ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਉੱਘੇ ਸੰਗੀਤਕਾਰ ਅਤੇ ਉਸਤਾਦ ਗੁਲਸ਼ਨ ਮੀਰ ਦੀ ਖਰਾਬ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਕਲਾਕਾਰ ਭਾਈਚਾਰੇ ਨੂੰ ਮਦਦ ਦੀ ਅਪੀਲ ਕੀਤੀ ਹੈ। ਮਾਸਟਰ ਸਲੀਮ ਨੇ ਕਿਹਾ ਕਿ ਗੁਲਸ਼ਨ ਮੀਰ ਸਾਹਿਬ ਦੁਨੀਆ ਦਾ ਇੱਕ ਬਹੁਤ ਵੱਡਾ ਨਾਮ ਹਨ ਅਤੇ ਉਹ ਬਹੁਤ ਵੱਡੇ ਉਸਤਾਦ ਹਨ।
ਇਹ ਵੀ ਪੜ੍ਹੋ: ਕਿਉਂ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਸੁਲਤਾਨਾ ਨੂਰਾਂ ? ਗਾਇਕਾ ਨੇ ਖੁਦ ਦੱਸੀ ਵਜ੍ਹਾ
ਉਨ੍ਹਾਂ ਦੱਸਿਆ ਕਿ ਗੁਲਸ਼ਨ ਮੀਰ ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਕਈ ਵੱਡੇ ਕਲਾਕਾਰ ਬਣਾਏ ਹਨ, ਜਿਨ੍ਹਾਂ ਵਿੱਚ ਜੋਤੀ ਨੂਰਾਂ, ਸੁਲਤਾਨਾ ਨੂਰਾਂ, ਰੀਤੂ ਅਤੇ ਸਾਹਿਲ ਵਰਗੇ ਨਾਮ ਸ਼ਾਮਲ ਹਨ। ਸਲੀਮ ਨੇ ਇਹ ਵੀ ਸਾਂਝਾ ਕੀਤਾ ਕਿ ਉਨ੍ਹਾਂ ਨੇ ਖੁਦ ਵੀ ਗੁਲਸ਼ਨ ਮੀਰ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਉਨ੍ਹਾਂ ਦਾ ਦੇਣ ਨਹੀਂ ਦੇ ਸਕਦੇ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ
ਸਲੀਮ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਵੱਲੋਂ ਜਿੰਨੀ ਹੋ ਸਕੀ ਮਦਦ ਕੀਤੀ ਹੈ, ਪਰ ਉਨ੍ਹਾਂ ਨੇ ਪੰਜਾਬੀ ਗਾਇਕੀ ਦੇ ਖੇਤਰ ਨਾਲ ਜੁੜੇ ਸਮੂਹ ਕਲਾਕਾਰ ਭੈਣ-ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਔਖੀ ਘੜੀ ਵਿੱਚ ਅੱਗੇ ਆਉਣ। ਉਨ੍ਹਾਂ ਕਿਹਾ ਕਿ "ਬੂੰਦ-ਬੂੰਦ ਨਾਲ ਹੀ ਸਾਗਰ ਭਰਦਾ ਹੈ" ਅਤੇ ਜੇਕਰ ਹਰ ਕਲਾਕਾਰ ਥੋੜ੍ਹਾ-ਥੋੜ੍ਹਾ ਯੋਗਦਾਨ ਵੀ ਪਾਵੇਗਾ ਤਾਂ ਇਹ ਇੱਕ ਵੱਡੀ ਮਦਦ ਹੋਵੇਗੀ। ਮਾਸਟਰ ਸਲੀਮ ਅਨੁਸਾਰ ਗੁਲਸ਼ਨ ਮੀਰ ਨੇ ਆਪਣੇ ਗਾਣਿਆਂ ਅਤੇ ਸੂਫੀ ਕਲਾਮਾਂ ਰਾਹੀਂ ਸੰਗੀਤ ਜਗਤ ਨੂੰ ਬਹੁਤ ਕੁਝ ਦਿੱਤਾ ਹੈ, ਜਿਸ ਦਾ ਅਹਿਸਾਨ ਕਦੇ ਨਹੀਂ ਚੁਕਾਇਆ ਜਾ ਸਕਦਾ। ਉਨ੍ਹਾਂ ਨੇ ਸਾਰੇ ਪ੍ਰਸ਼ੰਸਕਾਂ ਅਤੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਗੁਲਸ਼ਨ ਮੀਰ ਦੀ ਜਲਦੀ ਸਿਹਤਯਾਬੀ ਲਈ ਦੁਆ ਵੀ ਕਰਨ।
ਇਹ ਵੀ ਪੜ੍ਹੋ: ਕੋਈ ਸਾਡੀ ਮਦਦ ਕਰ ਦਿਓ....ਨੂਰਾਂ ਸਿਸਟਰਜ਼ ਦੇ ਪਿਤਾ ਦੇ ਇਲਾਜ ਲਈ ਪੈਸਿਆਂ ਦੀ ਲੋੜ, ਦੋਵੇਂ ਕਿਡਨੀਆਂ ਹੋਈਆਂ ਫੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੋਮਾਂਸ ਅਤੇ ਕਾਮੇਡੀ ਦਾ ਪਰਫੈਕਟ ਮਿਕਸ ਹੈ ‘ਗਿੰਨੀ ਵੈਡਸ ਸੰਨੀ-2’ : ਮੇਧਾ ਸ਼ੰਕਰ
NEXT STORY