ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਾਨ ਅਬਰਾਹਿਮ 'ਫੋਰਸ' ਸੀਰੀਜ਼ ਦੀ ਤੀਜੀ ਸੀਰੀਜ਼ 'ਚ ਕੰਮ ਕਰਨ ਦੀ ਤਿਆਰੀ ਕਰ ਰਹੇ ਹਨ। ਜਾਣਕਾਰੀ ਅਨੁਸਾਰ ਅਦਾਕਾਰ ਜਾਨ ਅਬਰਾਹਿਮ ਆਪਣੀ ਆਉਣ ਵਾਲੀ ਫਿਲਮ 'ਰਾਕੀ ਹੈਂਡਸਮ' ਦੇ ਪ੍ਰਚਾਰ 'ਚ ਰੁੱਝੇ ਹੋਏ ਹਨ। ਇਸ ਫਿਲਮ ਦੇ ਟ੍ਰੇਲਰ ਅਤੇ ਪੋਸਟਰ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਲੀ ਆਉਣ ਫਿਲਮ 'ਫੋਰਸ 2' ਵੀ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਤੋਂ ਬਾਅਦ ਜਾਨ ਦੀ ਇਸੇ ਸੀਰੀਜ਼ 'ਚ ਆਉਣ ਵਾਲੀ ਅਗਲੀ ਫਿਲਮ 'ਫੋਰਸ 3' ਦੀ ਸ੍ਿਰਕਪਟ ਵੀ ਤਿਆਰ ਹੈ ਅਤੇ ਇਸ ਫਿਲਮ 'ਤੇ ਕੰਮ ਵੀ ਛੇਤੀ ਹੀ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਫਿਲਮ 'ਰਾਕੀ ਹੈਂਡਸਮ' ਦੇ ਰਿਲੀਜ਼ ਹੋਣ ਤੋਂ ਬਾਅਦ ਅਦਾਕਾਰ ਜਾਨ ਅਬਰਾਹਿਮ ਅਤੇ ਸੋਨਾਕਸ਼ੀ ਸਿਨਹਾ ਸਟਾਰਰ ਫਿਲਮ 'ਫੋਰਸ 2' ਦੇ ਰਿਲੀਜ਼ ਦੀ ਤਿਆਰੀ ਸ਼ੁਰੂ ਕੀਤੀ ਜਾਵੇਗੀ।
ਪ੍ਰਾਈਮ ਟਾਈਮ ਨਾਲ ਦਰਸ਼ਕਾਂ ਦੇ ਫਿਰ ਤੋਂ ਜੁੜਨ ਦੀ ਉਮੀਦ : ਏਕਤਾ ਕਪੂਰ
NEXT STORY