ਮੁੰਬਈ (ਬਿਊਰੋ) - ਫਿਲਮ ਇਕ ਅਜਿਹੀ ਦੁਨੀਆਂ ਦਾ ਪ੍ਰਤੀਬਿੰਬ ਹੈ ਜਿਸ ਨਾਲ ਅਸੀਂ ਸਾਰੇ ਜੁੜੇ ਹੋਏ ਹਾਂ ਪਰ ਸ਼ਾਇਦ ਹੀ ਕਦੀ ਸਮਝਦੇ ਹਾਂ। ਮੈਂ ਉਸ ਦਿਲ ਨੂੰ ਛੂਹਣ ਵਾਲੀ ਹਕੀਕਤ ਨੂੰ ਅਸਲ ਐਕਸ਼ਨ ਨਾਲ ਲਿਆਉਣਾ ਚਾਹੁੰਦਾ ਸੀ ਜੋ ਤੁਹਾਨੂੰ ਫੜ ਕੇ ਰੱਖਦੀ ਹੈ ਅਤੇ ਤੁਹਾਨੂੰ ਸੀਟ ਨਾਲ ਬੰਨ੍ਹੀ ਰੱਖਦੀ ਹੈ।
ਇਹ ਵੀ ਪੜ੍ਹੋ-ਮਸ਼ਹੂਰ ਗਾਇਕ ਦੀ ਬਿਲਡਿੰਗ 'ਚ ਲੱਗੀ ਅੱਗ
ਸੋਨੂੰ ਸੂਦ, ਨਿਰਦੇਸ਼ਕ ਅਤੇ ਅਦਾਕਾਰ ਸੋਨੂੰ ਸੂਦ ਦੀ ਐਕਸ਼ਨ ਫਿਲਮ ‘ਫਤਿਹ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦਿਵਯੇਂਦੂ ਭੱਟਾਚਾਰੀਆ ਅਤੇ ਜੈਕਲੀਨ ਫਰਨਾਂਡੀਜ਼ ਵੀ ਇਵੈਂਟ ’ਚ ਨਜ਼ਰ ਆਏ। ਫਿਲਮ ਦਾ ਨਿਰਮਾਣ ਸੋਨੂੰ ਸੂਦ ਦੀ ਪਤਨੀ ਸੋਨਾਲੀ ਸੂਦ ਨੇ ਕੀਤਾ ਹੈ। ਸੋਨੂੰ ਸੂਦ ਦੁਆਰਾ ਨਿਰਦੇਸ਼ਿਤ ਇਹ ਹਾਈ-ਓਕਟੇਨ ਥ੍ਰਿਲਰ ਬਾਲੀਵੁੱਡ ਐਕਸ਼ਨ ਨੂੰ ਅੰਤਰਰਾਸ਼ਟਰੀ ਉਚਾਈਆਂ ’ਤੇ ਲੈ ਜਾਣ ਦਾ ਵਾਅਦਾ ਕਰਦੀ ਹੈ।
ਇਹ ਵੀ ਪੜ੍ਹੋ-ਪੁਲਸ ਸਟੇਸ਼ਨ ਪੁੱਜੇ ਅੱਲੂ ਅਰਜੁਨ, ਹੋਵੇਗੀ ਪੁੱਛਗਿਛ
ਜ਼ੀ ਸਟੂਡੀਓਜ਼ ਦੇ ਸੀ.ਬੀ.ਓ. ਉਮੇਸ਼ ਕੁਮਾਰ ਬਾਂਸਲ ਨੇ ਕਿਹਾ ਕਿ ‘ਫਤਿਹ’ ਮਨੋਰੰਜਕ ਐਕਸ਼ਨ ਡਰਾਮੇ ਦਾ ਅਨੋਖਾ ਸੁਮੇਲ ਹੈ। ਸੋਨੂੰ ਦਾ ਦ੍ਰਿਸ਼ਟੀਕੋਣ ਸਮਮੋਹਕ ਕਥਾ ਦੁਆਰਾ ਸਾਈਬਰ ਅਪਰਾਧ ਨੂੰ ਜੀਵੰਤ ਕਰਦਾ ਹੈ ਜੋ ਕਿ ਸਮੂਹਿਕ ਮਨੋਰੰਜਨ ਹੈ। ਸ਼ਕਤੀ ਸਾਗਰ ਪ੍ਰੋਡਕਸ਼ਨ ਦੀ ਸੋਨਾਲੀ ਸੂਦ ਅਤੇ ਜ਼ੀ ਸਟੂਡੀਓਜ਼ ਦੇ ਉਮੇਸ਼ ਕੇ. ਆਰ. ਬਾਂਸਲ ਦੁਆਰਾ ਨਿਰਮਿਤ ਅਤੇ ਅਜੇ ਧਾਮਾ ਦੁਆਰਾ ਸਹਿ-ਨਿਰਮਿਤ ‘ਫਤਿਹ’ ਹਿੰਮਤ, ਲਚਕੀਲੇਪਨ ਅਤੇ ਸਾਈਬਰ ਅਪਰਾਧ ਵਿਰੁੱਧ ਲੜਾਈ ਦੀ ਇਕ ਦਿਲਚਸਪ ਐਕਸ਼ਨ ਕਹਾਣੀ ਹੈ, ਜੋ10 ਜਨਵਰੀ, 2025 ਨੂੰ ਰਿਲੀਜ਼ ਹੋਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਸ਼ਾਂਤ ਲਈ ਗੋਵਿੰਦਾ, ਡੇਵਿਡ ਧਵਨ ਜਿਹੀ ਸਮਰਥਨ ਪ੍ਰਣਾਲੀ ਬਣਨਾ ਚਾਹੁੰਦਾ ਹਾਂ : ਗਣੇਸ਼ ਆਚਾਰੀਆ
NEXT STORY