ਮੁੰਬਈ- ਬਾਲੀਵੁੱਡ ਦੀ ਟਲੈਂਟਿਡ ਅਦਾਕਾਰਾ ਡਿੰਪਲ ਕਪਾਡੀਆ ਦੀ ਨਿੱਜੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੈ। ਸਿਰਫ਼ 16 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਵਿਆਹ ਕਰਵਾ ਲਿਆ ਅਤੇ ਆਪਣੇ ਕਰੀਅਰ ਦੇ ਸਿਖਰ ‘ਤੇ ਹੀ ਉਨ੍ਹਾਂ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਸੀ। ਅੱਜ 67 ਸਾਲ ਦੀ ਉਮਰ ਵਿੱਚ ਵੀ ਉਹ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦੇ ਰਹੀ ਹੈ। ਡਿੰਪਲ ਕਪਾਡੀਆ ਨੇ ਰਾਜੇਸ਼ ਖੰਨਾ ਵਰਗੇ ਸੁਪਰਸਟਾਰ ਨਾਲ ਵਿਆਹ ਕੀਤਾ। ਅੱਜ 67 ਸਾਲ ਦੀ ਉਮਰ ਵਿੱਚ ਵੀ ਇਹ ਅਦਾਕਾਰਾ ਦਮਦਾਰ ਕਿਰਦਾਰਾਂ ਵਿੱਚ ਨਜ਼ਰ ਆ ਰਹੀ ਹੈ। ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਡਿੰਪਲ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਦੇ ਫਿਲਮ 'ਬੌਬੀ' ਦੇ ਕਿਰਦਾਰ ਨੂੰ ਭੁੱਲ ਨਹੀਂ ਸਕੇ ਹਨ।
ਇਹ ਵੀ ਪੜ੍ਹੋ-ਮੁੰਬਈ ਦੇ ਰੈਸਟੋਰੈਂਟ 'ਚ ਅਨੁਸ਼ਕਾ-ਵਿਰਾਟ ਨੇ ਡੋਸਾ ਡੇਟ ਦਾ ਮਾਣਿਆ ਆਨੰਦ

ਡਿੰਪਲ ਕਪਾਡੀਆ ਦੀ ਪਹਿਲੀ ਫਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਸੀ। ਆਪਣੇ ਗਲੈਮਰ ਅਵਤਾਰ ਨਾਲ ਉਨ੍ਹਾਂ ਨੇ ਉਸ ਦੌਰ ਦੀਆਂ ਸਾਰੀਆਂ ਅਭਿਨੇਤਰੀਆਂ ਨੂੰ ਪਿੱਛੇ ਛੱਡ ਦਿੱਤਾ। ਜਿਵੇਂ ਹੀ ਉਨ੍ਹਾਂ ਨੂੰ ਆਪਣੇ ਡੈਬਿਊ ਦੀ ਸਫਲਤਾ ਮਿਲੀ, ਉਨ੍ਹਾਂ ਦੇ ਸਾਹਮਣੇ ਪੇਸ਼ਕਸ਼ਾਂ ਦੀ ਕਤਾਰ ਲੱਗ ਗਈ। ਫਿਰ ਵੀ ਉਨ੍ਹਾਂ ਨੇ ਅਦਾਕਾਰੀ ਨੂੰ ਅਲਵਿਦਾ ਕਹਿ ਦਿੱਤਾ ਸੀ।

ਡਿੰਪਲ ਕਪਾੜੀਆ ਨੇ ਇਸ ਫਿਲਮ ਨਾਲ ਨਾ ਸਿਰਫ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਸਗੋਂ ਉਸ ਸਮੇਂ ਡੁੱਬ ਰਹੇ ਰਾਜ ਕਪੂਰ ਦੇ ਕਰੀਅਰ ਨੂੰ ਵੀ ਨਵੀਂ ਦਿਸ਼ਾ ਦਿੱਤੀ। ਇਸ ਫਿਲਮ ਨਾਲ ਰਿਸ਼ੀ ਕਪੂਰ ਨੇ ਵੀ ਬਤੌਰ ਹੀਰੋ ਡੈਬਿਊ ਕੀਤਾ ਸੀ।
ਇਹ ਵੀ ਪੜ੍ਹੋ-ਤਲਾਕ ਦੀਆਂ ਖਬਰਾਂ 'ਤੇ ਇਸ ਅਦਾਕਾਰਾ ਨੂੰ ਅਭਿਸ਼ੇਕ ਦਾ ਬਚਾਅ ਕਰਨਾ ਪਿਆ ਮਹਿੰਗਾ, ਹੋਈ ਟ੍ਰੋਲ

ਅਜਿਹੀ ਜ਼ਬਰਦਸਤ ਸਫਲਤਾ ਹਾਸਲ ਕਰਨ ਤੋਂ ਬਾਅਦ ਡਿੰਪਲ ਨੇ ਸਿਰਫ 17 ਸਾਲ ਦੀ ਉਮਰ ‘ਚ ਬੇਟੀ ਟਵਿੰਕਲ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਤੋਂ ਬਾਅਦ ਅਤੇ ਪਰਿਵਾਰਕ ਕਾਰਨਾਂ ਕਰਕੇ, ਉਨ੍ਹਾਂ ਨੇ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਅਤੇ ਆਪਣਾ ਸਾਰਾ ਧਿਆਨ ਪਰਿਵਾਰ ‘ਤੇ ਕੇਂਦਰਿਤ ਕੀਤਾ। ਬਾਵਜੂਦ ਇਸ ਦੇ ਉਹ ਆਪਣਾ ਵਸਿਆ ਵਸਾਇਆ ਘਰ ਨਹੀਂ ਬਚਾ ਸਕੀ।
ਰਾਜੇਸ਼ ਖੰਨਾ ਅਤੇ ਡਿੰਪਲ ਕਪਾਡੀਆ ਦੀ ਉਮਰ ‘ਚ ਕਾਫੀ ਫਰਕ ਸੀ। ਦੋਹਾਂ ਦੀ ਸੋਚ ਅਤੇ ਨਜ਼ਰੀਏ ਵਿਚ ਬਹੁਤ ਅੰਤਰ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚਾਲੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਫਿਰ ਸਮੇਂ ਦੇ ਨਾਲ ਅਜਿਹੀ ਦਰਾਰ ਆਈ ਕਿ ਰਾਜੇਸ਼ ਖੰਨਾ ਅਤੇ ਡਿੰਪਲ ਕਪਾਡੀਆ ਵਿਆਹ ਦੇ 9 ਸਾਲ ਬਾਅਦ ਦੋਵਾਂ ਦੇ ਰਸਤੇ ਵੱਖ ਹੋ ਗਏ।
ਇਹ ਵੀ ਪੜ੍ਹੋ-ਕੌਣ ਹੈ 'Shah Rukh' ਦੇ ਪੁੱਤਰ ਆਰੀਅਨ ਦਾ ਇਹ ਖਾਸ ਦੋਸਤ? 2500 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਹੈ ਇਕਲੌਤਾ ਵਾਰਸ

ਦੱਸ ਦੇਈਏ ਕਿ ਭਾਵੇਂ ਹੀ ਡਿੰਪਲ ਨੇ ਧੀ ਦੇ ਜਨਮ ਤੋਂ ਬਾਅਦ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਸੀ ਪਰ ਉਨ੍ਹਾਂ ਨੇ ਵਾਪਸੀ ਕਰਦੇ ਹੀ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇੰਡਸਟਰੀ ‘ਚ ਐਕਟਿਵ ਹੈ। ਅੱਜ 67 ਸਾਲ ਦੀ ਉਮਰ ਵਿੱਚ ਵੀ ਉਹ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦੇ ਰਹੀ ਹੈ।
Tv ਇੰਡਸਟਰੀ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਦਿਹਾਂਤ
NEXT STORY