ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਮਸ਼ਹੂਰ ਗਾਇਕ ਨੇਹਾ ਕੱਕੜ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਇੰਨੇ ਸਾਲਾਂ ਦੌਰਾਨ, ਉਹ ਇੰਡੀਅਨ ਮਿਊਜ਼ਿਕ ਇੰਡਸਟਰੀ ਵਿੱਚ ਸਭ ਤੋਂ ਮਸ਼ਹੂਰ ਪਲੇਬੈਕ ਸਿੰਗਰਾਂ ਵਿੱਚੋਂ ਇੱਕ ਵਜੋਂ ਉਭਰੀ ਹੈ। ਦੱਸ ਦੇਈਏ ਕਿ ਨੇਹਾ ਦੇ ਸਫਰ ਦੀ ਸ਼ੁਰੂਆਤ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਵਿੱਚ ਇੱਕ ਪ੍ਰਤੀਯੋਗੀ ਵਜੋਂ ਹੋਈ ਸੀ। ਨੇਹਾ ਦੀ ਜ਼ਿੰਦਗੀ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਜਿਸ ਰਿਐਲਿਟੀ ਸ਼ੋਅ ਵਿੱਚ ਉਹ ਇੱਕ ਪ੍ਰਤੀਯੋਗੀ ਵਜੋਂ ਹਿੱਸਾ ਲੈ ਕੇ ਬਾਹਰ ਹੋ ਗਈ ਸੀ, ਬਾਅਦ ਵਿੱਚ ਉਸੇ ਸ਼ੋਅ ਵਿੱਚ ਜੱਜ ਦੀ ਕੁਰਸੀ ਤੱਕ ਪਹੁੰਚੀ।
ਇਹ ਵੀ ਪੜ੍ਹੋ: ਨੈਸ਼ਨਲ ਅਵਾਰਡ ਜੇਤੂ ਅਦਾਕਾਰ ਦੀ ਅਚਾਨਕ ਵਿਗੜ ਗਈ ਸਿਹਤ ! ਹਸਪਤਾਲ 'ਚ ਵੈਂਟੀਲੇਟਰ ਰਾਹੀਂ ਲੈ ਰਹੇ ਸਾਹ

ਨੇਹਾ ਕੱਕੜ ਦਾ ਜਨਮ 6 ਜੂਨ, 1988 ਨੂੰ ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਹੋਇਆ ਸੀ। ਉਸਦਾ ਬਚਪਨ ਆਰਥਿਕ ਤੰਗੀ ਵਿੱਚ ਬੀਤਿਆ। ਉਸਦਾ ਪਰਿਵਾਰ ਇੱਕ ਛੋਟੇ ਜਿਹੇ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ। ਸੰਗੀਤਕ ਮਾਹੌਲ ਵਿੱਚ ਪਲੀ ਨੇਹਾ ਨੂੰ ਛੋਟੀ ਉਮਰ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸਦੀ ਵੱਡੀ ਭੈਣ, ਸੋਨੂੰ ਕੱਕੜ ਅਤੇ ਭਰਾ ਟੋਨੀ ਕੱਕੜ ਵੀ ਸੰਗੀਤ ਨਾਲ ਜੁੜੇ ਹੋਏ ਹਨ। ਸਿਰਫ਼ 4 ਸਾਲ ਦੀ ਉਮਰ ਵਿੱਚ, ਨੇਹਾ ਨੇ ਧਾਰਮਿਕ ਸਮਾਗਮਾਂ ਅਤੇ ਜਗਰਾਤਿਆਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਇਸ ਲਈ ਉਸ ਨੂੰ 500 ਰੁਪਏ ਮਿਲਦੇ ਸਨ। ਹੌਲੀ-ਹੌਲੀ, ਉਸਦਾ ਆਤਮਵਿਸ਼ਵਾਸ ਵਧਦਾ ਗਿਆ, ਅਤੇ ਉਸਨੇ ਗਾਇਕੀ ਨੂੰ ਆਪਣੇ ਕਰੀਅਰ ਵਜੋਂ ਅਪਣਾਉਣ ਦਾ ਫੈਸਲਾ ਕੀਤਾ। ਬਿਹਤਰ ਮੌਕਿਆਂ ਦੀ ਭਾਲ ਵਿੱਚ, ਪਰਿਵਾਰ ਦਿੱਲੀ ਚਲਾ ਗਿਆ, ਅਤੇ ਬਾਅਦ ਵਿੱਚ, ਨੇਹਾ ਆਪਣੇ ਭਰਾ, ਟੋਨੀ ਕੱਕੜ ਨਾਲ ਮੁੰਬਈ ਚਲੀ ਗਈ।
ਇਹ ਵੀ ਪੜ੍ਹੋ: ਫਿਲਮ 'ਕਾਲਾ ਹਿਰਨ' ਦੇ ਹੱਕ 'ਚ ਨਿਤਰੀ ਸਲਮਾਨ ਖਾਨ ਦੀ Ex Girlfriend ! ਦੇ'ਤਾ ਵੱਡਾ ਬਿਆਨ

2005 ਵਿੱਚ, ਨੇਹਾ ਨੇ "ਇੰਡੀਅਨ ਆਈਡਲ" ਵਿੱਚ ਹਿੱਸਾ ਲਿਆ, ਪਰ ਉਹ ਅੱਗੇ ਵਧਣ ਵਿੱਚ ਅਸਫਲ ਰਹੀ ਅਤੇ ਸ਼ੁਰੂਆਤੀ ਦੌਰ ਵਿੱਚ ਹੀ ਬਾਹਰ ਹੋ ਗਈ। ਉਸ ਸਮੇਂ, ਬਹੁਤ ਘੱਟ ਲੋਕਾਂ ਨੇ ਕਲਪਨਾ ਕੀਤੀ ਹੋਵੇਗੀ ਕਿ ਇਹੀ ਕੁੜੀ ਇੱਕ ਦਿਨ ਜੱਜ ਦੇ ਰੂਪ ਵਿੱਚ ਉਸੇ ਸਟੇਜ 'ਤੇ ਬੈਠੇਗੀ। ਸ਼ੋਅ ਤੋਂ ਬਾਹਰ ਹੋਣ ਮਗਰੋਂ ਨੇਹਾ ਨੇ ਕਈ ਵੱਡੇ ਅਤੇ ਛੋਟੇ ਪ੍ਰੋਜੈਕਟਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਦਾ ਪਹਿਲਾ ਮਿਊਜ਼ੀਕ ਐਲਬਮ, "ਨੇਹਾ ਦਿ ਰੌਕਸਟਾਰ", 2008 ਵਿੱਚ ਰਿਲੀਜ਼ ਹੋਇਆ ਸੀ। ਇਸ ਸਮੇਂ ਦੇ ਆਸ-ਪਾਸ, ਉਸਨੇ ਫਿਲਮ "ਮੀਰਾਬਾਈ ਨਾਟ ਆਊਟ" ਵਿੱਚ ਕੋਰਸ ਗਾਇਆ। ਇਸ ਤੋਂ ਬਾਅਦ, ਉਸਨੂੰ ਕਈ ਫਿਲਮਾਂ ਅਤੇ ਸੰਗੀਤ ਪ੍ਰੋਜੈਕਟਾਂ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ। ਫਿਲਮ "ਕਾਕਟੇਲ" ਦਾ ਗੀਤ "ਸੈਕੰਡ ਹੈਂਡ ਜਵਾਨੀ" ਉਸਦੇ ਕਰੀਅਰ ਵਿੱਚ ਇੱਕ ਵੱਡਾ ਮੋੜ ਸਾਬਤ ਹੋਇਆ, ਜਿਸਨੇ ਉਸਨੂੰ ਦੇਸ਼ ਵਿਆਪੀ ਮਾਨਤਾ ਦਿੱਤੀ। ਨੇਹਾ ਦੇ ਕੁਝ ਸਭ ਤੋਂ ਵੱਡੇ ਹਿੱਟ ਗੀਤਾਂ ਵਿੱਚ 'ਸੈਕੰਡ ਹੈਂਡ ਜਵਾਨੀ' ਤੋਂ ਇਲਾਵਾ 'ਸਨੀ ਸੰਨੀ', 'ਲੰਡਨ ਠੁਮਕਦਾ', 'ਕਾਲਾ ਚਸ਼ਮਾ', 'ਆਂਖ ਮਾਰੇ', 'ਦਿਲਬਰ', 'ਓ ਸਾਕੀ ਸਾਕੀ', 'ਗਰਮੀ', 'ਕੋਕਾ ਕੋਲਾ', ਅਤੇ 'ਮਿਲੇ ਹੋ ਤੁਮ ਹਮਕੋ' ਸ਼ਾਮਲ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

ਪਲੇਬੈਕ ਸਿੰਗਿੰਗ ਤੋਂ ਇਲਾਵਾ, ਨੇਹਾ ਨੇ 2018 ਵਿੱਚ ਇੰਡੀਅਨ ਆਈਡਲ ਦੇ ਸੀਜ਼ਨ 10 ਵਿੱਚ ਜੱਜ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ। ਇਹ ਓਹੀ ਸ਼ੋਅ ਸੀ, ਜਿਸ ਵਿੱਚ ਉਸ ਨੇ ਕਦੇ ਇਕ ਪ੍ਰਤੀਯੋਗੀ ਵਜੋਂ ਹਿੱਸਾ ਲਿਆ ਸੀ। ਇੰਡੀਅਨ ਆਈਡਲ ਤੋਂ ਇਲਾਵਾ ਉਹ ਹੋਰ ਵੀ ਕਈ ਰਿਐਲਿਟੀ ਸ਼ੋਅਜ਼ ਵਿੱਚ ਜੱਜ ਵਜੋਂ ਨਜ਼ਰ ਆਈ। ਨੇਹਾ ਕੱਕੜ ਦੀ ਵਿਆਹੁਤਾ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ 24 ਅਕਤੂਬਰ 2020 ਨੂੰ ਗਾਇਕ ਰੋਹਨਪ੍ਰੀਤ ਸਿੰਘ ਨਾਲ ਦਿੱਲੀ ਵਿਚ ਰਵਾਇਤੀ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਪੈਡੀ' ਦੇ ਨਿਰਦੇਸ਼ਕ ਨੇ ਫਿਲਮ 'ਚ ਕਰਨ ਦਾ ਕੀਤਾ ਐਲਾਨ, ਦਰਸ਼ਕਾਂ ਦੇ ਇਤਰਾਜ਼ਾਂ ਮਗਰੋਂ ਲਿਆ ਫੈਸਲਾ
NEXT STORY