ਜਲੰਧਰ/ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਪਲੇਬੈਕ ਸਿੰਗਰ ਮੋਹਿਤ ਚੌਹਾਨ ਭੋਪਾਲ ਐੱਮਜ਼ (AIIMS) ਵਿੱਚ ਇੱਕ ਲਾਈਵ ਪਰਫਾਰਮੈਂਸ਼ ਦੌਰਾਨ ਸਟੇਜ 'ਤੇ ਅਚਾਨਕ ਡਿੱਗ ਪਏ। ਉਨ੍ਹਾਂ ਦੇ ਅਚਾਨਕ ਲੜਖੜਾ ਕੇ ਡਿੱਗਣ ਕਾਰਨ ਪ੍ਰਸ਼ੰਸਕ ਅਤੇ ਸ਼ੋਅ ਦੇ ਆਯੋਜਕ ਕਾਫੀ ਚਿੰਤਿਤ ਹੋ ਗਏ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਪ੍ਰੇਮ ਚੋਪੜਾ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਈ ਵੱਡੀ ਅਪਡੇਟ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੋਹਿਤ ਚੌਹਾਨ ਕੰਸਰਟ ਦੌਰਾਨ ਫਿਲਮ 'ਰੌਕਸਟਾਰ' ਦਾ ਗੀਤ 'ਨਾਦਾਨ ਪਰਿੰਦੇ' ਗਾ ਰਹੇ ਸਨ। ਉਹ ਦਰਸ਼ਕਾਂ ਨਾਲ ਜੁੜਨ ਲਈ ਉਨ੍ਹਾਂ ਦੇ ਨੇੜੇ ਗਏ, ਅਤੇ ਇਸੇ ਦੌਰਾਨ ਉਨ੍ਹਾਂ ਦਾ ਪੈਰ ਅਚਾਨਕ ਸਟੇਜ 'ਤੇ ਰੱਖੀ ਇੱਕ ਲਾਈਟ ਵਿੱਚ ਫਸ ਗਿਆ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੇ ਅਤੇ ਡਿੱਗ ਪਏ।
ਇਹ ਵੀ ਪੜ੍ਹੋ: 'ਹੇਰੀ ਸਖੀ ਮੰਗਲ ਗਾਓ ਰੀ' ਨਾਲ ਹੋ ਰਹੀ ਵਿਆਹਾਂ 'ਚ ਐਂਟਰੀ ਪਰ ਇਸ ਗੀਤ ਦਾ ਹੈ 'ਮੌਤ' ਨਾਲ ਸੰਬੰਧ
ਸਿੰਗਰ ਦੇ ਡਿੱਗਣ ਤੋਂ ਬਾਅਦ ਉਨ੍ਹਾਂ ਦੀ ਮਦਦ ਲਈ ਡਾਕਟਰ ਅਤੇ ਸਹਾਇਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਚੁੱਕਿਆ। ਇਸ ਘਟਨਾ ਦਾ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ, ਫੈਨਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਵੱਡੀ ਚਿੰਤਾ ਜ਼ਾਹਰ ਕੀਤੀ। ਹਾਲਾਂਕਿ, ਡਾਕਟਰਾਂ ਦੀ ਤੁਰੰਤ ਮਦਦ ਤੋਂ ਬਾਅਦ, ਸਿੰਗਰ ਮੋਹਿਤ ਚੌਹਾਨ ਹੁਣ ਬਿਲਕੁਲ ਠੀਕ ਹਨ ਅਤੇ ਫਿਕਰ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੇ ਡਿੱਗਣ ਦਾ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: ਦੂਜੀ ਵਾਰ ਲਾੜਾ ਬਣਨਗੇ 'ਕਾਮੇਡੀ ਕਿੰਗ' ਕਪਿਲ ਸ਼ਰਮਾ ! ਜਾਣੋ ਕੌਣ ਹੈ 'ਦੁਲਹਨ'
ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਨੂੰ ਲੈ ਕੇ ਬਲੋਚਿਸਤਾਨ ’ਚ ਬਵਾਲ
NEXT STORY