ਨਵੀਂ ਦਿੱਲੀ (ਏਜੰਸੀ)- ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ 2' ਸਿਨੇਮਾਘਰਾਂ ਵਿਚ 12 ਦਸੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਵਿਚ ਕਪਿਲ ਸ਼ਰਮਾ ਨਾਲ ਹੀਰਾ ਵਰੀਨਾ, ਆਇਸ਼ਾ ਖਾਨ, ਤ੍ਰਿਧਾ ਚੌਧਰੀ, ਮਨਜੋਤ ਸਿੰਘ ਅਤੇ ਪਾਰੁਲ ਗੁਲਾਟੀ ਵੀ ਹਨ। ਅਨੁਕਲਪ ਗੋਸਵਾਮੀ ਦੁਆਰਾ ਲਿਖੀ ਅਤੇ ਨਿਰਦੇਸ਼ਤ ਇਸ ਫਿਲਮ ਦੇ ਨਿਰਮਾਤਾ ਰਤਨ ਜੈਨ, ਗਣੇਸ਼ ਜੈਨ ਅਤੇ ਅੱਬਾਸ ਮਸਤਾਨ ਹਨ।
ਇਹ ਵੀ ਪੜ੍ਹੋ: 'ਅਸੀਂ ਹਮੇਸ਼ਾ ਇਕੱਠੇ ਹਾਂ ਪਾਪਾ...'; ਧਰਮਿੰਦਰ ਦੇ ਜਨਮਦਿਨ ਮੌਕੇ ਧੀ ਈਸ਼ਾ ਦੀ ਭਾਵੁਕ ਪੋਸਟ
ਉਥੇ ਹੀ ਆਪਣੀ ਇਸ ਫਿਲਮ ਨੂੰ ਲੈ ਕੇ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸੇ ਸਿਲਸਿਲੇ ਵਿੱਚ, ਉਹ ਹਾਲ ਹੀ ਵਿੱਚ 'ਇੰਡੀਅਨ ਆਈਡਲ' ਦੇ ਮੰਚ 'ਤੇ ਪਹੁੰਚੇ, ਜਿੱਥੇ ਸ਼ੋਅ ਦੇ ਹੋਸਟ ਆਦਿਤਿਆ ਨਰਾਇਣ ਨੇ ਉਨ੍ਹਾਂ ਨੂੰ 'ਜੀਜਾ ਜੀ' ਕਹਿ ਕੇ ਬੁਲਾਇਆ। ਸੈੱਟ 'ਤੇ ਵਿਆਹ ਦਾ ਮੰਡਪ ਸਜਿਆ ਹੋਇਆ ਸੀ ਅਤੇ ਫੇਰਿਆਂ ਲਈ ਹਵਨ ਕੁੰਡ ਵੀ ਰੱਖਿਆ ਗਿਆ ਸੀ। ਮੰਡਪ 'ਤੇ ਲਾਲ ਜੋੜੇ ਵਿੱਚ ਇੱਕ ਲਾੜੀ ਬੈਠੀ ਸੀ। ਇਸ ਸਭ ਨੂੰ ਦੇਖ ਕੇ ਹੈਰਾਨ ਹੋਏ ਕਪਿਲ ਨੇ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਹੈ। ਆਦਿਤਿਆ ਨਰਾਇਣ ਨੇ ਮਜ਼ਾਕ ਵਿੱਚ ਕਿਹਾ ਕਿ ਉਨ੍ਹਾਂ ਦੀ ਭੈਣ ਨਾਲ ਕਪਿਲ ਦਾ ਵਿਆਹ ਹੋਣ ਵਾਲਾ ਹੈ ਅਤੇ ਉਨ੍ਹਾਂ ਨੇ ਲਾੜੀ ਨਾਲ 462 ਬੱਚੇ ਵੀ ਹਨ।
ਇਹ ਵੀ ਪੜ੍ਹੋ: ਇਸ ਮਸ਼ਹੂਰ Singer ਨਾਲ ਇਸ਼ਕ ਲੜਾ ਰਹੇ ਹਨ ਸਾਬਕਾ ਕੈਨੇਡੀਅਨ PM ਟਰੂਡੋ ! ਕੈਟੀ ਪੈਰੀ ਨੇ ਰਿਸ਼ਤਾ ਕੀਤਾ Confirm
ਇਸ ਤੋਂ ਬਾਅਦ ਜਦੋਂ ਕਪਿਲ ਨੇ ਲਾੜੀ ਦੇ ਚਿਹਰੇ ਤੋਂ ਘੁੰਡ ਹਟਾਇਆ, ਤਾਂ ਉਨ੍ਹਾਂ ਨੇ ਦੇਖਿਆ ਕਿ ਲਾੜੀ ਦੇ ਚਿਹਰੇ 'ਤੇ ਚੈਨਲ ਦਾ ਇੱਕ ਕਾਰਡ ਲੱਗਾ ਹੋਇਆ ਸੀ। ਇਸ ਦੌਰਾਨ ਕਪਿਲ ਨੇ ਗਾਇਕਾ ਸ਼੍ਰੇਆ ਘੋਸ਼ਾਲ ਦੇ ਨਾਲ ਮਿਲ ਕੇ "ਤੁਮ ਆ ਗਏ ਹੋ ਤੋ..." ਗੀਤ ਵੀ ਗਾਇਆ। ਦੱਸ ਦੇਈਏ ਕਿ 'ਇੰਡੀਅਨ ਆਈਡਲ' ਦੇ ਆਉਣ ਵਾਲੇ ਐਪੀਸੋਡ ਦਾ ਇਹ ਪ੍ਰੋਮੋ ਬਹੁਤ ਮਜ਼ੇਦਾਰ ਹੈ ਅਤੇ ਲੋਕ ਇਸ ਨੂੰ ਦੇਖ ਕੇ ਖੂਬ ਹੱਸ ਰਹੇ ਹਨ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ; 400 ਤੋਂ ਵੱਧ ਫ਼ਿਲਮਾਂ 'ਚ ਕੰਮ ਕਰ ਚੁੱਕੇ ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ
ਧਿਆਨਦੇਣ ਯੋਗ ਹੈ ਕਿ 'ਕਿਸ-ਕਿਸ ਕੋ ਪਿਆਰ ਕਰੂੰ 2' ਸਾਲ 2015 ਵਿਚ ਆਈ ਕਾਮੇਡੀ ਫਿਲਮ ਦਾ ਸੀਕਵਲ ਹੈ, ਜਿਸ ਵਿਚ ਸ਼ਰਮਾ ਨਾਲ ਵਰੁਣ ਸ਼ਰਮਾ, ਮੰਜਰੀ ਫਡਨੀਸ, ਸਿਮਰਨ ਕੌਰ ਮੁੰਡੀ, ਸਾਈ ਲੋਕੁਰ ਅਤੇ ਐਲੀ ਅਵਰਾਮ ਵੀ ਸਨ। ਪਹਿਲੀ ਫਿਲਮ ਵਿਚ ਸ਼ਰਮਾ ਨੇ ਕੁਮਾਰ, ਸ਼ਿਵ, ਰਾਮ, ਕਿਸ਼ਨ, ਦੀ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਨੇ 4 ਔਰਤਾਂ ਨਾਲ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ: 26 ਸਾਲਾਂ ਤੋਂ ਲਾਪਤਾ ਹੈ ਬਾਲੀਵੁੱਡ ਦਾ ਇਹ ਮਸ਼ਹੂਰ Actor, ਪਰਿਵਾਰ ਨੂੰ ਅਜੇ ਵੀ ਰਾਜ ਕਿਰਨ ਦੀ ਘਰ ਵਾਪਸੀ ਦੀ ਉਡੀਕ
ਸਮ੍ਰਿਤੀ ਤੇ ਪਲਾਸ਼ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਕੀਤਾ ਅਨਫਾਲੋ, ਵਿਆਹ ਕੈਂਸਲ ਹੋਣ ਮਗਰੋਂ ਟੁੱਟਾ 6 ਸਾਲ ਦਾ ਰਿਸ਼ਤਾ
NEXT STORY