ਮੁੰਬਈ- ‘ਮਿਸ ਯੂਨੀਵਰਸ’ 2021 ਰਹਿ ਚੁੱਕੀ ਹਰਨਾਜ ਸੰਧੂ ਜਲਦੀ ਹੀ ਬਾਲੀਵੁੱਡ ਵਿਚ ਡੈਬਿਊ ਕਰਨ ਵਾਲੀ ਹੈ। ਹੁਣੇ ਜਿਹੇ ਉਸ ਦੀ ਫਿਲਮ ‘ਬਾਗੀ 4’ ਦਾ ਟੀਜ਼ਰ ਰਿਲੀਜ਼ ਹੋਇਆ, ਜਿਸ ’ਚ ਉਹ ਜ਼ਬਰਦਸਤ ਤਰੀਕੇ ਨਾਲ ਖੂਨ-ਖਰਾਬਾ ਕਰਦੀ ਨਜ਼ਰ ਆਈ। ਬਿਊਟੀ ਕਵੀਨ ਦਾ ਇਹ ਕਾਤਿਲਾਨਾ ਅਵਤਾਰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਨਿਰਮਾਤਾ ਸਾਜਿਦ ਨਾਡੀਆਡਵਾਲਾ ਨੇ ਸੋਸ਼ਲ ਮੀਡੀਆ ’ਤੇ ਹਰਨਾਜ ਦੀ ਲੁੱਕ ਵਾਲਾ ਪੋਸਟਰ ਸ਼ੇਅਰ ਕੀਤਾ ਹੈ। ਇਸ ’ਚ ਉਹ ਹੱਥ ਵਿਚ ਬੰਦੂਕ ਫੜੇ ਬਹੁਤ ਖਤਰਨਾਕ ਅੰਦਾਜ ਵਿਚ ਦਿਸ ਰਹੀ ਹੈ। ਇਸ ਤੋਂ ਇਲਾਵਾ ਉਸ ਨੂੰ ਬਲੈਕ ਕਲਰ ਦੀ ਵਨ ਪੀਸ ਡ੍ਰੈੱਸ ਵਿਚ ਬੋਲਡ ਅੰਦਾਜ ’ਚ ਵੀ ਦੇਖਿਆ ਜਾ ਸਕਦਾ ਹੈ। ਪਿੱਛੇ ਦੀਵਾਰ ’ਤੇ ਖੂਨ ਦੇ ਛਿੱਟੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਨਾਲ ‘ਬਾਗੀ 4’ ਟੀਜ਼ਰ ਵਿਚ ਹਰਨਾਜ ਨੂੰ ਕਾਫੀ ਹਿੰਸਕ ਅਵਤਾਰ ਵਿਚ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ TV ਦੀ 'ਗੋਪੀ ਬਹੁ', ਇਸ ਅਦਾਕਾਰ ਨੂੰ ਚੁਣਿਆ ਜੀਵਨ ਸਾਥੀ

ਕਰ ਚੁੱਕੀ ਹੈ ਇਕ ਪੰਜਾਬੀ ਫਿਲਮ
ਪਰ ਦੱਸ ਦੇਈਏ ਕਿ ‘ਬਾਗੀ 4’ ਹਰਨਾਜ ਦੀ ਅਸਲ ਵਿਚ ਪਹਿਲੀ ਫਿਲਮ ਨਹੀਂ ਹੈ। ਦਰਅਸਲ, ਹਰਨਾਜ ਪੰਜਾਬੀ ਫਿਲਮ ‘ਬਾਈ ਜੀ ਕੁੱਟਣਗੇ’ ਨਾਲ ਐਕਟਿੰਗ ਡੈਬਿਊ ਕਰ ਚੁੱਕੀ ਹੈ ਅਤੇ ਵਿਵਾਦਾਂ ਵਿਚ ਵੀ ਪੈ ਚੁੱਕੀ ਹੈ। ਇਹ ਉਦੋਂ ਦੀ ਗੱਲ ਹੈ ਜਦੋਂ ਉਹ ਮਿਸ ਯੂਨੀਵਰਸ ਨਹੀਂ ਸੀ। ਹਰਨਾਜ ਨੂੰ ਉਸ ਦਾ ਇਹ ਪਹਿਲਾ ਬ੍ਰੇਕ ‘ਦਿ ਕਪਿਲ ਸ਼ਰਮਾ ’ ਸ਼ੋਅ ਵਿਚ ਭੂਆ ਦਾ ਕਿਰਦਾਰ ਨਿਭਾ ਚੁੱਕੀ ਉਪਾਸਨਾ ਸਿੰਘ ਨੇ ਦਿੱਤਾ ਸੀ। ਉਪਾਸਨਾ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਨਾਂ ਹੈ। ਉਹ ਅਦਾਕਾਰਾ ਦੇ ਨਾਲ ਪ੍ਰੋਡਿਊਸਰ ਵੀ ਹੈ। ਉਸ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਜਦੋਂ ਹਰਨਾਜ ਨਵੀਂ-ਨਵੀਂ ਮੁੰਬਈ ’ਚ ਆਈ ਸੀ ਤਾਂ ਉਸ ਨਾਲ, ਉਸ ਦੇ ਘਰ ’ਚ ਰੁਕੀ ਸੀ। ਉਹ ਕੰਮ ਪਾਉਣ ਅਤੇ ਨਾਂ ਬਣਾਉਣ ਲਈ ਸਟ੍ਰਗਲ ਕਰ ਰਹੀ ਸੀ, ਉਦੋਂ ਉਪਾਸਨਾ ਨੇ ਉਸ ਨੂੰ ਫਿਲਮ ‘ਬਾਈ ਜੀ ਕੁੱਟਣਗੇ’ ਆਫਰ ਕੀਤੀ ਸੀ। ਹਾਲਾਂਕਿ ਇਸ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਹਰਨਾਜ ਨੇ ਇਸ ਦੀ ਕੋਈ ਪ੍ਰਮੋਸ਼ਨ ਨਹੀਂ ਕੀਤੀ ਕਿਉਂਕਿ ਉਦੋਂ ਤਕ ਉਹ ‘ਮਿਸ ਯੂਨੀਵਰਸ’ ਬਣ ਚੁੱਕੀ ਸੀ। ਇਸ ਵਜ੍ਹਾ ਨਾਲ ਉਪਾਸਨਾ ਨੇ ਉਸ ’ਤੇ ਕੇਸ ਵੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ: Bigg Boss 'ਚ ਆਉਣਗੇ ਅੰਡਰਟੇਕਰ ! WWE ਫੈਨਜ਼ ਦੀ ਖੁਸ਼ੀ ਦਾ ਨਹੀਂ ਰਿਹਾ ਟਿਕਾਣਾ

ਵਧ ਗਿਆ ਸੀ ਭਾਰ
‘ਮਿਸ ਯੂਨੀਵਰਸ’ ਬਣਨ ਤੋਂ ਬਾਅਦ ਹਰਨਾਜ ਦਾ ਭਾਰ ਅਚਾਨਕ ਵਧ ਗਿਆ, ਜਿਸਦੀ ਵਜ੍ਹਾ ਨਾਲ ਉਸ ਨੂੰ ਖੂਬ ਟਰੋਲ ਕੀਤਾ ਗਿਆ ਅਤੇ ਆਲੋਚਨਾ ਵੀ ਝੱਲਣੀ ਪਈ ਸੀ। ਅਸਲ ਵਿਚ ਉਸ ਨੂੰ ਸੀਲਿਏਕ ਬੀਮਾਰੀ ਹੈ, ਜਿਸ ਦੀ ਵਜ੍ਹਾ ਨਾਲ ਉਸ ਦਾ ਭਾਰ ਵਧ ਗਿਆ ਸੀ। ਇਸ ਬੀਮਾਰੀ ਦੇ ਚਲਦੇ ਉਹ ਚੌਲ, ਕਣਕ ਅਤੇ ਗਲੂਟਨ ਵਾਲੀਆਂ ਚੀਜ਼ਾਂ ਨਹੀਂ ਖਾ ਸਕਦੀ। ਹਰਨਾਜ ਨੇ ਆਪਣੀ ਲਾਈਫਸਟਾਈਲ ਬਦਲੀ ਅਤੇ ਮਿਹਨਤ ਨਾਲ ਆਪਣਾ ਭਾਰ ਘੱਟ ਕੀਤਾ।
ਇਹ ਵੀ ਪੜ੍ਹੋ: ਸਜ-ਧਜ ਬਰਾਤ ਲੈ ਕੇ ਗਿਆ ਲਾੜਾ, ਅੱਗੋਂ ਲਾੜੀ ਨਿਕਲੀ ਭੈਣ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾਂ ਵਿਆਹ ਦੇ ਮਾਂ ਬਣੇਗੀ ਇਹ ਮਸ਼ਹੂਰ ਅਦਾਕਾਰਾ !
NEXT STORY