ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਲੰਬੇ ਸਮੇਂ ਤੋਂ ਵੱਡੇ ਪਰਦੇ 'ਤੇ ਨਹੀਂ ਨਜ਼ਰ ਆਏ ਪਰ ਉਹ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਧਰਮਿੰਦਰ 85 ਸਾਲ ਦੀ ਉਮਰ 'ਚ ਵੀ ਫਿੱਟ ਦਿਖਾਈ ਦੇ ਰਹੇ ਹਨ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਸ਼ੇਅਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਧਰਮਿੰਦਰ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਕਾਫ਼ੀ ਪ੍ਰਸ਼ੰਸਾ ਕਰ ਰਹੇ ਹਨ।
ਧਰਮਿੰਦਰ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੇ ਫਾਰਮ ਹਾਊਸ ਦੇ ਛੋਟੇ ਸਵੀਮਿੰਗ ਪੂਲ ਦੇ ਅੰਦਰ ਵਾਟਰ ਏਰੋਬਿਕਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ, "ਦੋਸਤੋ, ਰੱਬ ਦੀ ਅਸੀਸਾਂ ਅਤੇ ਤੁਹਾਡੀਆਂ ਸ਼ੁੱਭ ਕਾਮਨਾਵਾਂ ਸਦਕਾ, ਮੈਂ ਯੋਗਾ ਅਤੇ ਹਲਕੇ ਅਭਿਆਸਾਂ ਨਾਲ ਵਾਟਰ ਏਰੋਬਿਕਸ ਦੀ ਸ਼ੁਰੂਆਤ ਕੀਤੀ ਹੈ। ਸਿਹਤ ਰੱਬ ਦਾ ਇਕ ਆਸ਼ੀਰਵਾਦ ਹੈ ਕਿ ਇਹ ਤੰਦਰੁਸਤ ਰਹਿਣੀ ਚਾਹੀਦੀ ਹੈ। ਤੁਸੀਂ ਵੀ ਸਿਹਤਮੰਦ ਅਤੇ ਖੁਸ਼ ਰਹੋ।" ਧਰਮਿੰਦਰ ਦੀ ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਜ਼ਬਰਦਸਤ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ, "ਤੁਹਾਡੀ ਊਰਜਾ ਵੇਖ ਕੇ ਮਜ਼ਾ ਆ ਗਿਆ। ਤੁਸੀਂ ਸਾਡੇ ਲਈ ਇੱਕ ਪ੍ਰੇਰਣਾ ਹੋ।" ਇਕ ਹੋਰ ਯੂਜ਼ਰ ਨੇ ਲਿਖਿਆ, "ਅੱਜ ਸਮਝ ਗਿਆ ਕਿ ਤੁਹਾਨੂੰ ਹੀ-ਮੈਨ ਕਿਉਂ ਕਿਹਾ ਜਾਂਦਾ ਹੈ।" ਉਸੇ ਸਮੇਂ, ਇੱਕ ਹੋਰ ਯੂਜ਼ਰ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਲਿਖਿਆ, "ਵਿਸ਼ਵਾਸ ਨਹੀਂ ਕਰ ਸਕਦਾ ਕਿ 85 ਸਾਲ ਦੀ ਉਮਰ 'ਚ ਵੀ ਤੁਸੀਂ ਇੰਨੇ ਤੰਦਰੁਸਤ ਹੋ। ਦਿਲੋਂ ਸਲਾਮ।''
ਦੱਸਣਯੋਗ ਹੈ ਕਿ ਧਰਮਿੰਦਰ ਜਲਦੀ ਹੀ ਆਪਣੀ ਹੋਮ ਪ੍ਰੋਡਕਸ਼ਨ ਫ਼ਿਲਮ 'ਅਪਨੇ- 2' 'ਚ ਨਜ਼ਰ ਆਉਣਗੇ। ਅਨਿਲ ਸ਼ਰਮਾ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ, ਧਰਮਿੰਦਰ ਇਕ ਵਾਰ ਫਿਰ ਇਸ ਫ਼ਿਲਮ 'ਚ ਆਪਣੇ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਹੀ ਪੋਤਾ ਕਰਨ ਦਿਉਲ ਉਨ੍ਹਾਂ ਨਾਲ ਪਹਿਲੀ ਵਾਰ ਕੰਮ ਕਰਦਾ ਦਿਸੇਗਾ। ਧਰਮਿੰਦਰ ਦੇ ਪ੍ਰਸ਼ੰਸਕ ਇਸ ਫ਼ਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।
ਪੰਜਾਬੀ ਸੰਗੀਤ ਜਗਤ ਨੂੰ ਹਮੇਸ਼ਾ ਰੜਕਦੀ ਰਹੇਗੀ ਧਰਮਪ੍ਰੀਤ ਦੀ ਘਾਟ, ਅੱਜ ਦੇ ਦਿਨ ਸੰਸਾਰ ਨੂੰ ਆਖਿਆ ਸੀ ਅਲਵਿਦਾ
NEXT STORY