ਐਂਟਰਟੇਨਮੈਂਟ ਡੈਸਕ- ਇੰਡਸਟਰੀ ਵਿੱਚ ਆਏ ਦਿਨ ਕੁੱਝ ਅਜਿਹੇ ਰਾਜ਼ ਖੁੱਲ੍ਹਦੇ ਰਹਿੰਦੇ ਹਨ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹਾਲ ਹੀ ਵਿੱਚ, ਮੁੰਨਾਭਾਈ MBBS ਦੀ ਅਦਾਕਾਰਾ ਪ੍ਰਿਆ ਬਾਪਟ ਨੇ ਇੱਕ ਕਿੱਸਾ ਸਾਂਝਾ ਕੀਤਾ ਕਿ ਕਿਵੇਂ ਇੱਕ ਸਾਥੀ ਅਦਾਕਾਰ ਸੀਨ ਖਤਮ ਹੋਣ ਤੋਂ ਬਾਅਦ ਵੀ ਉਸਨੂੰ ਵਾਰ-ਵਾਰ ਕਿੱਸ ਕਰਦਾ ਰਿਹਾ। ਇਸ ਮੁਸ਼ਕਲ ਸਮੇਂ ਨੂੰ ਯਾਦ ਕਰਦੇ ਹੋਏ, ਪ੍ਰਿਆ ਬਾਪਟ ਨੇ ਕਿਹਾ ਕਿ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਸੀ। ਤਾਂ, ਆਓ ਜਾਣਦੇ ਹਾਂ ਕਿ ਪੂਰੀ ਕਹਾਣੀ ਕੀ ਸੀ।
ਇਹ ਵੀ ਪੜ੍ਹੋ: ਏਸ਼ੀਆ 'ਤੇ ਸੁਨਾਮੀ ਦਾ ਸਾਇਆ ! ਫ਼ਿਲੀਪੀਨਜ਼ 'ਚ ਆਏ ਭੂਚਾਲ ਨੇ ਚਿੰਤਾ 'ਚ ਡੋਬੇ ਕਈ ਦੇਸ਼

ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ, ਪ੍ਰਿਆ ਨੇ ਆਪਣੇ ਸ਼ੁਰੂਆਤੀ ਕਰੀਅਰ ਬਾਰੇ ਕੁਝ ਹੈਰਾਨੀਜਨਕ ਗੱਲਾਂ ਦੱਸੀਆਂ। ਉਸਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ਸੀ। ਅਦਾਕਾਰਾ ਮੁਤਾਬਕ ਸ਼ੁਰੂਆਤੀ ਫਿਲਮਾਂ ਵਿੱਚੋਂ ਇੱਕ ਦੀ ਸ਼ੂਟਿੰਗ ਦੌਰਾਨ ਉਹ ਕਿਸਿੰਗ ਸੀਨ ਵਿੱਚ ਅਸਹਿਜ ਹੋ ਗਈ ਸੀ। ਉਸ ਨੇ ਦੱਸਿਆ ਕਿ ਫਿਲਮ ਵਿਚ ਸਿਰਫ ਇਕ ਹੀ ਕਿਸਿੰਗ ਸੀਨ ਸੀ। ਜਦੋਂ ਤੋਂ ਮੈਂ ਸਕ੍ਰਿਪਟ ਪੜ੍ਹੀ ਸੀ, ਮੈਨੂੰ ਇਸ ਬਾਰੇ ਸ਼ੱਕ ਸੀ। ਮੈਂ ਨਿਰਦੇਸ਼ਕ ਨੂੰ ਪੁੱਛਦੀ ਰਹr ਕਿ ਇਹ ਕਿਉਂ ਜ਼ਰੂਰੀ ਹੈ। ਮੇਰਾ ਸਵਾਲ ਕਿੱਸ ਕਰਨ ਜਾਂ ਨਾ ਕਰਨ ਨੂੰ ਲੈ ਕੇ ਨਹੀਂ ਸੀ, ਸਗੋਂ ਇਹ ਸੀ ਕਿ ਕਹਾਣੀ ਵਿੱਚ ਇਸਨੂੰ ਕਿਵੇਂ ਜਾਇਜ਼ ਠਹਿਰਾਇਆ ਦਾ ਰਿਹੈ ਹੈ।
ਇਹ ਵੀ ਪੜ੍ਹੋ: ਕੀ ਫਿਰ ਹੋਵੇਗੀ ਦੀਪਿਕਾ ਕੱਕੜ ਦੀ ਸਰਜਰੀ? ਪਤੀ ਸ਼ੋਏਬ ਨੇ ਦਿੱਤੀ Health Update

ਨਿਰਦੇਸ਼ਕ ਵੀ ਇਸ ਸੀਨ 'ਤੇ ਬਹੁਤ ਜ਼ੋਰ ਦੇ ਰਿਹਾ ਸੀ। ਅੰਤ ਵਿੱਚ, ਮੈਂ ਆਪਣੀ ਝਿਝਕ ਨੂੰ ਦੂਰ ਕਰਨ ਦਾ ਫੈਸਲਾ ਕੀਤਾ ਅਤੇ ਸੀਨ ਕੀਤਾ। ਮੈਂ ਪੂਰੀ ਫਿਲਮ ਵਿੱਚ ਸਿਰਫ਼ ਇੱਕ ਹੀ ਕਿੱਸ ਲਈ ਸਹਿਮਤ ਹੋਈ ਸੀ। ਫਿਰ, ਗਾਣੇ ਦੀ ਸ਼ੂਟਿੰਗ ਦੌਰਾਨ, ਅਦਾਕਾਰ ਨੇ ਵਾਰ-ਵਾਰ ਸੀਨ ਨੂੰ ਰਿਟੇਕ ਕੀਤਾ ਅਤੇ ਕਿੱਸ ਕਰਦਾ ਰਿਹਾ। ਉਸ ਸਮੇਂ, ਮੈਂ ਆਪਣੇ ਲਈ ਬੋਲ ਨਹੀਂ ਸਕੀ, ਕਿਉਂਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਸਥਿਤੀ ਨੂੰ ਕਿਵੇਂ ਸੰਭਾਲਣਾ ਹੈ।
ਇਹ ਵੀ ਪੜ੍ਹੋ: 41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ
ਉਸਨੇ ਅੱਗੇ ਕਿਹਾ, "ਅਸੀਂ ਇੱਕੋ ਹੋਟਲ ਵਿੱਚ ਠਹਿਰੇ ਹੋਏ ਸੀ, ਹਾਲਾਂਕਿ ਸਾਡੇ ਵੱਖਰੇ ਕਮਰੇ ਸਨ, ਪਰ ਉਹ ਮੈਨੂੰ ਮੈਸੇਜ ਕਰਦਾ ਰਹਿੰਦਾ ਸੀ। ਕਦੇ ਉਹ ਤੈਰਾਕੀ ਸਿੱਖਣ ਲਈ ਕਹਿੰਦਾ ਸੀ, ਕਦੇ ਉਹ ਮੈਨੂੰ ਰਾਤ ਦੇ ਖਾਣੇ ਅਤੇ ਨਾਸ਼ਤੇ ਲਈ ਬੁਲਾਉਂਦਾ ਸੀ। ਮੈਂ ਇਨਕਾਰ ਕਰਦੀ ਰਹੀ। ਮੇਰੇ ਨਾਲ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ।"
ਇਹ ਵੀ ਪੜ੍ਹੋ: 500 ਰੁਪਏ ਲਈ ਜਗਰਾਤਿਆਂ 'ਚ ਗਾਉਣ ਵਾਲੀ ਕੁੜੀ ਬਣੀ ਬਾਲੀਵੁੱਡ ਕੁਈਨ ! ਮਿਊਜ਼ਿਕ ਇੰਡਸਟਰੀ 'ਤੇ ਕਰ ਰਹੀ 'ਰਾਜ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
YouTuber ਨੇ ਫੁਕਰੀ ਮਾਰਨ ਲਈ ਅਪਲੋਡ ਕਰ'ਤੀ ਗਹਿਣਿਆਂ ਦੀ ਵੀਡੀਓ ! ਫ਼ਿਰ ਰਾਤੋ-ਰਾਤ ਪੈ ਗਈ Game
NEXT STORY