ਐਂਟਰਟੇਨਮੈਂਟ ਡੈਸਕ- ਅਦਾਕਾਰਾ ਸੰਚਿਤਾ ਉਗਾਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 30 ਸਾਲਾ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਹੈ। ਪੁਲਸ ਰਿਪੋਰਟ ਮੁਤਾਬਕ ਅਦਾਕਾਰਾ ਨੇ ਨਾਲਾਸੋਪਾਰਾ ਈਸਟ ਦੇ ਅਚੋਲੇ ਪਿੰਡ ਵਿਚ ਸਾਈ ਸੰਤੋਸ਼ੀ ਬਿਲਡਿੰਗ ਸਥਿਤ ਆਪਣੇ ਘਰ ਵਿੱਚ ਖੁਦਕੁਸ਼ੀ ਕੀਤੀ ਹੈ। ਇਹ ਘਟਨਾ 14 ਜੂਨ ਨੂੰ ਸ਼ਾਮ 7 ਵਜੋਂ ਤੋਂ 7:30 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਇੰਸਪੈਕਟਰ ਵਿਨੋਦ ਬਾਗ ਮੁਤਾਬਕ ਸਚਿੰਤਾ ਨੇ ਖੁਦ ਨੂੰ ਆਪਣੇ ਕਮਰੇ ਵਿਚ ਬੰਦ ਕਰ ਲਿਆ ਸੀ ਅਤੇ ਫਿਰ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਕਿਹਾ ਕਿ ਘਟਨਾ ਦੇ ਪਿੱਛੇ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੋਰ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: 'ਜੇ ਕੋਈ ਸ਼ੇਖ ਮੈਨੂੰ ਸੌਣ ਲਈ 15 ਕਰੋੜ ਦੇਵੇ ਤਾਂ..!', ਮਸ਼ਹੂਰ ਇਨਫਲੂਐਂਸਰ ਨੇ ਦੇ'ਤਾ ਵੱਡਾ ਬਿਆਨ

ਦੱਸ ਦੇਈਏ ਕਿ ਸੰਚਿਤਾ ਟੈਲੀਵਿਜ਼ਨ ਅਤੇ ਫਿਲਮਾਂ ਦੋਵਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਸੀ। ਉਹ ਹਿੱਟ ਡੇਲੀ ਸੋਪ ਕੁਮਕੁਮ ਭਾਗਿਆ, ਸਾਜਨ ਘਰ, ਦਿਲਵਾਲੀ ਦੁਲਹਾ ਲੇ ਜਾਏਗੀ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਛਾਵਾ' ਵਿੱਚ ਵੀ ਨਜ਼ਰ ਆ ਚੁੱਕੀ ਸੀ। ਸੰਚਿਤਾ ਦੇ ਅਚਾਨਕ ਦਿਹਾਂਤ ਦੀ ਖਬਰ ਨਾਲ ਮਨੋਰੰਜਨ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਪਈ, ਕਿਉਂਕਿ ਅਦਾਕਾਰਾ ਦੀ ਮੌਤ ਦੀ ਖਬਰ ਆਉਣ ਤੋਂ 24 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਸੰਚਿਤਾ ਇੰਸਟਾਗ੍ਰਾਮ 'ਤੇ ਐਕਟਿਵ ਸੀ।

ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਆਖ਼ ਗਿਆ ਮਸ਼ਹੂਰ Singer ! ਬ੍ਰਾਜ਼ੀਲ ਕ੍ਰੈਸ਼ 'ਚ 5 ਹੋਰ ਦੀ ਗਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਕੈਰੀ ਆਨ ਜੱਟਾ 4’ ਦੇ ਨਵੇਂ ਗੀਤ ‘ਲੌਕੇਟ’ ਨੇ ਮਚਾਈ ਧੂਮ
NEXT STORY