ਐਂਟਰਟੇਨਮੈਂਟ ਡੈਸਕ- ਇੱਕ ਪਾਸੇ ਅਦਾਕਾਰਾ ਦੀਪਿਕਾ ਕੱਕੜ ਟਿਊਮਰ ਦੇ ਦਰਦ ਤੋਂ ਪੀੜਤ ਹੈ। ਦੂਜੇ ਪਾਸੇ ਖੁਸ਼ੀ ਨੇ ਉਨ੍ਹਾਂ ਦੇ ਘਰ 'ਚ ਦਸਤਕ ਦਿੱਤੀ ਹੈ। ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਦੇ ਘਰ ਬੱਚੇ ਦੀ ਕਿਲਕਾਰੀ ਗੂੰਜੀ ਹੈ। ਅਦਾਕਾਰਾ ਦੀ ਨਨਾਣ ਅਤੇ ਯੂਟਿਊਬਰ ਸਬਾ ਇਬਰਾਹਿਮ ਮਾਂ ਬਣ ਗਈ ਹੈ। ਸਬਾ ਨੇ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਹੈ ਅਤੇ ਉਨ੍ਹਾਂ ਨੇ ਖੁਦ ਇਹ ਜਾਣਕਾਰੀ ਆਪਣੇ ਪਤੀ ਸੰਨੀ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਬਲੌਗ ਰਾਹੀਂ ਸਾਂਝੀ ਕੀਤੀ ਹੈ।
ਸਬਾ ਦੇ ਨਵੇਂ ਬਲੌਗ ਵਿੱਚ ਉਨ੍ਹਾਂ ਦੇ ਪਤੀ ਸੰਨੀ ਨੇ ਪਿਤਾ ਬਣਨ ਦੀ ਖੁਸ਼ਖਬਰੀ ਦਿੱਤੀ। ਵੀਡੀਓ ਵਿੱਚ ਸੰਨੀ ਸਬਾ ਦੇ ਹਸਪਤਾਲ ਵਿੱਚ ਦਾਖਲ ਹੋਣ ਅਤੇ ਬੱਚੇ ਦੇ ਜਨਮ ਦੀ ਖੁਸ਼ਖਬਰੀ ਪਰਿਵਾਰ ਨੂੰ ਦਿੰਦੇ ਹੋਏ ਦਿਖਾਈ ਦੇ ਰਹੀ ਹੈ। ਸੰਨੀ ਆਪਣੀ ਮਾਂ ਨੂੰ ਦੱਸਦੇ ਹਨ ਕਿ 'ਪੁੱਤਰ ਹੋਇਆ ਹੈ'। ਸਬਾ ਦੀ ਸੱਸ ਇਹ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਅਤੇ ਉਨ੍ਹਾਂ ਨੂੰ ਗਲੇ ਲਗਾਉਂਦੀ ਹੈ। ਇਸ ਦੇ ਨਾਲ ਹੀ, ਸ਼ੋਏਬ ਇਬਰਾਹਿਮ ਦੀ ਮਾਂ ਵੀ ਸੰਨੀ ਨੂੰ ਗਲੇ ਲਗਾ ਕੇ ਵਧਾਈ ਦਿੰਦੀ ਹੈ।

ਬਲੌਗ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੰਨੀ ਅਤੇ ਸਬਾ ਦੋਵੇਂ ਹਸਪਤਾਲ ਵਿੱਚ ਹਨ ਅਤੇ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਾਲ ਹੈ ਪਰ ਉਨ੍ਹਾਂ ਨੂੰ ਇਮੋਜੀ ਨਾਲ ਲੁਕਾਇਆ ਗਿਆ ਹੈ। ਇਸ ਤੋਂ ਪਹਿਲਾਂ ਸਬਾ ਇਬਰਾਹਿਮ ਅਤੇ ਉਨ੍ਹਾਂ ਦੇ ਪਤੀ ਨੇ ਆਪਣੇ ਬਲੌਗ ਵਿੱਚ ਭਾਬੀ ਦੀਪਿਕਾ ਦੇ ਲੀਵਰ ਦੇ ਟਿਊਮਰ 'ਤੇ ਦੁੱਖ ਪ੍ਰਗਟ ਕੀਤਾ ਸੀ। ਸਬਾ ਨੇ ਕਿਹਾ ਸੀ ਕਿ ਉਹ ਅਗਲੇ ਹਫ਼ਤੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਅਤੇ ਉਹ ਆਪਣੀ ਭਾਬੀ ਦੀਪਿਕਾ ਨੂੰ ਲੈ ਕੇ ਕਾਫ਼ੀ ਚਿੰਤਤ ਹੈ ਅਤੇ ਇਸ ਦੌਰਾਨ ਉਹ ਕਾਫ਼ੀ ਭਾਵੁਕ ਵੀ ਹੋ ਗਈ।
ਕਿਮ ਕਾਰਦਸ਼ੀਅਨ ਨੇ ਕੀਤਾ ਇਕ ਹੋਰ ਕਾਰਨਾਮਾ ! ਬਿਨਾਂ ਇਕ ਵੀ ਦਿਨ ਕਾਲਜ ਗਏ ਬਣ ਗਈ 'ਵਕੀਲ'
NEXT STORY