ਐਂਟਰਟੇਨਮੈਂਟ ਡੈਸਕ : 'ਸੁੱਤਾ ਨਾਗ', 'ਜ਼ੋਰਾ ਦਸ ਨੰਬਰੀਆਂ' ਅਤੇ 'ਜ਼ੋਰਾ ਚੈਪਟਰ 2' ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਇਸ ਸਮੇਂ ਆਪਣੀ ਇੱਕ ਸ਼ੋਸਲ ਮੀਡੀਆ ਪੋਸਟ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੁਆਰਾ ਸਾਂਝੀ ਕੀਤੀ ਗਈ ਪੋਸਟ 'ਚ ਸਾਊਥ ਦੀਆਂ ਫ਼ਿਲਮਾਂ ਅਤੇ ਪੰਜਾਬੀ ਸਿਨੇਮਾ 'ਤੇ ਲਿਖੀ ਹੈ। ਉਨ੍ਹਾਂ ਨੇ ਲਿਖਿਆ ਹੈ, 'ਸਾਊਥ ਦਾ ਸਿਨੇਮਾ/ਪੰਜਾਬੀ ਸਿਨੇਮਾ...ਕਦੇ 'ਬਾਹੂਬਲੀ' ਕਦੇ 'ਕੇ. ਜੀ. ਐੱਫ' ਕਦੇ 'ਪੁਸ਼ਪਾ'। ਸਾਊਥ ਵਾਲੇ ਅਜਿਹੀਆਂ ਫ਼ਿਲਮਾਂ ਨਾਲ ਦੁਨੀਆਂ ਲੁੱਟ ਕੇ ਲੈ ਗਏ, ਇਸ ਦੀ ਨਕਲ 'ਚ ਮੁੰਬਈ ਫ਼ਿਲਮ ਇੰਡਸਟਰੀ ਲਗਭਗ ਅਸਫਲ ਰਹੀ 'ਪ੍ਰਿਥਵੀਰਾਜ ਚੌਹਾਨ' ਅਤੇ 'ਪਾਣੀਪਤ' ਵਰਗੀਆਂ ਫ਼ਿਲਮਾਂ ਬਣਾ ਕੇ।
ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਲਿਖਿਆ, ''ਪੰਜਾਬੀ 'ਚ 'ਮਸਤਾਨੇ' ਅਤੇ 'ਰਜਨੀ' ਸਫ਼ਲ ਰਹੀਆਂ ਪਰ ਸਾਊਥ ਦਾ ਮੁਕਾਬਲਾ ਕਰਨ ਲਈ ਹਿੰਦੀ ਜਾਂ ਪੰਜਾਬੀ ਫ਼ਿਲਮਾਂ ਵਾਲਿਆਂ ਨੂੰ ਵੱਡੇ ਬਜਟ ਦੀਆਂ ਫ਼ਿਲਮਾਂ ਨਹੀਂ ਬਣਾਉਣੀਆਂ ਚਾਹੀਦੀਆਂ ਸਗੋਂ ਛੋਟੇ ਅਤੇ ਮੀਡੀਅਮ ਬਜਟ ਦੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ, ਜਿੰਨ੍ਹਾਂ ਦੀ ਕਹਾਣੀ 'ਚ ਦਮ ਹੋਵੇ, ਜਿੰਨ੍ਹਾਂ ਦਾ ਕੰਟੈਟ ਮਜ਼ਬੂਤ ਹੋਵੇ।'' ਪਾਲੀਵੁੱਡ ਨੂੰ ਸਲਾਹ ਦਿੰਦੇ ਹੋਏ ਉਨ੍ਹਾਂ ਨੇ ਅੱਗੇ ਲਿਖਿਆ, ''ਪੰਜਾਬੀ ਫ਼ਿਲਮਾਂ ਵਾਲਿਆਂ ਨੂੰ ਪੰਜਾਬੀ ਸਾਹਿਤ ਵੱਲ ਧਿਆਨ ਦੇਣਾ ਚਾਹੀਦਾ ਹੈ, ਬਹੁਤ ਕੁੱਝ ਪਿਆ ਹੈ ਪੰਜਾਬੀ ਸਾਹਿਤ 'ਚ, ਜਿਸ 'ਤੇ ਫ਼ਿਲਮਾਂ ਬਣ ਸਕਦੀਆਂ ਹਨ ਅਤੇ ਕਾਮਯਾਬ ਵੀ ਹੋ ਸਕਦੀਆਂ ਹਨ।''
ਇਹ ਵੀ ਪੜ੍ਹੋ - ਲਾਈਵ ਕੰਸਰਟ 'ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- 'ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ'
1100 ਕਰੋੜ ਦੀ ਕਮਾਈ ਕਰ ਚੁੱਕੀ ਫ਼ਿਲਮ 'ਪੁਸ਼ਪਾ 2' ਬਾਰੇ ਗੱਲ ਕਰਦੇ ਹੋਏ ਨਿਰਦੇਸ਼ਕ ਨੇ ਲਿਖਿਆ, 'ਕੱਲ੍ਹ ਮੈਂ 'ਪੁਸ਼ਪਾ 2' ਦੇਖੀ, ਨਿਰਸੰਦੇਹ ਬਹੁਤ ਵੱਡੇ ਪੱਧਰ 'ਤੇ ਬਣੀ ਜ਼ਬਰਦਸਤ ਫ਼ਿਲਮ ਹੈ ਪਰ ਕਹਾਣੀ ਤਾਂ 80 ਦੇ ਦਹਾਕੇ ਦੀਆਂ ਅਮਿਤਾਬ ਬੱਚਨ ਦੀਆਂ ਹਿੰਦੀ ਫ਼ਿਲਮਾਂ ਦੀ ਹੀ ਨਕਲ, ਬੱਸ ਤਕਨੀਕ ਵੱਧ ਗਈ, ਪੈਸਾ ਵੱਧ ਖਰਚ ਕਰ ਦਿੱਤਾ। ਮੁੰਬਈ ਵਾਲੇ ਕਮਲੇ ਆਪਣਾ ਅਸਲ ਖਾਸਾ ਛੱਡ ਕੇ ਸਾਊਥ ਦੀ ਨਕਲ ਕਰਨ ਲੱਗ ਪਏ, ਹੋਇਆ ਇਹ ਕਿ ਅੱਜ ਬਾਲੀਵੁੱਡ ਬਹੁਤ ਬੁਰੇ ਦੌਰ 'ਚ ਦਾਖਲ ਹੋ ਚੁੱਕਾ ਹੈ।''
ਆਪਣੀ ਗੱਲਬਾਤ ਦੌਰਾਨ ਨਿਰਦੇਸ਼ਕ ਨੇ ਅੱਗੇ ਲਿਖਿਆ, ''ਪੰਜਾਬੀ 'ਚ ਅੱਜ ਫ਼ਿਲਮ ਬਣਾਉਣੀ ਬਹੁਤ ਔਖੀ ਹੈ, ਜੋ ਸਫਲ ਹਨ ਉਹ ਗਰੁੱਪ ਬਣਾ ਕੇ ਬੈਠੇ ਹਨ, ਕੋਈ ਨਵਾਂ ਬੰਦਾ ਅੰਦਰ ਨਹੀਂ ਵੜ ਸਕਦਾ, ਕੋਈ ਸਫਲ 'ਹੀਰੋ' ਕਿਸੇ ਨਵੇਂ ਲੇਖਕ ਡਾਇਰੈਕਟਰ ਦਾ ਫੋਨ ਨਹੀਂ ਚੱਕਦਾ। ਫਿਰ ਭਲਾ ਸੋਚੋ ਕਿ ਪੰਜਾਬੀ ਸਿਨੇਮਾ ਲਈ ਨਵੇਂ ਰਾਹ ਕਿਵੇਂ ਖੁੱਲਣਗੇ? ਪੰਜਾਬੀ ਇੰਡਸਟਰੀ ਵਾਲੇ ਕਦੇ ਤਾਂ ਸੋਚਣ।'' ਹੁਣ ਨਿਰਦੇਸ਼ਕ ਦੀ ਇਸ ਪੋਸਟ ਉਤੇ ਦਰਸ਼ਕ ਕਾਫੀ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਕਈ ਨਿਰਦੇਸ਼ਕ ਦੀਆਂ ਗੱਲਾਂ ਨਾਲ ਸਹਿਮਤੀ ਬਣਾ ਰਹੇ ਹਨ।
ਇਹ ਵੀ ਪੜ੍ਹੋ - ਸਟੇਜ 'ਤੇ ਨੱਚਦੇ-ਨੱਚਦੇ ਮੂਧੇ ਮੂੰਹ ਡਿੱਗਿਆ ਇਹ ਅਦਾਕਾਰ, ਵੀਡੀਓ ਵਾਇਰਲ
ਇਸ ਦੌਰਾਨ ਜੇਕਰ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨਿਰਦੇਸ਼ਕ ਇਸ ਸਮੇਂ ਕਾਫੀ ਸਾਰੀਆਂ ਫ਼ਿਲਮਾਂ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਜਿਸ ਵਿਚ 'ਦਾਰੋ', 'ਗਲੀ ਨੰਬਰ ਕੋਈ ਨਹੀਂ ਵਰਗੀਆਂ' ਸ਼ਾਨਦਾਰ ਫ਼ਿਲਮਾਂ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਏਪੀ ਢਿੱਲੋਂ ਦੇ ਸ਼ੋਅ 'ਚ ਜੈਜ਼ੀ ਬੀ ਤੇ ਹਨੀ ਸਿੰਘ ਨੇ ਲੁੱਟੀ ਮਹਿਫਿਲ, ਸ਼ਿੰਦਾ ਕਾਹਲੋਂ ਵੀ ਨਾ ਰਿਹਾ ਪਿੱਛੇ
NEXT STORY