ਐਂਟਰਟੇਨਮੈਂਟ ਡੈਸਕ - ਪੰਜਾਬੀ ਅਦਾਕਾਰ ਰਘਵੀਰ ਬੋਲੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਪੰਜਾਬੀ ਗਾਇਕਾ ਅਨਹਦ ਕੌਰ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਰਿਸੈਪਸ਼ਨ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿਚ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ

ਰਿਸੈਪਸ਼ਨ ਪਾਰਟੀ ਦੀਆਂ ਵੀਡੀਓ ਵਿੱਚ ਜੋੜਾ ਡਾਂਸ ਕਰਦਾ ਵੀ ਨਜ਼ਰ ਆ ਰਿਹਾ ਹੈ। ਉਥੇ ਹੀ ਇਸ ਮੌਕੇ 'ਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਕਲਾਕਾਰ ਵੀ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਿਆ। ਦੱਸ ਦੇਈਏ ਕਿ ਰਘਵੀਰ ਬੋਲੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਸਿੰਘ ਵਰਸਿਜ਼ ਕੌਰ 2 ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।

ਇਹ ਵੀ ਪੜ੍ਹੋ: ਦਲੇਰ ਮਹਿੰਦੀ ਦੀ ਸਟੇਜ 'ਤੇ ਬੇਇੱਜ਼ਤੀ ਕਰ ਬੁਰੇ ਫ਼ਸੇ 'ਮੰਤਰੀ ਸਾਬ੍ਹ' ! PM ਮੋਦੀ ਤੱਕ ਪਹੁੰਚਿਆ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ-ਪਾਕਿ ਮੈਚ ਲਈ ਸੁਰੱਖਿਆ ਮਿਲ ਸਕਦੀ ਹੈ ਤਾਂ ਦਿਲਜੀਤ ਦੇ ਸ਼ੋਅ ਲਈ ਕਿਉਂ ਨਹੀਂ? ਮਨਜੀਤ GK ਨੇ ਚੁੱਕੇ ਸਵਾਲ
NEXT STORY