ਐਂਟਰਟੇਨਮੈਂਟ ਡੈਸਕ- ਸਾਊਥ ਸਿਨੇਮਾ ਦੇ ਸੁਪਰਸਟਾਰ ਅਜੀਤ ਕੁਮਾਰ ਇੱਕ ਵਾਰ ਫਿਰ ਭਿਆਨਕ ਰੇਸਿੰਗ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਹਾਲ ਹੀ 'ਚ ਉਨ੍ਹਾਂ ਦੀ ਕਾਰ ਬੈਲਜੀਅਮ ਵਿਚ ਰੇਸਿੰਗ ਪ੍ਰੈਕਟਿਸ ਦੌਰਾਨ ਹਾਦਸਾਗ੍ਰਸਤ ਹੋ ਗਈ। ਇਹ ਖਬਰ ਜਿਵੇਂ ਹੀ ਸਾਹਮਣੇ ਆਈ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵੱਧ ਗਈ। ਹਾਲਾਂਕਿ ਅਜੀਤ ਕੁਮਾਰ ਇਸ ਹਾਦਸੇ ਵਿਚ ਵਾਲ-ਵਾਲ ਬੱਚ ਗਏ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਹਾਦਸੇ ਦੇ ਬਾਵਜੂਦ ਉਨ੍ਹਾਂ ਨੇ ਦੂਜਾ ਸਥਾਨ ਹਾਸਲ ਕੀਤਾ। ਸੋਸ਼ਲ ਮੀਡੀਆ 'ਤੇ ਇਨਾਮ ਲੈਂਦੇ ਹੋਏ ਅਜੀਤ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: ਤੇਰੀ ਐਨੀ ਔਕਾਤ ਨਹੀਂ ਕਿ! ਅਦਾਕਾਰਾ ਹਿਮਾਂਸ਼ੀ ਖੁਰਾਨਾ ਦਾ ਪਿਆ ਨਵਾਂ ਪੰਗਾ, Post ਪਾ ਕਰਤੇ ਵੱਡੇ ਖੁਲਾਸੇ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਅਜੀਤ ਕੁਮਾਰ ਦੀ ਕਾਰ ਦੀ ਰਫਤਾਰ ਬੇਹੱਦ ਤੇਜ਼ ਸੀ ਅਤੇ ਅਚਾਨਕ ਹੀ ਬੇਕਾਬੂ ਹੋ ਕੇ ਡੀਵਾਈਡਰ ਨਾਲ ਟਕਰਾ ਗਈ। ਹਾਦਸੇ ਮਗਰੋਂ ਅਜੀਤ ਦੇ ਕਰੀਬੀ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਕਾਰ ਰੇਸ ਪ੍ਰੈਕਟਿਸ ਦੌਰਾਨ ਅਜਿਹੀਆਂ ਘਟਨਾਵਾਂ ਆਮ ਹਨ। ਹਾਲਾਂਕਿ, ਅਜੀਤ ਨੇ ਬਿਲਕੁਲ ਵੀ ਹਿੰਮਤ ਨਹੀਂ ਹਾਰੀ ਅਤੇ ਕਾਰ ਰੇਸ ਵਿੱਚ ਹਿੱਸਾ ਲਿਆ। ਨਤੀਜਾ ਵਜੋਂ ਉਹ ਇਸ ਰੇਸ ਵਿੱਚ ਦੂਜੇ ਸਥਾਨ 'ਤੇ ਰਹੇ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਜੀਤ ਦੀ ਕਾਰ ਦੁਬਈ, ਪੁਰਤਗਾਲ ਅਤੇ ਸਪੇਨ ਵਿਚ ਹਾਦਸਾਗ੍ਰਸਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: 'ਤੈਨੂੰ ਘਰ ਆ ਕੇ ਗੋਲੀ ਮਾਰ ਦਿਆਂਗਾਂ'; ਅਦਾਕਾਰਾ ਰੂਬੀਨਾ ਦਿਲਾਇਕ ਦੇ ਪਤੀ ਅਭਿਨਵ ਨੂੰ ਮਿਲੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਰੀ ਐਨੀ ਔਕਾਤ ਨਹੀਂ ਕਿ! ਅਦਾਕਾਰਾ ਹਿਮਾਂਸ਼ੀ ਖੁਰਾਨਾ ਦਾ ਪਿਆ ਨਵਾਂ ਪੰਗਾ, Post ਪਾ ਕਰਤੇ ਵੱਡੇ ਖੁਲਾਸੇ
NEXT STORY