ਗੁਰਦਾਸਪੁਰ (ਗੋਰਾਇਆ)- ਗੁਰਦਾਸਪੁਰ ਦੇ ਸੰਗਲਪੁਰਾ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਚੋਰ ਨੇ ਦਿਨ ਦਿਹਾੜੇ ਇਕ ਦੁਕਾਨ ਦੇ ਬਾਹਰੋਂ ਦੇਸੀ ਘਿਓ ਦੀ ਪੇਟੀ ਚੋਰੀ ਕਰ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਦੁਕਾਨਦਾਰ ਦੁਕਾਨ ਦੇ ਅੰਦਰ ਕੰਮ ਕਰ ਰਿਹਾ ਸੀ ਅਤੇ ਚੋਰ ਮਿੰਟਾਂ ਸਕਿੰਟਾਂ ਵਿੱਚ 18 ਕਿਲੋ ਵਜਨੀ ਦੇਸੀ ਘਿਓ ਦੀ ਪੇਟੀ ਮੋਟਰਸਾਈਕਲ 'ਤੇ ਰੱਖ ਕੇ ਫਰਾਰ ਹੋ ਗਿਆ ਪਰ ਦੁਕਾਨਦਾਰ ਨੂੰ ਪਤਾ ਵੀ ਨਾ ਲੱਗਿਆ। ਬਾਅਦ 'ਚ ਸੀਸੀਟੀਵੀ ਫੁਟੇਜ ਦੇਖਣ 'ਤੇ ਖੁਲਾਸਾ ਹੋਇਆ ਕਿ ਬਾਹਰ ਰੱਖੀਆਂ ਪੇਟੀਆਂ ਵਿੱਚੋਂ ਇੱਕ ਪੇਟੀ ਚੋਰੀ ਹੋ ਚੁੱਕੀ ਹੈ। ਦੁਕਾਨਦਾਰ ਅਨੁਸਾਰ ਇਸ ਪੇਟੀ ਦੀ ਕੀਮਤ ਕਰੀਬ 11000 ਰੁਪਏ ਸੀ ।
ਇਹ ਵੀ ਪੜ੍ਹੋ-ਵਿਧਾਨ ਸਭਾ 'ਚ ਬਾਜਵਾ ਦਾ ਵੱਡਾ ਦਾਅਵਾ: ਪੰਜਾਬ ਪੁਲਸ ਦੇ ਅਫਸਰਾਂ ਦਾ ਗੈਂਗਸਟਰਾਂ ਨਾਲ ਤਾਲਮੇਲ
ਜਾਣਕਾਰੀ ਦਿੰਦਿਆਂ ਗੋਇਲ ਸੇਲਜ ਕਾਰਪੋਰੇਸ਼ਨ ਸੰਗਲਪੁਰਾ ਰੋਡ ਦੇ ਮਾਲਕ ਕੇਸ਼ਵ ਗੋਇਲ ਨੇ ਦੱਸਿਆ ਕਿ ਉਹ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਉਸ ਦੇ ਪਿਤਾ ਜੀ ਦੁਕਾਨ 'ਤੇ ਸੀ । ਦੁਕਾਨ ਦੇ ਬਾਹਰ ਦੱਸ ਪੇਟੀਆਂ ਸਿਫਤੀ ਕੰਪਨੀ ਦੇ ਦੇਸੀ ਘਿਓ ਦੇ ਇਕ ਲੀਟਰ ਦੇ ਡੱਬੇ ਵਾਲੀਆਂ ਕੱਢ ਕੇ ਰੱਖੀਆਂ ਸੀ । ਇਕ ਪੇਟੀ 'ਚ ਕੁੱਲ 18 ਡੱਬੇ ਇੱਕ-ਇੱਕ ਲੀਟਰ ਘਿਓ ਦੇ ਹੁੰਦੇ ਹਨ। ਜਦੋਂ ਉਹ ਕੁਝ ਦੇਰ ਬਾਅਦ ਦੁਕਾਨ 'ਤੇ ਆਇਆ ਤੇ ਸਾਮਾਨ ਭੇਜਣ ਲੱਗਿਆ ਤਾਂ ਦੇਖਿਆ ਕਿ ਇਕ ਪੇਟੀ ਘੱਟ ਸੀ, ਜਦੋਂ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਹੈਰਾਨੀਜਨ ਖੁਲਾਸਾ ਹੋਇਆ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
ਉਨ੍ਹਾਂ ਦੱਸਿਆ ਕਿ ਇਕ ਸਿੱਖ ਨੌਜਵਾਨ ਮੋਟਰਸਾਈਕਲ 'ਤੇ ਦੁਪਹਿਰ ਬਾਅਦ ਦੁਕਾਨ 'ਤੇ ਆਇਆ ਸੀ ਅਤੇ ਦੇਖਦੇ ਹੀ ਦੇਖਦੇ ਇੱਕ ਪੇਟੀ ਚੁੱਕ ਕੇ ਉਸਨੇ ਮੋਟਰਸਾਈਕਲ ਦੇ ਅੱਗੇ ਰੱਖ ਲਈ ਅਤੇ ਫਰਾਰ ਹੋ ਗਿਆ । ਉਸਨੇ ਹੈਰਾਨੀ ਪ੍ਰਗਟਾਈ ਕਿ ਚੋਰ ਇੰਨੇ ਬੇਖੌਫ ਹੋ ਗਏ ਹਨ ਕਿ ਖੁੱਲੀ ਦੁਕਾਨ ਦੇ ਬਾਹਰੋਂ ਦਿਨ ਦਿਹਾੜੇ ਚੀਜ਼ ਚੁੱਕ ਕੇ ਫਰਾਰ ਹੋ ਜਾਂਦੇ ਹਨ । ਉਸਨੇ ਦੱਸਿਆ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਗੁਰਦਸਾਪੁਰ ਵਾਸੀ ਦੇਣ ਧਿਆਨ, ਤੁਹਾਡੇ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪਠਾਨਕੋਟ ਦੇ ਪਿੰਡ ਲਾਹੜੀ 'ਚ ਇਕ ਘਰ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ
NEXT STORY