ਐਂਟਰਟੇਨਮੈਂਟ ਡੈਸਕ : ਇੰਨ੍ਹੀਂ ਦਿਨੀਂ ਐਂਟਰਟੇਨਮੇਂਟ ਕੁਈਨ ਰਾਖੀ ਸਾਵੰਤ ਦੀ ਹਾਲਾਤ ਖ਼ਰਾਬ ਦੱਸੀ ਜਾ ਰਹੀ ਹੈ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਹਸਪਤਾਲ ਤੋਂ ਫੋਟੋ ਸਾਮਣੇ ਆਈ, ਜਿਸ ਵਿਚ ਰਾਖੀ ਬੇਸੁੱਧ ਹਾਲਤ ਵਿਚ ਦਿੱਖ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਖੀ ਨੂੰ ਦਿਲ ਦੀ ਬਿਮਾਰੀ ਹੋਣ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰਾਖੀ ਦੇ ਪਹਿਲੇ ਪਤੀ ਰਿਤੇਸ਼ ਨੇ ਕਿਹਾ ਕਿ ਰਾਖੀ ਦੋ ਤਿੰਨ ਦਿਨਾਂ ਤੋਂ ਸ਼ਿਕਾਇਤ ਕਰ ਰਹੀ ਸੀ ਕਿ ਉਸ ਦੀ ਛਾਤੀ ਵਿਚ ਦਰਦ ਹੋ ਰਹੀ ਹੈ। ਬੀਤੇ ਦਿਨੀਂ ਦਰਦ ਕਾਫ਼ੀ ਗੰਭੀਰ ਹੋ ਗਈ ਸੀ।

ਉਨ੍ਹਾਂ ਨੇ ਕਿਹਾ ਕਿ ਚੱਲਦੇ ਸਮੇਂ ਦਰਦ ਹੁੰਦੀ ਹੈ, ਇਸ ਤੋਂ ਬਾਅਦ ਜਦੋਂ ਅਸੀਂ ਹਸਪਤਾਲ ਜਾਣ ਲਈ ਨਿਕਲੇ ਤਾਂ ਉਹ ਬੇਹੋਸ਼ ਹੋ ਗਈ। ਉਸ ਦੀ ਛਾਤੀ ਵਿਚ ਦਰਦ ਹੋ ਰਿਹਾ ਸੀ। ਰਾਖੀ ਵਿਚ ਪਹਿਲਾਂ ਕੋਈ ਲੱਛਣ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕਾਫ਼ੀ ਮਾਨਸਿਕ ਪ੍ਰੇਸ਼ਾਨੀ ਹੋਈ ਹੈ। ਉਨ੍ਹਾਂ ਤੋਂ ਪੈਸੇ ਲਏ ਗਏ। ਮੈਂ ਰਾਖੀ ਨੂੰ ਟਰੈਕ 'ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਜੇਕਰ ਇਹ ਪਬਲੀਸਿਟੀ ਸਟੰਟ ਹੁੰਦਾ ਤਾਂ ਮੈਂ ਉਸ ਦੇ ਨਾਲ ਨਾ ਹੁੰਦਾ। ਪਬਲੀਸਿਟੀ ਸਟੰਟ ਮੇਰੇ ਲਈ ਮਾਇਨੇ ਨਹੀਂ ਰੱਖਦਾ। ਇਸ ਲਈ ਮੈਨੂੰ ਸਾਰਿਆਂ ਦੇ ਸਾਹਮਣੇ ਆ ਕੇ ਸੱਚ ਦੱਸਣਾ ਪਿਆ। ਰਿਤੇਸ਼ ਨੇ ਕਿਹਾ ਕਿ ਇਸ ਲਈ ਮੈਨੂੰ ਸਭ ਦੇ ਸਾਹਮਣੇ ਆਣਾ ਪਿਆ ਅਤੇ ਸੱਚ ਦੱਸਣਾ ਪਿਆ।

ਅਸੀਂ ਹਸਪਤਾਲ ਦਾ ਨਾਂ ਨਹੀਂ ਦੱਸ ਰਹੇ ਕਿਉਂਕਿ ਕਈ ਗੱਲਾਂ ਗੰਭੀਰ ਹਨ। ਮੇਰੇ ਲਈ ਇਹ ਮਹੱਤਵਪੂਰਨ ਹੈ ਕਿ ਰਾਖੀ ਠੀਕ ਹੋ ਜਾਵੇ। ਰਿਤੇਸ਼ ਨੇ ਕਿਹਾ ਕਿ ਮੈਂ ਹਮੇਸ਼ਾ ਰਾਖੀ ਦੇ ਨਾਲ ਹਾਂ, ਹਰ ਟਾਇਮ ਉਸ ਦਾ ਸਾਥ ਦੇਵਾਂਗਾ। ਉਨ੍ਹਾਂ ਨੇ ਫੈਂਸ ਨੂੰ ਕਿਹਾ ਕਿ ਰਾਖੀ ਦੀ ਸਥਿਤੀ ਥੋੜ੍ਹੀ ਜ਼ਿਹੀ ਨਾਜ਼ੁਕ ਹੈ। ਤੁਸੀਂ ਵੀ ਇਸ਼ਵਰ ਨੂੰ ਪ੍ਰਾਰਥਨਾ ਕਰੋ ਕਿ ਰਾਖੀ ਜਲਦੀ ਠੀਕ ਹੋ ਜਾਵੇ। ਦੱਸਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਦਿਲ ਦੀ ਬੀਮਾਰੀ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ।

ਉਨ੍ਹਾਂ ਨੂੰ ਅਸਲ ਵਿਚ ਕੀ ਦਿੱਕਤ ਹੈ ਇਸ ਦਾ ਖੁਲਾਸਾ ਨਹੀਂ ਹੋਇਆ। ਰਾਖੀ ਸਾਵੰਤ ਦੀ ਹਸਪਤਾਲ ਤੋਂ ਤਸਵੀਰ ਸੋਸ਼ਲ ਮੀਡਿਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਸ ਨੂੰ ਤਸਵੀਰਾਂ ਵਿਚ ਇਸ ਹਾਲਤ ਵਿਚ ਵੇਖ ਕੇ ਫੈਂਸ ਨੂੰ ਕਾਫ਼ੀ ਵੱਡਾ ਝਟਕਾ ਲੱਗਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ-ਰਣਬੀਰ ਨੂੰ ਪਿੱਛੇ ਛੱਡਣ ਦੀ ਤਿਆਰੀ ’ਚ ਆਮਿਰ ਖਾਨ, ਆਉਣ ਵਾਲੀ ਫ਼ਿਲਮ ਹਿਲਾ ਦੇਵੇਗੀ ਬਾਕਸ ਆਫ਼ਿਸ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਹਰੁਖ-ਰਣਬੀਰ ਨੂੰ ਪਿੱਛੇ ਛੱਡਣ ਦੀ ਤਿਆਰੀ ’ਚ ਆਮਿਰ ਖਾਨ, ਆਉਣ ਵਾਲੀ ਫ਼ਿਲਮ ਹਿਲਾ ਦੇਵੇਗੀ ਬਾਕਸ ਆਫ਼ਿਸ
NEXT STORY