ਐਂਟਰਟੇਨਮੈਂਟ ਡੈਸਕ- ਹਾਲੀਵੁੱਡ ਦੀ ਮਸ਼ਹੂਰ ਸੈਲੀਬਰਿਟੀ ਅਤੇ ਰਿਐਲਟੀ ਟੀਵੀ ਸਟਾਰ ਕਿਮ ਕਾਰਦਸ਼ੀਅਨ ਨੇ ਆਪਣੀ ਲਾਅ ਦੀ ਪੜ੍ਹਾਈ ਸਫਲਤਾਪੂਰਵਕ ਪੂਰੀ ਕਰ ਲਈ ਹੈ। ਲਾਅ ਸਕੂਲ ਜਾਣ ਦੀ ਬਜਾਏ, ਕਿਮ ਨੇ ਕੈਲੀਫੋਰਨੀਆ ਦੇ Law Office Study Program ਵਿੱਚ ਸ਼ਾਮਲ ਹੋਣਾ ਚੁਣਿਆ, ਇੱਕ ਅਲਟਰਨੇਟਿਵ ਰਸਤਾ ਜੋ ਚਾਹਵਾਨ ਵਕੀਲਾਂ ਨੂੰ ਇੱਕ ਅਭਿਆਸ ਵਕੀਲ ਦੇ ਅਧੀਨ ਸਿਖਲਾਈ ਲੈਂਦੇ ਹੋਏ 'ਕਾਨੂੰਨ ਪੜ੍ਹਨ' ਦਿੰਦਾ ਹੈ। ਕਿਮ ਕਾਰਦਸ਼ੀਅਨ ਨੇ ਇੰਸਟਾਗ੍ਰਾਮ 'ਤੇ ਆਪਣੀ ਲਾਅ ਸਟੱਡੀ ਪੂਰੀ ਹੋਣ ਦੀ ਖੁਸ਼ਖਬਰੀ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਇਸ 6 ਸਾਲ ਦੀ ਮੁਸ਼ਕਲ ਯਾਤਰਾ ਦੀ ਯਾਦਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਹ 4 ਬੱਚਿਆਂ ਦੀ ਮਾਂ ਹੋਣ ਦੇ ਨਾਤੇ, ਆਪਣੇ ਵਪਾਰਾਂ ਨੂੰ ਸੰਭਾਲਦੇ ਹੋਏ ਅਤੇ ਟੀਵੀ ਦੀ ਦੁਨੀਆ ਵਿੱਚ ਸਰਗਰਮ ਰਹਿੰਦਿਆਂ, ਪੜ੍ਹਾਈ ਕਰ ਰਹੀ ਸੀ।
ਇਹ ਵੀ ਪੜ੍ਹੋ: ਡਾ. APJ ਅਬਦੁਲ ਕਲਾਮ ਦੀ ਜ਼ਿੰਦਗੀ 'ਤੇ ਬਣੇਗੀ ਫ਼ਿਲਮ, ਇਹ ਅਦਾਕਾਰ ਨਿਭਾਵੇਗਾ 'ਮਿਜ਼ਾਈਲ ਮੈਨ' ਦੀ ਭੂਮਿਕਾ
Law Office Study Program: ਇਕ ਅਲੱਗ ਰਾਹ
ਇਸ ਪ੍ਰੋਗਰਾਮ, ਜਿਸ ਨੂੰ ਸਿਰਫ਼ ਕੈਲੀਫੋਰਨੀਆ, ਵਰਜੀਨੀਆ, ਵਰਮਾਂਟ ਅਤੇ ਵਾਸ਼ਿੰਗਟਨ ਵਿਚ ਹੀ ਮਾਨਤਾ ਪ੍ਰਾਪਤ ਹੈ, ਦੇ ਤਹਿਤ ਵਿਦਿਆਰਥੀਆਂ ਨੂੰ ਇੱਕ ਲਾਅ ਫਰਮ ਵਿੱਚ ਚਾਰ ਸਾਲਾਂ ਦੀ ਅਪ੍ਰੈਂਟਿਸਸ਼ਿਪ ਪੂਰੀ ਕਰਨ ਦੀ ਲੋੜ ਹੁੰਦੀ ਹੈ, ਜਿਸ ਵਿੱਚ ਪ੍ਰਤੀ ਹਫਤਾ ਘੱਟੋ-ਘੱਟ 18 ਘੰਟੇ ਕੰਮ ਕਰਨਾ ਹੁੰਦਾ ਹੈ, ਜਿਨ੍ਹਾਂ ਵਿੱਚੋਂ ਘੱਟੋ-ਘੱਟ 5 ਘੰਟੇ ਸਿੱਧਾ ਮਾਰਗਦਰਸ਼ਨ ਲੈਣਾ ਲਾਜ਼ਮੀ ਹੁੰਦਾ ਹੈ।
ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰਾ ਨਾਲ ਹੋਈ ਗੰਦੀ ਹਰਕਤ, ਆਡੀਸ਼ਨ ਦੇ ਬਹਾਨੇ ਨਸ਼ੀਲੀ ਦਵਾਈ ਪਿਲਾ ਕਰਨਾ ਚਾਹੁੰਦਾ ਸੀ...
5 ਹਜ਼ਾਰ ਘੰਟਿਆਂ ਤੋਂ ਵੱਧ ਪੜ੍ਹਾਈ
ਉਨ੍ਹਾਂ ਦੇ ਮਾਰਗਦਰਸ਼ਕਾਂ ਮੁਤਾਬਕ, ਕਿਮ ਨੇ 5000 ਘੰਟਿਆਂ ਤੋਂ ਵੱਧ ਕਾਨੂੰਨੀ ਅਧਿਐਨ ਕੀਤਾ। ਉਨ੍ਹਾਂ ਦੀ ਇਹ ਮਿਹਨਤ ਅਤੇ ਲਗਨ ਬੇਮਿਸਾਲ ਰਹੀ, ਜਿਸ ਦੀ ਪ੍ਰੰਸ਼ਸਾ ਉਨ੍ਹਾਂ ਦੇ ਕੋਚਜ਼ ਨੇ ਖੁਦ ਕੀਤੀ। ਕਿਮ ਕਾਰਡੈਸ਼ੀਅਨ ਨੇ ਪਹਿਲਾਂ ਹੀ Multistate Professional Responsibility Examination (MPRE) ਪਾਸ ਕਰ ਲਿਆ ਹੈ, ਜੋ ਕਿ ਕੈਲੀਫੋਰਨੀਆ ਵਿੱਚ ਵਕੀਲ ਬਣਨ ਲਈ ਲਾਜ਼ਮੀ ਕਦਮ ਹੈ। ਹੁਣ ਉਹ ਕੈਲੀਫੋਰਨੀਆ ਬਾਰ ਏਗਜ਼ਾਮ ਦੀ ਤਿਆਰੀ ਕਰ ਰਹੀ ਹੈ, ਜਿਸਦੇ ਪਾਸ ਹੋਣ ਉਪਰੰਤ ਉਹ ਸਰਕਾਰੀ ਤੌਰ 'ਤੇ ਲਾਇਸੈਂਸ ਪ੍ਰਾਪਤ ਕਰਕੇ ਵਕੀਲ ਬਣ ਜਾਵੇਗੀ।
ਇਹ ਵੀ ਪੜ੍ਹੋ: 'Bigg Boss' ਪ੍ਰੇਮੀਆਂ ਲਈ ਖੁਸ਼ਖਬਰੀ! ਇਸ ਵਾਰ 3 ਮਹੀਨੇ ਪਹਿਲਾਂ TV 'ਤੇ ਦਸਤਕ ਦੇ ਸਕਦੈ ਸ਼ੋਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾ. APJ ਅਬਦੁਲ ਕਲਾਮ ਦੀ ਜ਼ਿੰਦਗੀ 'ਤੇ ਬਣੇਗੀ ਫ਼ਿਲਮ, ਇਹ ਅਦਾਕਾਰ ਨਿਭਾਵੇਗਾ 'ਮਿਜ਼ਾਈਲ ਮੈਨ' ਦੀ ਭੂਮਿਕਾ
NEXT STORY