ਲਾਸ ਏਂਜਲਸ (ਏਜੰਸੀ)- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਅਮਰੀਕਾ ਦੇ ਮਸ਼ਹੂਰ ਟਾਕ ਸ਼ੋਅ 'ਦਿ ਟੂਨਾਈਟ ਸ਼ੋਅ ਸਟਾਰਿੰਗ ਜਿੰਮੀ ਫਾਲਨ' ਵਿੱਚ ਆਪਣੀ ਵਾਪਸੀ ਲਈ ਤਿਆਰ ਹਨ। ਆਪਣੀ ਪਹਿਲੀ ਪੇਸ਼ਕਾਰੀ ਦੇ 2 ਸਾਲ ਬਾਅਦ ਉਹ ਇਸ ਸ਼ੋਅ ਵਿੱਚ ਵਾਪਸੀ ਕਰ ਰਹੇ ਹਨ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅਮਰੀਕੀ ਕਾਮੇਡੀਅਨ ਅਤੇ ਟੀਵੀ ਹੋਸਟ ਜਿੰਮੀ ਫਾਲਨ ਨੇ ਦਿਲਜੀਤ ਨੂੰ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਟੈਕ ਕੀਤੀ ਹੈ, ਜਿਸ ਵਿੱਚ ਦਿਲਜੀਤ ਉਨ੍ਹਾਂ ਨੂੰ ਭੰਗੜੇ ਦੇ ਸਟੈਪਸ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਦੋਵਾਂ ਨੂੰ ਇਕੱਠੇ ਨੱਚਦੇ ਅਤੇ ਹੱਸਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਇੱਕ ਬਹੁਤ ਹੀ ਉਰਜਾ ਭਰਪੂਰ ਐਪੀਸੋਡ ਦਾ ਸੰਕੇਤ ਦਿੰਦਾ ਹੈ। ਇਸ ਤੋਂ ਇਲਾਵਾ, ਜਿੰਮੀ ਫਾਲਨ ਨੇ ਦਿਲਜੀਤ ਨੂੰ ਉਨ੍ਹਾਂ ਦੀ ਵਾਪਸੀ ਲਈ ਇੱਕ ਹੱਥ ਲਿਖਤ ਧੰਨਵਾਦ ਨੋਟ ਵੀ ਭੇਜਿਆ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਪਹਿਲੀ ਵਾਰ 2024 ਵਿੱਚ ਇਸ ਸ਼ੋਅ ਵਿੱਚ ਸ਼ਾਮਲ ਹੋਏ ਸਨ, ਜਿੱਥੇ ਉਨ੍ਹਾਂ ਨੇ ਆਪਣੇ ਹਿੱਟ ਗੀਤ 'G.O.A.T.' ਅਤੇ 'Born to Shine' 'ਤੇ ਸ਼ਾਨਦਾਰ ਪੇਸ਼ਕਾਰੀ ਦਿੱਤੀ ਸੀ।
ਵਿੱਕੀ ਕੌਸ਼ਲ ਨੇ ਰਿਤੇਸ਼ ਦੇਸ਼ਮੁਖ ਨਾਲ ਕੀਤੀ ਖਾਸ ਮੁਲਾਕਾਤ
NEXT STORY