ਹਾਜੀਪੁਰ (ਜੋਸ਼ੀ)- ਹਲਕਾ ਮੁਕੇਰੀਆਂ ਦੇ ਅਧੀਨ ਆਉਂਦੇ ਕਸਬਾ ਹਾਜੀਪੁਰ ਵਿਖੇ ਅੱਜ ਕਾਂਗਰਸ ਪਾਰਟੀ ਵੱਲੋਂ ਇਲਾਕੇ ਵਿੱਚ ਵੱਡੇ ਪੱਧਰ 'ਤੇ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇ ਵਿਰੋਧ ਵਿੱਚ ਟੀ-ਪੁਆਇੰਟ ਲਾਗੇ ਇਕ ਵਿਸ਼ਾਲ ਰੋਸ ਮੁਜਾਹਰਾ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਮੌਜੂਦਾ ਸਰਕਾਰ ਅਤੇ ਸਰਕਾਰੀ ਵਿਭਾਗਾਂ 'ਤੇ ਮਾਈਨਿੰਗ ਮਾਫ਼ੀਆ ਨੂੰ ਸਰਪ੍ਰਸਤੀ ਦੇਣ ਦੇ ਗੰਭੀਰ ਦੋਸ਼ ਲਾਏ।
ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਸਰਬਜੋਤ ਸਿੰਘ ਸਾਬੀ, ਤਰਸੇਮ ਮਿਨਹਾਸ ਸਾਬਕਾ ਜ਼ਿਲਾ ਉਪ ਪ੍ਰਧਾਨ, ਰਣਜੋਧ ਸਿੰਘ ਕੁੱਕੂ ਐੱਮ. ਸੀ, ਕਮਲ ਖੋਸਲਾ, ਅਨਿਲ ਮਾਨਸਰ, ਸਚਿਨ ਸਮਿਆਲ ਐੱਮ. ਸੀ, ਬੇਅੰਤ ਰੰਧਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਭੂਸ਼ਨ ਸੋਹਲ ਸਾਬਕਾ ਬਲਾਕ ਪ੍ਰਧਾਨ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਬਾਹਰਲੇ ਰਾਜਾਂ ਦੇ ਪੂੰਜੀਪਤੀ ਹਾਜੀਪੁਰ ਅਤੇ ਤਲਵਾੜਾ ਦੀ ਜ਼ਮੀਨ ਨੂੰ 'ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ' ਵਾਂਗ ਵਰਤ ਰਹੇ ਹਨ।
ਇਹ ਵੀ ਪੜ੍ਹੋ: ਕਿਸਾਨ ਆਗੂ ਡੱਲੇਵਾਲ ਦਾ ਬਿਆਨ, ਪੰਜਾਬ ਸਰਕਾਰ ਦਾ ਬਜਟ ਵੋਟਰਾਂ ਨੂੰ ਲੁਭਾਉਣ ਵਾਲਾ, ਕਿਸਾਨਾਂ ਨੂੰ ਕੁਝ ਨਹੀਂ ਦਿੱਤਾ

ਕੰਡੀ ਦੇ ਇਸ ਨਾਜ਼ੁਕ ਇਲਾਕੇ ਵਿੱਚ ਕਰੀਬ 24 ਸਟੋਨ ਕਰੈਸ਼ਰ ਲਗਾ ਕੇ ਕੁਦਰਤੀ ਸਾਧਨਾਂ ਦੀ ਅੰਨ੍ਹੇਵਾਹ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਮਾਹਿਰਾਂ ਅਤੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਈਨਿੰਗ ਨਾ ਰੁਕੀ ਤਾਂ ਆਉਣ ਵਾਲੇ ਸਮੇਂ ਵਿੱਚ ਪੌਂਗ ਡੈਮ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਇਹ ਖੇਤਰ ਭੂਚਾਲ ਦਾ ਕੇਂਦਰ ਬਣ ਸਕਦਾ ਹੈ।
ਉਨ੍ਹਾਂ ਕਿਹਾ ਮਾਈਨਿੰਗ ਮਟੀਰੀਅਲ ਨਾਲ ਲੱਦੇ ਹਜ਼ਾਰਾਂ ਟਿੱਪਰਾਂ ਕਾਰਨ ਲਿੰਕ ਸੜਕਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ। ਇਹ ਵਾਹਨ ਐਂਬੂਲੈਂਸ ਤੱਕ ਨੂੰ ਰਸਤਾ ਨਹੀਂ ਦਿੰਦੇ ਅਤੇ ਪ੍ਰੈਸ਼ਰ ਹਾਰਨਾਂ ਨਾਲ ਲੋਕਾਂ ਦਾ ਜਿਊਣਾ ਦੁਭਰ ਕਰ ਰਹੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਹ ਝੂਠੀ ਅਫ਼ਵਾਹ ਫੈਲਾ ਰਹੇ ਹਨ ਕਿ ਮਾਈਨਿੰਗ ਬੰਦ ਹੈ, ਜਦਕਿ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ।
ਇਹ ਵੀ ਪੜ੍ਹੋ: ਯੂ-ਟਿਊਬਰ ਨੈਂਸੀ ਗਰੇਵਾਲ ਕਤਲ ਕਾਂਡ 'ਚ ਨਵਾਂ ਮੋੜ! ਅੱਤਵਾਦੀ ਪੰਨੂ ਦਾ ਵੱਡਾ ਖ਼ੁਲਾਸਾ
ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਮਾਈਨਿੰਗ ਮਾਫ਼ੀਆ ਵਿਰੁੱਧ ਇਹ ਲੜਾਈ ਜਾਰੀ ਰੱਖਣਗੇ, ਭਾਵੇਂ ਉਨ੍ਹਾਂ 'ਤੇ ਝੂਠੇ ਪਰਚੇ ਹੀ ਕਿਉਂ ਨਾ ਕਰ ਦਿੱਤੇ ਜਾਣ ਅਤੇ ਇਹ ਲੜਾਈ ਇਲਾਕੇ ਦੀ ਹੋਂਦ ਨੂੰ ਬਚਾਉਣ ਦੀ ਹੈ ਅਸੀਂ ਮਾਈਨਿੰਗ ਬੰਦ ਹੋਣ ਤੱਕ ਹਰ ਤਰ੍ਹਾਂ ਦਾ ਸੰਘਰਸ਼ ਕਰਾਂਗੇ। ਇਸ ਮੌਕੇ 'ਤੇ ਸ਼ਮਸ਼ੇਰ ਸਿੰਘ ਸ਼ੇਰਾ ਐੱਮ. ਸੀ,ਅਸ਼ਵਨੀ ਕੁਮਾਰ ਐੱਮ. ਸੀ,ਬਲਦੇਵ ਸਿੰਘ ਕੌਲਪੁਰ, ਤਜਿੰਦਰਪਾਲ ਸਿੰਘ ਸਰਪੰਚ, ਲੱਖੀ ਰੰਧਾਵਾ, ਬਲਵੀਰ ਸਿੰਘ ਟੀਟਾ, ਰਵਿੰਦਰ ਸਿੰਘ, ਹਰਦੀਪ ਸਿੰਘ ਸਾਬੀ, ਰਸ਼ਪਾਲ ਸਿੰਘ ਰੰਗਾ, ਠਾਕੁਰ ਗੰਧਰਵ ਸਿੰਘ, ਸ਼ੁਭਮ ਸੋਹਲ, ਠਾਕੁਰ ਨਿਰਦੇਵ ਸਿੰਘ ਕਰਾੜੀ, ਰਾਕੇਸ਼ ਕੁਮਾਰ ਭਟੋਲੀ ਮੈਂਬਰ ਬਲਾਕ ਸਮਤੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ: ਨਸ਼ਿਆਂ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ! ਪੰਜਾਬ 'ਚ ਕਬੱਡੀ ਖਿਡਾਰੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਿਸਾਨ ਆਗੂ ਡੱਲੇਵਾਲ ਦਾ ਬਿਆਨ, ਪੰਜਾਬ ਸਰਕਾਰ ਦਾ ਬਜਟ ਵੋਟਰਾਂ ਨੂੰ ਲੁਭਾਉਣ ਵਾਲਾ, ਕਿਸਾਨਾਂ ਨੂੰ ਕੁਝ ਨਹੀਂ ਦਿੱਤਾ
NEXT STORY