ਮੁੰਬਈ (ਬਿਊਰੋ) : ਡਰੱਗ ਮਾਮਲੇ 'ਚ ਕਰੀਬ ਇੱਕ ਸਾਲ ਤੋਂ ਨਿਆਂਇਕ ਹਿਰਾਸਤ 'ਚ ਰਹਿ ਰਹੇ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਨੂੰ ਆਖਿਰਕਾਰ ਜ਼ਮਾਨਤ ਮਿਲ ਹੀ ਗਈ। ਅਰਮਾਨ ਕੋਹਲੀ ਨੂੰ ਪਿਛਲੇ ਸਾਲ 28 ਅਗਸਤ ਨੂੰ 1.2 ਗ੍ਰਾਮ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਸੁਣਵਾਈ ਕਰਦੇ ਹੋਏ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਕੋਰਟ ਨੇ ਕਈ ਵਾਰ ਅਰਮਾਨ ਕੋਹਲੀ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਪਰ ਹੁਣ ਅਦਾਕਾਰ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਸ ਅਨੁਸਾਰ, ਬੰਬੇ ਹਾਈ ਕੋਰਟ ਨੇ ਅਰਮਾਨ ਕੋਹਲੀ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਉਸ ਨੂੰ ਇੱਕ ਲੱਖ ਰੁਪਏ ਦਾ ਬਾਂਡ ਭਰਨ ਤੋਂ ਬਾਅਦ ਜ਼ਮਾਨਤ ਦਿੱਤੀ ਜਾਵੇਗੀ। ਹਾਲਾਂਕਿ ਇਸ ਮਾਮਲੇ 'ਚ 2 ਲੋਕਾਂ ਕਰੀਮ ਧਨਾਨੀ ਅਤੇ ਇਮਰਾਨ ਅੰਸਾਰੀ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਇਮਰਾਨ ਹਾਸ਼ਮੀ ’ਤੇ ਪੱਥਰਬਾਜ਼ੀ, ਸ਼ੂਟਿੰਗ ਖ਼ਤਮ ਕਰਕੇ ਨਿਕਲੇ ਸੀ ਘੁੰਮਣ
ਦੱਸ ਦੇਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਰਮਾਨ ਕੋਹਲੀ ਦੇ ਘਰ ਛਾਪੇਮਾਰੀ ਕੀਤੀ ਸੀ, ਜਿੱਥੇ ਉਸ ਕੋਲੋਂ ਥੋੜ੍ਹੀ ਮਾਤਰਾ 'ਚ ਕੋਕੀਨ ਡਰੱਗ ਬਰਾਮਦ ਹੋਈ ਸੀ। ਇਸ ਤੋਂ ਬਾਅਦ NCB ਟੀਮ ਨੇ ਅਰਮਾਨ ਕੋਹਲੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਸੀ। NCB ਵੱਲੋਂ ਅਰਮਾਨ ਕੋਹਲੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਇੱਥੋਂ ਅਰਮਾਨ ਨੂੰ NCB ਦੀ ਹਿਰਾਸਤ 'ਚ ਭੇਜ ਦਿੱਤਾ ਗਿਆ। ਅਰਮਾਨ ਕੋਹਲੀ ਨੂੰ ਐੱਨ. ਡੀ. ਪੀ. ਐੱਸ. ਦੀਆਂ ਧਾਰਾਵਾਂ 21 (ਏ), 27 (ਏ), 28, 29, 30 ਅਤੇ 35 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸਾਊਥ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਲਟਕਦੀ ਮਿਲੀ ਲਾਸ਼
ਦੱਸਣਯੋਗ ਹੈ ਕਿ ਅਰਮਾਨ ਕੋਲਹੀ ਨੂੰ 'ਬਿੱਗ ਬੌਸ 7' ਦੇ ਸ਼ੋਅ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਸੋਫੀਆ ਨੇ ਉਸ ਖ਼ਿਲਾਫ਼ ਮੋਪ ਨਾਲ ਕੁੱਟਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਲੋਨਾਵਾਲਾ ਸਿਟੀ ਪੁਲਸ ਨੇ ਉਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਸੀ। ਸੋਫੀਆ ਹਯਾਤ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਕਰਨ ਦੇ ਦੋਸ਼ 'ਚ ਉਸ ਨੂੰ 'ਬਿੱਗ ਬੌਸ' ਦੇ ਘਰ ਤੋਂ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਕੁਝ ਦਿਨਾਂ ਬਾਅਦ ਅਰਮਾਨ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਇਹ ਮਾਮਲਾ ਵੀ ਕਾਫ਼ੀ ਚਰਚਾ 'ਚ ਰਿਹਾ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
‘ਡੌਨ 3’ ’ਚ ਸ਼ਾਹਰੁਖ ਨਾਲ ਹੋਣ ਵਾਲੇ ਸਨ ਅਮਿਤਾਭ-ਰਣਵੀਰ ਪਰ ਇਸ ਕਰਕੇ ਬਦਲਣੀ ਪਈ ਸਕ੍ਰਿਪਟ
NEXT STORY