ਮਨੋਰੰਜਨ ਡੈਸਕ - ਮਨੋਰੰਜਨ ਜਗਤ ਦੀ ਮਸ਼ਹੂਰ ਅਦਾਕਾਰਾ ਸੰਭਾਵਨਾ ਸੇਠ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਅਤੇ ਖੁਸ਼ੀ ਭਰੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਭਾਵਨਾ ਸੇਠ ਜਲਦ ਹੀ ਮਾਂ ਬਣਨ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ ਇਸ ਨਵੇਂ ਅਤੇ ਖੂਬਸੂਰਤ ਮੋੜ ਬਾਰੇ ਬਹੁਤ ਹੀ ਭਾਵੁਕ ਅੰਦਾਜ਼ 'ਚ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਖੁਸ਼ਖਬਰੀ ਦਾ ਐਲਾਨ ਕਰਦਿਆਂ ਜੋੜੇ ਨੇ ਬਹੁਤ ਹੀ ਪਿਆਰ ਭਰੇ ਸ਼ਬਦਾਂ 'ਚ ਕਿਹਾ, "ਅਸੀਂ ਪ੍ਰੀਗਨੈਂਟ ਹਾਂ"। ਉਨ੍ਹਾਂ ਨੇ ਆਪਣੀ ਇਸ ਖੁਸ਼ੀ ਨੂੰ ਜੀਵਨ ਦੀ "ਸਭ ਤੋਂ ਖੂਬਸੂਰਤ ਕਹਾਣੀ" ਦੱਸਿਆ ਹੈ, ਜੋ ਕਿ ਹੁਣ "ਉਤਪਾਦਨ 'ਚ ਹੈ।
ਇਸ ਸਫ਼ਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਜੋੜਾ ਸਰਰੋਗੇਸੀ ਦੇ ਮਾਧਿਅਮ ਰਾਹੀਂ ਮਾਪੇ ਬਣਨ ਦੀ ਤਿਆਰੀ ਕਰ ਰਿਹਾ ਹੈ। ਸੰਭਾਵਨਾ ਅਤੇ ਉਨ੍ਹਾਂ ਦੇ ਸਾਥੀ ਨੇ ਦੱਸਿਆ ਕਿ ਇਹ ਸਭ ਕੁਝ ਪਿਆਰ ਅਤੇ ਉਮੀਦ ਸਦਕਾ ਸੰਭਵ ਹੋ ਰਿਹਾ ਹੈ। ਹੁਣ ਉਹ ਬਹੁਤ ਜਲਦ ਆਪਣੇ ਘਰ 'ਚ ਇਕ ਨੰਨ੍ਹੇ ਮਹਿਮਾਨ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ ਖਾਸ ਵੀਡੀਓ
NEXT STORY