helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JUL 08, 2025
ਅਬੋਹਰ ਕਤਲ ਮਾਮਲੇ 'ਚ ਪੁਲਸ ਨੇ ਕਾਤਲਾਂ ਦਾ ਕੀਤਾ...
Punjab : ਸਲਾਈ-ਕਢਾਈ ਕਰਨ ਵਾਲੀ ਬੀਬੀ ਦੀ ਕਿਸਮਤ ਨੇ...
ਬਠਿੰਡਾ ਜ਼ਿਲ੍ਹੇ ਤੋਂ ਸਨਸਨੀਖ਼ੇਜ਼ ਖ਼ਬਰ : ਪੁਲਸ ਨੇ...
ਜਹਾਜ਼ ਨੇ ਖਿੱਚ ਲਿਆ ਬੰਦਾ ! ਪੱਖੇ 'ਚ ਆਉਣ ਕਾਰਨ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਵੈੱਬ ਡੈਸਕ) — ਫ਼ਿਲਮ ਉਦਯੋਗ ਲਈ ਅਫ਼ੇਅਰ, ਵਿਆਹ ਅਤੇ ਤਲਾਕ ਵਰਗੀਆਂ ਵਰਗੀਆ ਚੀਜ਼ਾਂ ਆਮ ਰਹੀਆਂ ਹਨ। ਹਿੰਦੀ ਫ਼ਿਲਮ ਉਦਯੋਗ ਅਤੇ ਅੱਜ ਦੇ ਬਾਲੀਵੁੱਡ 'ਚ ਇਕ ਬਸ ਇਹੀ ਚੀਜ਼ ਹੈ, ਜੋ ਅੱਜ ਤੱਕ ਵੀ ਨਹੀਂ ਬਦਲੀ ਹੈ। ਕਿਸੇ ਅਦਾਕਾਰ ਅਤੇ ਅਦਾਕਾਰਾ ਦਾ ਨਾਂ ਅਫ਼ੇਅਰ ਨੂੰ ਲੈ ਕੇ ਕਦੋਂ ਚਰਚਾਂ ਅਜਿਹੇ 'ਚ ਆ ਜਾਣ ਕੁਝ ਕਿਹਾ ਨਹੀਂ ਜਾ ਸਕਦਾ। ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਵਿਆਹ ਕਰਵਾਉਣ ਦੇ ਮਾਮਲੇ ਵੀ ਬਹੁਤ ਹਨ। ਇਸ ਖ਼ਬਰ ਰਾਹੀਂ ਵੀ ਅੱਜ ਤੁਹਾਨੂੰ ਇਸੇ ਤਰ੍ਹਾਂ ਦੇ ਮਾਮਲਿਆਂ ਤੋਂ ਜਾਣੂ ਕਰਾਵਾਂਗੇ :- ਧਰਮਿੰਦਰ ਸਭ ਤੋਂ ਪਹਿਲਾ ਗੱਲ ਕਰਦੇ ਹਾਂ ਬਾਲੀਵੁੱਡ ਦੇ ਹੀਮੈਨ ਯਾਨੀਕਿ ਧਰਮਿੰਦਰ ਦੀ। ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂ ਪ੍ਰਕਾਸ਼ ਕੌਰ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ। ਪ੍ਰਕਾਸ਼ ਕੌਰ ਦੋਵਾਂ ਦੇ ਅਫ਼ੇਅਰ ਤੋਂ ਕਾਫੀ ਦੁਖੀ ਸਨ ਪਰ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਉਣ ਲਈ ਹਰ ਹੀਲਾ ਵਰਤਿਆ, ਇਥੋਂ ਤੱਕ ਕਿ ਉਨ੍ਹਾਂ ਨੇ ਧਰਮ ਬਦਲ ਕੇ ਬਿਨਾਂ ਤਲਾਕ ਦਿੱਤੇ ਹੇਮਾ ਨਾਲ ਵਿਆਹ ਕਰਵਾ ਲਿਆ। ਰਾਜ ਬੱਬਰ ਇਸੇ ਤਰ੍ਹਾਂ ਧਰਮਿੰਦਰ ਤੋਂ ਬਾਅਦ ਵਾਰੀ ਆਉਂਦੀ ਹੈ ਰਾਜ ਬੱਬਰ ਦੀ। ਰਾਜ ਬੱਬਰ ਦੀ ਪਹਿਲੀ ਪਤਨੀ ਦਾ ਨਾਂ ਨਾਦਿਰਾ ਹੈ। ਰਾਜ ਬੱਬਰ ਵਿਆਹੇ ਹੋਣ ਦੇ ਬਾਵਜੂਦ ਆਪਣਾ ਦਿਲ ਸੰਭਾਲ ਨਾ ਸਕੇ ਅਤੇ ਉਨ੍ਹਾਂ ਨੇ ਇਹ ਦਿਲ ਸਮਿਤਾ ਪਾਟਿਲ ਨੂੰ ਦੇ ਦਿੱਤਾ। ਰਾਜ ਬੱਬਰ ਨੇ ਸਮਿਤਾ ਪਾਟਿਲ ਨਾਲ ਵਿਆਹ ਵੀ ਕਰਵਾਇਆ ਪਰ ਨਾਦਿਰਾ ਨੇ ਰਾਜ ਬੱਬਰ ਤੋਂ ਤਲਾਕ ਨਾ ਲਿਆ। ਸਮਿਤਾ ਪਾਟਿਲ ਅਤੇ ਰਾਜ ਬੱਬਰ ਦਾ ਇਕ ਬੇਟਾ ਪ੍ਰਤੀਕ ਬੱਬਰ ਹੈ। ਬੇਟੇ ਦੇ ਜਨਮ ਤੋਂ 1-2 ਹਫ਼ਤੇ ਬਾਅਦ ਹੀ ਸਮਿਤਾ ਦਾ ਦਿਹਾਂਤ ਹੋ ਗਿਆ ਸੀ। ਸਲੀਮ ਖਾਨ ਇਸੇ ਸੂਚੀ 'ਚ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਪਿਤਾ ਸਲੀਮ ਖਾਨ ਵੀ ਆਉਂਦੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਸਲਮਾ ਖਾਨ ਹੈ। ਸਲਮਾ ਖਾਨ ਤੋਂ ਇਜ਼ਾਜਤ ਲੈਣ ਤੋਂ ਬਾਅਦ ਸਲੀਮ ਖਾਨ ਨੇ ਵੀ ਬਿਨਾਂ ਤਲਾਕ ਲਏ ਹੈਲਨ ਨਾਲ ਵਿਆਹ ਕਰ ਲਿਆ ਸੀ। ਸੰਜੇ ਖਾਨ ਸੰਜੇ ਖਾਨ ਦਾ ਨਾਂ ਵੀ ਇਸ ਸੂਚੀ 'ਚ ਆਉਂਦਾ ਹੈ। ਸੰਜੇ ਦਾ ਪਹਿਲਾ ਵਿਆਹ ਜਰੀਨ ਕਟਰਕ ਨਾਲ ਹੋਇਆ ਸੀ ਪਰ ਇਸ ਸਭ ਦੇ ਚਲਦੇ ਉਨ੍ਹਾਂ ਦਾ ਨਾਂ ਜ਼ੀਨਤ ਅਮਾਨ ਨਾਲ ਜੁੜਨ ਲੱਗ ਗਿਆ। ਸੰਜੇ ਨੇ ਵੀ ਬਿਨਾਂ ਤਲਾਕ ਲਏ ਵਿਆਹ ਕਰਵਾ ਲਿਆ ਸੀ ਪਰ ਇਹ ਵਿਆਹ ਦੋ ਸਾਲ ਹੀ ਚਲ ਸਕਿਆ। ਮਹੇਸ਼ ਭੱਟ ਆਖਿਰ 'ਚ ਇਸ ਲਿਸਟ 'ਚ ਡਾਇਰੈਕਟਰ ਅਤੇ ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਆਉਂਦੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾ ਕਿਰਨ ਨਾਲ ਵਿਆਹ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਪਰਵੀਨ ਬਾਬੀ ਨਾਲ ਜੁੜਨ ਲੱਗਾ ਪਰ ਇਹ ਰਿਸ਼ਤਾ ਚੱਲ ਨਾ ਸਕਿਆ। ਇਸ ਤੋਂ ਬਾਅਦ ਮਹੇਸ਼ ਭੱਟ ਨੇ ਮੁਸਲਿਮ ਧਰਮ ਅਪਣਾ ਕੇ ਕਿਰਨ ਨੂੰ ਤਲਾਕ ਦਿੱਤੇ ਬਿਨਾਂ ਹੀ ਸੋਨੀ ਰਾਜਦਾਨ ਨਾਲ ਵਿਆਹ ਕਰਵਾ ਲਿਆ ਸੀ।
ਤਾਂ ਇਸ ਵਜ੍ਹਾ ਕਰਕੇ ਪਿਤਾ ਰਾਜ ਬੱਬਰ ਨੂੰ ਨਫ਼ਰਤ ਕਰਦਾ ਸੀ ਪੁੱਤਰ ਪ੍ਰਤੀਕ, ਕਈ ਸਾਲ ਨਹੀਂ ਕੀਤੀ ਗੱਲ
Stories You May Like
ਮੈਲਬੌਰਨ 'ਚ ਤੀਆਂ ਦਾ ਮੇਲਾ, ਜੱਸੀ ਸੋਹਲ ਅਤੇ ਜੈਸਮੀਨ ਅਖ਼ਤਰ ਬੰਨ੍ਹਣਗੇ ਰੰਗ
'ਦੁਨੀਆ ਨੂੰ ਸਮਰਾਟ ਨਹੀਂ ਚਾਹੀਦਾ', ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਟਰੰਪ ਨੂੰ...
ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਨੇ ਹਾਈ ਕੋਰਟਾਂ 'ਚ ਮੁੱਖ ਜੱਜ ਕੀਤੇ ਨਿਯੁਕਤ
ਪਾਕਿਸਤਾਨ: ਕੋਚੀ ਬਾਜ਼ਾਰ 'ਚ ਲੱਗੀ ਅੱਗ, 4 ਦੀ ਮੌਤ, 3 ਜ਼ਖਮੀ
ਨੇਪਾਲ 'ਚ ਨਦੀ 'ਚ ਆਏ ਹੜ੍ਹ ਨਾਲ ਟੁੱਟਿਆ ਪੁਲ, ਵਾਹਨ ਰੁੜੇ ਤੇ ਕਈ ਲੋਕ ਲਾਪਤਾ
ਸੀਰੀਆ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦਾ ਵੱਡਾ ਕਦਮ, ਕੀਤਾ ਇਹ ਐਲਾਨ
ਇਜ਼ਰਾਈਲੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 1,100 ਹੋਈ
ਟਰੰਪ ਦੇ ਬਦਲੇ ਸੁਰ, ਯੂਕ੍ਰੇਨ ਨੂੰ ਹੋਰ ਹਥਿਆਰ ਭੇਜਣ ਦਾ ਕੀਤਾ ਐਲਾਨ
ਅਮਰੀਕਾ 'ਚ ਮੁੜ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ, 10 ਜ਼ਖਮੀ
ਸਾਵਧਾਨ! ਦਰਵਾਜ਼ਾ ਖੜ੍ਹਕਾ ਸ਼ਰੇਆਮ ਘਰ ਵੜੇ ਲੁਟੇਰੇ, ਇਕੱਲਾ ਜਵਾਕ ਵੇਖ ਮੱਥੇ 'ਤੇ...
ਸਾਊਦੀ ਅਰਬ 'ਚ ਮੌਤ ਦੀ ਸਜ਼ਾ 'ਚ ਰਿਕਾਰਡ ਵਾਧਾ, ਅੰਕੜੇ ਆਏ ਸਾਹਮਣੇ
ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾ ਰਿਹੈ ਵੱਡਾ ਖ਼ਤਰਾ! ਕਦੇ ਵੀ ਹੋ ਸਕਦੀ ਹੈ ਭਾਰੀ...
ਪੰਜਾਬ ਲਈ ਖ਼ਤਰੇ ਦੀ ਘੰਟੀ! ਉੱਡੀ ਕਿਸਾਨਾਂ ਦੀ ਨੀਂਦ, ਅਚਾਨਕ ਆ ਖੜ੍ਹੀ ਹੋਈ ਵੱਡੀ...
ਪੰਜਾਬ 'ਚ 7 ਤੋਂ 11 ਜੁਲਾਈ ਤੱਕ ਵੱਡੀ ਚਿਤਾਵਨੀ, ਮੀਂਹ ਨਾਲ...
ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਔਰਤ ਨੇ ਸਾਬਕਾ ਪਤੀ ਦੇ ਤਿੰਨ ਰਿਸ਼ਤੇਦਾਰਾਂ ਨੂੰ ਖੁਆ 'ਤਾ ਜ਼ਹਿਰੀਲਾ ਖਾਣਾ, ਹੁਣ...
ਬ੍ਰਾਜ਼ੀਲ 'ਚ ਰਿਸ਼ਵਤਖੋਰੀ ਦਾ ਅਨੋਖਾ ਜੁਗਾੜ, ਕਿੱਸ ਕਰਨ ਦੇ ਵੀ 3 ਤਰੀਕੇ
ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ, 10 ਲੋਕਾਂ ਦੀ ਮੌਤ
Subscribe Now!