦੋਂ ਕਿ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਨੇ ਆਪਣੇ ਘਰ ਵਿੱਚ ਵੱਖਰੀ ਪੂਜਾ ਕੀਤੀ।
ਦਿਓਲ ਪਰਿਵਾਰ ਦੀ 'ਸੈਲੀਬ੍ਰੇਸ਼ਨ ਆਫ਼ ਲਾਈਫ'
ਧਰਮਿੰਦਰ ਦੇ ਦਿਹਾਂਤ ਤੋਂ ਤਿੰਨ ਦਿਨ ਬਾਅਦ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਅਤੇ ਉਨ੍ਹਾਂ ਦੇ ਬੱਚਿਆਂ (ਸੰਨੀ ਦਿਓਲ, ਬੌਬੀ ਦਿਓਲ) ਨੇ ਮਿਲ ਕੇ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ। ਇਸ ਇਵੈਂਟ ਨੂੰ 'ਸੈਲੀਬ੍ਰੇਸ਼ਨ ਆਫ਼ ਲਾਈਫ' ਦਾ ਨਾਮ ਦਿੱਤਾ ਗਿਆ। ਇਹ ਮੁੰਬਈ ਦੇ ਤਾਜ ਲੈਂਡਸ ਐਂਡ ਦੇ ਸੀਸਾਈਡ ਲੌਨਜ਼ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸਲਮਾਨ ਖਾਨ, ਐਸ਼ਵਰਿਆ ਰਾਏ, ਜੈਕੀ ਸ਼ਰਾਫ ਅਤੇ ਵਿਦਿਆ ਬਾਲਨ ਸ਼ਾਮਲ ਸਨ।
ਹੇਮਾ ਮਾਲਿਨੀ ਅਤੇ ਧੀਆਂ ਦੀ ਗੈਰ-ਹਾਜ਼ਰੀ ਚਰਚਾ ਵਿੱਚ
ਸਭ ਤੋਂ ਵੱਧ ਚਰਚਾ ਦਾ ਵਿਸ਼ਾ ਇਹ ਰਿਹਾ ਕਿ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਇਸ ਵੱਡੀ ਪ੍ਰੇਅਰ ਮੀਟ ਤੋਂ ਪੂਰੀ ਤਰ੍ਹਾਂ ਗਾਇਬ ਸਨ। ਰਿਪੋਰਟਾਂ ਮੁਤਾਬਕ ਹੇਮਾ ਮਾਲਿਨੀ ਦੀਆਂ ਦੋਵੇਂ ਬੇਟੀਆਂ, ਈਸ਼ਾ ਦਿਓਲ ਅਤੇ ਆਹਨਾ ਦਿਓਲ ਵੀ ਇਸ ਮੌਕੇ 'ਤੇ ਦਿਖਾਈ ਨਹੀਂ ਦਿੱਤੀਆਂ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਹੇਮਾ ਮਾਲਿਨੀ ਨੂੰ ਪ੍ਰੇਅਰ ਮੀਟ ਵਿੱਚ ਬੁਲਾਇਆ ਹੀ ਨਹੀਂ ਸੀ, ਹਾਲਾਂਕਿ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਹੇਮਾ ਨੇ ਘਰ 'ਚ ਕੀਤੀ ਵੱਖਰੀ ਪੂਜਾ
ਜਿੱਥੇ ਦਿਓਲ ਪਰਿਵਾਰ ਨੇ ਹੋਟਲ ਵਿੱਚ ਵੱਡਾ ਸਮਾਗਮ ਰੱਖਿਆ, ਉੱਥੇ ਹੀ ਹੇਮਾ ਮਾਲਿਨੀ ਨੇ ਆਪਣੇ ਘਰ ਵਿੱਚ ਧਰਮਿੰਦਰ ਦੀ ਆਤਮਾ ਦੀ ਸ਼ਾਂਤੀ ਲਈ ਵੱਖਰੇ ਤੌਰ 'ਤੇ ਪੂਜਾ ਰੱਖੀ ਸੀ। ਇਸ ਪੂਜਾ ਦਾ ਵੀਡੀਓ ਵੀ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਦੇ ਘਰ ਪੰਡਿਤ ਪਹੁੰਚੇ ਸਨ। ਹੇਮਾ ਦੇ ਘਰ ਪਹੁੰਚ ਕੇ ਕਈ ਸਿਤਾਰਿਆਂ ਨੇ ਧਰਮਿੰਦਰ ਨੂੰ ਸ਼ਰਧਾਂਜਲੀ ਵੀ ਦਿੱਤੀ। ਇਨ੍ਹਾਂ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ, ਉਨ੍ਹਾਂ ਦਾ ਬੇਟਾ ਯਸ਼ਵਰਧਨ ਆਹੂਜਾ ਅਤੇ ਅਦਾਕਾਰਾ ਮਹਿਮਾ ਚੌਧਰੀ ਸ਼ਾਮਲ ਸਨ। ਇਸ ਮੌਕੇ 'ਤੇ ਈਸ਼ਾ ਦਿਓਲ ਅਤੇ ਉਨ੍ਹਾਂ ਦੇ ਸਾਬਕਾ ਪਤੀ ਭਰਤ ਤਖਤਾਨੀ ਵੀ ਹੇਮਾ ਮਾਲਿਨੀ ਦੇ ਘਰ ਮੌਜੂਦ ਸਨ।
ਜ਼ਿਕਰਯੋਗ ਹੈ ਕਿ 24 ਨਵੰਬਰ 2025 ਨੂੰ ਧਰਮਿੰਦਰ ਦੇ ਦਿਹਾਂਤ ਤੋਂ ਤਿੰਨ ਦਿਨ ਬਾਅਦ ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ ਕਿ ਧਰਮਿੰਦਰ ਉਨ੍ਹਾਂ ਲਈ ਸਭ ਕੁਝ ਸਨ ਅਤੇ ਉਨ੍ਹਾਂ ਨਾਲ ਬਿਤਾਏ ਪਲ ਹਮੇਸ਼ਾ ਉਨ੍ਹਾਂ ਦੇ ਨਾਲ ਰਹਿਣਗੇ।
ਵੱਡੀ ਖਬਰ; ਕੈਨੇਡਾ 'ਚ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਕਰਨ ਵਾਲਾ ਗੈਂਗਸਟਰ ਦਿੱਲੀ ਤੋਂ ਗ੍ਰਿਫ਼ਤਾਰ
NEXT STORY