ਮੁੰਬਈ- ਪ੍ਰਿਯੰਕਾ ਚੋਪੜਾ ਇਕ ਸਟਨਰ ਹੈ ਅਤੇ ਇਸ ਗੱਲ ਤੋਂ ਕੋਈ ਮਨ੍ਹਾ ਨਹੀਂ ਕਰ ਸਕਦਾ। ਦੇਸੀ ਗਰਲ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਨ੍ਹਾਂ ਦੀ ਭਾਰੀ ਫੈਨ ਫੋਲੋਇੰਗ ਹੈ। ਅਦਾਕਾਰਾ ਆਏ ਦਿਨ ਪ੍ਰਸ਼ੰਸਕਾਂ ਨੂੰ ਆਪਣੇ ਦਿਨ ਨਾਲ ਸਬੰਧਤ ਅਪਡੇਟ ਦਿੰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਲਾਸ ਏਂਜਲਸ ਤੋਂ ਆਪਣੀਆਂ ਨਵੀਂਆਂ ਤਸਵੀਰਾਂ ਅਤੇ ਵੀਡੀਓਡ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਪੂਲ ਟਾਈਮ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਖੂਬ ਧਿਆਨ ਖਿੱਚ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿਯੰਕਾ 90s ਦੇ ਗਾਣੇ ਸੁਣਦੇ ਹੋਏ ਪੂਲ ਟਾਈਮ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ ਉਹ ਬਲੈਕ ਬਿਕਨੀ 'ਚ ਬਹੁਤ ਬੋਲਡ ਨਜ਼ਰ ਆ ਰਹੀ ਹੈ। ਚਿਹਰੇ 'ਤੇ ਮੈਸੀ ਵਾਲਾਂ ਦੇ ਨਾਲ ਬਲੈਕ ਐਨਕਾਂ ਉਨ੍ਹਾਂ ਦੀ ਖੂਬਸੂਰਤੀ ਨੂੰ ਵਧਾ ਰਹੀਆਂ ਹਨ। ਕੁਝ ਤਸਵੀਰਾਂ 'ਚ ਉਹ ਪਾਣੀ ਦੇ ਅੰਦਰ ਚਿਲ ਕਰਦੀ ਪੋਜ਼ ਦੇ ਰਹੀ ਹੈ ਤਾਂ ਕਈਆਂ 'ਚ ਪੂਲ ਦੇ ਬਾਹਰ ਨਿਕਲ ਆਪਣੀ ਬੋਲਡਨੈੱਸ ਫਲਾਂਟ ਕਰ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕੈਪਸ਼ਨ 'ਚ ਲਿਖਿਆ-'ਜਦੋਂ ਤੁਹਾਨੂੰ ਖੁਦ ਦੀ ਦੇਖਭਾਲ ਲਈ ਅਚਾਨਕ ਘੰਟੇ ਮਿਲਦੇ ਹਨ। ਸਾਊਂਡ ਆਨ।
ਕੀ ਤੁਸੀਂ ਪਛਾਣ ਸਕਦੇ ਹੋ ਕਿ ਮੈਂ ਕਿਹੜਾ ਗਾਣਾ ਸੁਣ ਰਹੀ ਹਾਂ? ਕੁਮੈਂਟ ਕਰਕੇ ਦੱਸੋ।
ਦੱਸ ਦੇਈਏ ਕਿ ਪ੍ਰਿਯੰਕਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਇਸ ਸਾਲ ਜਨਵਰੀ 'ਚ ਆਪਣੀ ਧੀ ਦਾ ਸਵਾਗਤ ਕੀਤਾ ਸੀ। ਟੀ.ਐੱਮ.ਜੈੱਡ ਮੁਤਾਬਕ ਜੋੜੇ ਨੇ ਆਪਣੀ ਧੀ ਦਾ ਨਾਂ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ।
ਵਰਕਫਰੰਟ 'ਤੇ ਪ੍ਰਿਯੰਕਾ ਅਗਲੀ ਵਾਰ 'ਸਿਟਾਡੇਲ', 'ਇਟਸ ਆਲ ਕਮਿੰਗ ਬੈਕ ਟੂ' ਮੀ ਅਤੇ 'ਐਂਡਿੰਗ ਥਿੰਗਸ' ਵਰਗੀਆਂ ਹਾਲੀਵੁੱਡ ਫਿਲਮਾਂ 'ਚ ਦਿਖਾਈ ਦੇਵੇਗੀ। ਉਹ ਬਾਲੀਵੁੱਡ ਫਿਲਮ 'ਜੀਅ ਲੇ ਜਰਾ' 'ਚ ਕੈਟਰੀਨਾ ਕੈਫ ਅਤੇ ਆਲੀਆ ਭੱਟ ਨਾਲ ਨਜ਼ਰ ਆਵੇਗੀ, ਜਿਸ ਨੂੰ ਫਰਹਾਨ ਅਖਤਰ ਨਿਰਦੇਸ਼ਿਤ ਕਰ ਰਹੇ ਹਨ।

ਸ਼ੋਅ ’ਚ ਪਤੀ ਰਿਸ਼ੀ ਕਪੂਰ ਨੂੰ ਯਾਦ ਕਰ ਰੋਈ ਨੀਤੂ ਕਪੂਰ, ਕਿਹਾ- ‘ਹਰ ਰੋਜ਼ ਕੋਈ ਨਾ ਕੋਈ...’
NEXT STORY