ਮੈਰੀਲੈਂਡ (ਅਮਰੀਕਾ) – ਮਸ਼ਹੂਰ ਟੀਵੀ ਸੀਰੀਜ਼ The Fresh Prince of Bel-Air ਵਿੱਚ ਨੌਜਵਾਨ ਵਿਲ ਸਮਿਥ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਫਲੋਇਡ ਰੌਜਰ ਮਾਇਰਜ਼ ਜੂਨੀਅਰ ਦਾ 42 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਮਾਤਾ ਰੇਨੀ ਟ੍ਰਾਈਸ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਬੁੱਧਵਾਰ ਸਵੇਰੇ (29 ਅਕਤੂਬਰ) ਨੂੰ ਮੈਰੀਲੈਂਡ ਸਥਿਤ ਉਨ੍ਹਾਂ ਦੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਨ੍ਹਾਂ ਦੀ ਮਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਪਿਛਲੇ 3 ਸਾਲਾਂ ਵਿੱਚ ਤਿੰਨ ਵਾਰ ਦਿਲ ਦੇ ਦੌਰੇ ਪਏ ਸਨ ਅਤੇ ਹੁਣ ਇਹ ਚੋਥੀ ਵਾਰ ਪਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 'ਮੈਂ ਨਹੀਂ ਕਰਾਉਣਾ ਕਿਸੇ ਨਾਲ ਵਿਆਹ, ਪਰ...'! ਸਿਧਾਰਥ ਸ਼ੁਕਲਾ ਨੂੰ ਨਹੀਂ ਭੁੱਲ ਸਕੀ ਸ਼ਹਿਨਾਜ਼ ਗਿੱਲ

ਮਾਂ ਟ੍ਰਾਈਸ ਨੇ ਆਪਣੇ ਫੇਸਬੁੱਕ ਪੋਸਟ ਵਿੱਚ ਪੁੱਤਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, “ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ।” ਮਾਇਰਜ਼ ਦੀ ਛੋਟੀ ਭੈਣ ਟਾਇਰੀ ਨੇ ਗੋਫੰਡਮੀ ਪੇਜ ਰਾਹੀਂ ਆਪਣੇ ਭਰਾ ਨੂੰ ਯਾਦ ਕਰਦਿਆਂ ਲਿਖਿਆ ਕਿ “ਉਹ ਇਕ ਪਿਆਰੇ ਪਿਤਾ, ਭਰਾ ਅਤੇ ਦੋਸਤ ਸਨ, ਜਿਨ੍ਹਾਂ ਦੇ ਹਾਸੇ ਤੇ ਮਿੱਠੇ ਸੁਭਾਅ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ।” ਉਸਨੇ ਦੱਸਿਆ ਕਿ ਮਾਇਰਜ਼ ਦੇ 4 ਬੱਚੇ ਹਨ — ਟੇਲਿਨ, ਕਿੰਸਲੀ, ਟਾਇਲਰ ਅਤੇ ਨੌਕਸ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ 7 ਸਾਲ ਜੇਲ੍ਹ ਕੱਟਣ ਵਾਲਾ ਬਾਲੀਵੁੱਡ ਸੁਪਰਸਟਾਰ ਹੁਣ ਵਿਦੇਸ਼ 'ਚ ਵੇਚ ਰਿਹਾ ਕੱਪੜੇ

ਫਲੋਇਡ ਮਾਇਰਜ਼ ਨੇ 1992 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਜਦੋਂ ਉਹ The Fresh Prince of Bel-Air ਦੇ ਤੀਜੇ ਸੀਜ਼ਨ ਵਿੱਚ “ਯੰਗ ਵਿਲ ਸਮਿਥ” ਵਜੋਂ ਨਜ਼ਰ ਆਏ ਸਨ। ਉਸੇ ਸਾਲ ਉਹ ABC ਦੀ ਮਿਨੀਸੀਰੀਜ਼ The Jacksons: An American Dream ਵਿੱਚ ਵੀ ਦਿਖਾਈ ਦਿੱਤੇ ਸਨ, ਜਿਸ ਵਿੱਚ ਉਹ ਮਾਰਲਨ ਜੈਕਸਨ ਦਾ ਕਿਰਦਾਰ ਨਿਭਾ ਰਹੇ ਸਨ।
ਇਹ ਵੀ ਪੜ੍ਹੋ: ਅਚਾਨਕ ਬੇਹੋਸ਼ ਹੋ ਗਈ ਮਸ਼ਹੂਰ ਸੋਸ਼ਲ Influencer, ਹਸਪਤਾਲ ਪਹੁੰਚ ਤੋੜਿਆ ਦਮ

ਇਸ ਤੋਂ ਬਾਅਦ ਉਹ 2000 ਵਿੱਚ WB ਦੀ ਡਰਾਮਾ ਸੀਰੀਜ਼ Young Americans ਵਿੱਚ ਵੀ ਨਜ਼ਰ ਆਏ ਸਨ। ਹਾਲਾਂਕਿ ਉਨ੍ਹਾਂ ਦਾ ਫਿਲਮੀ ਸਫ਼ਰ ਛੋਟਾ ਰਿਹਾ, ਪਰ ਉਹ ਸਮਾਜਿਕ ਕੰਮਾਂ ਵਿੱਚ ਕਾਫੀ ਸਰਗਰਮ ਰਹੇ। ਉਹ Fellaship Men’s Group ਦੇ ਕੋ-ਫਾਊਂਡਰ ਸਨ, ਜੋ ਪੁਰਸ਼ਾਂ ਨੂੰ ਜੀਵਨ ਵਿੱਚ “ਲੀਡਰਸ਼ਿਪ, ਇਲਾਜ ਅਤੇ ਵਿਕਾਸ” ਵੱਲ ਪ੍ਰੇਰਿਤ ਕਰਨ ਲਈ ਕੰਮ ਕਰਦੀ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਦੇ ਦਿੱਗਜ ਸੁਪਰਸਟਾਰ ਧਰਮਿੰਦਰ ਦੀ ਹੈਲਥ ਨੂੰ ਲੈ ਕੇ ਆਈ ਵੱਡੀ ਅਪਡੇਟ, ICU 'ਚ ਹਨ ਭਰਤੀ ਹਨ ਅਦਾਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮੈਂ ਨਹੀਂ ਕਰਾਉਣਾ ਕਿਸੇ ਨਾਲ ਵਿਆਹ, ਪਰ...'! ਸਿਧਾਰਥ ਸ਼ੁਕਲਾ ਨੂੰ ਨਹੀਂ ਭੁੱਲ ਸਕੀ ਸ਼ਹਿਨਾਜ਼ ਗਿੱਲ
NEXT STORY