ਐਂਟਰਟੇਨਮੈਂਟ ਡੈਸਕ : ਭਾਰਤ ਵਿੱਚ 341.12 ਕਰੋੜ ਰੁਪਏ, ਜਦੋਂਕਿ ਦੁਨੀਆ ਭਰ ਵਿੱਚ 463.81 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ 'ਬਾਰਡਰ 2' ਹੁਣ ਮੋਬਾਈਲ ਅਤੇ ਟੀਵੀ ਸਕ੍ਰੀਨਾਂ 'ਤੇ ਤੁਹਾਡਾ ਮਨੋਰੰਜਨ ਕਰਨ ਲਈ ਤਿਆਰ ਹੈ। ਦਰਅਸਲ ਇਸ ਫਿਲਮ ਦੀ OTT ਰਿਲੀਜ਼ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਦਾ ਉਹ ਸੱਚ ਜੋ ਕੋਈ ਨਹੀਂ ਦੱਸਦਾ ! ਮਸ਼ਹੂਰ ਅਦਾਕਾਰਾ ਦੇ ਖੁਲਾਸਿਆਂ ਨੇ ਮਚਾਈ ਹਲਚਲ
ਤਾਜ਼ਾ ਰਿਪੋਰਟਾਂ ਅਤੇ ਨੈੱਟਫਲਿਕਸ ਇੰਡੀਆ ਦੀ ਲਿਸਟਿੰਗ ਮੁਤਾਬਕ, 'ਬਾਰਡਰ 2' 20 ਮਾਰਚ 2026 ਨੂੰ ਓ.ਟੀ.ਟੀ ਪਲੇਟਫਾਰਮ ਨੈੱਟਫਲਿਕਸ (Netflix) 'ਤੇ ਰਿਲੀਜ਼ ਹੋਣ ਜਾ ਰਹੀ ਹੈ। ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਦੇ 2 ਮਹੀਨਿਆਂ ਦੇ ਅੰਦਰ ਹੀ ਮੇਕਰਸ ਨੇ ਇਸ ਨੂੰ ਡਿਜੀਟਲ ਪਲੇਟਫਾਰਮ 'ਤੇ ਲਿਆਉਣ ਦਾ ਫੈਸਲਾ ਕੀਤਾ ਹੈ। ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਸੰਨੀ ਦਿਓਲ ਦੇ ਨਾਲ-ਨਾਲ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਮੁੱਖ ਭੂਮਿਕਾਵਾਂ ਵਿੱਚ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮਸ਼ਹੂਰ ਪੰਜਾਬੀ ਸਿੰਗਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਦੋਂ ਸੱਚ ਦੀ ਕਿਤਾਬ ਖੁੱਲ੍ਹਦੀ ਹੈ, ਰਿਸ਼ਤਿਆਂ ਦਾ ਹਿਸਾਬ ਭਾਰੀ ਪੈ ਜਾਂਦਾ ਹੈ : ਸੌਰਭ ਸ਼ੁਕਲਾ
NEXT STORY