ਮੁੰਬਈ (ਬਿਊਰੋ)– ਅਦਾਕਾਰਾ ਗੌਹਰ ਖ਼ਾਨ ਕਾਫੀ ਸੁਰਖ਼ੀਆਂ ਬਟੋਰਦੀ ਨਜ਼ਰ ਆਉਂਦੀ ਹੈ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਨਾਲ ਹਰ ਪਲ ਸਾਂਝਾ ਕਰਦੀ ਨਜ਼ਰ ਆਉਂਦੀ ਹੈ। ਗੌਹਰ ਫਿਲਹਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਗੌਹਰ ਦੇ ਪਿਤਾ ਅਚਾਨਕ ਹਸਪਤਾਲ ’ਚ ਦਾਖਲ ਹੋ ਗਏ ਹਨ। ਗੌਹਰ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦਿੱਤੀ ਹੈ ਕਿ ਉਸ ਦੇ ਪਿਤਾ ਹਸਪਤਾਲ ’ਚ ਦਾਖਲ ਹਨ। ਗੌਹਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਉਸ ਦੇ ਪਿਤਾ ਲਈ ਦੁਆ ਕਰਨ।
ਗੌਹਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਪਹਿਲੀ ਤਸਵੀਰ ’ਚ ਗੌਹਰ ਹਸਪਤਾਲ ’ਚ ਨਜ਼ਰ ਆ ਰਹੀ ਹੈ। ਤਸਵੀਰ ਨਾਲ ਕੈਪਸ਼ਨ ’ਚ ਗੌਹਰ ਨੇ ਲਿਖਿਆ, ‘ਕਿਰਪਾ ਕਰਕੇ ਮੇਰੇ ਪਿਤਾ ਲਈ ਦੁਆ ਕਰੋ।’ ਦੂਜੀ ਤਸਵੀਰ ’ਚ ਤੁਸੀਂ ਗੌਹਰ ਤੇ ਉਸ ਦੇ ਪਿਤਾ ਦਾ ਹੱਥ ਦੇਖ ਸਕਦੇ ਹੋ। ਇਸ ਤਸਵੀਰ ਨਾਲ ਗੌਹਰ ਨੇ ਕੈਪਸ਼ਨ ’ਚ ਲਿਖਿਆ ਹੈ, ‘ਮੇਰੀ ਜ਼ਿੰਦਗੀ ਦੀ ਰੇਖਾ।’
ਇਨ੍ਹਾਂ ਦੋਵਾਂ ਤਸਵੀਰਾਂ ਤੋਂ ਇਲਾਵਾ ਗੌਹਰ ਨੇ ਹਸਪਤਾਲ ਤੋਂ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਪਤੀ ਜ਼ੈਦ ਦਰਬਾਰ ਨਾਲ ਦਿਖਾਈ ਦੇ ਰਹੀ ਹੈ। ਤਸਵੀਰ ’ਚ ਦੋਵੇਂ ਲਿਫਟ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਹੈ, ‘ਚੰਗੇ ਬੱਚੇ’। ਗੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਪਿਤਾ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ।
ਉਸ ਦੀ ਇਹ ਤਸਵੀਰ ਵਿਆਹ ਦੇ ਸਮੇਂ ਦੀ ਹੈ। ਤਸਵੀਰ ਨੂੰ ਸਾਂਝਾ ਕਰਦਿਆਂ ਗੌਹਰ ਨੇ ਆਪਣੇ ਪਿਤਾ ਨੂੰ ਸਭ ਤੋਂ ਤਾਕਤਵਰ ਵੀ ਦੱਸਿਆ। ਗੌਹਰ ਦੀ ਪ੍ਰੇਸ਼ਾਨੀ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਗੌਹਰ ਦੇ ਪਿਤਾ ਲਈ ਦੁਆ ਮੰਗਦੇ ਨਜ਼ਰ ਆ ਰਹੇ ਹਨ।
ਨੋਟ– ਗੌਹਰ ਖ਼ਾਨ ਨਾਲ ਜੁੜੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੇ ਵਿਆਹ ਦਾ ਕਾਉਂਟਡਾਉਨ ਸ਼ੁਰੂ, ਜਾਣੋ ਕਦੋਂ ਲੈਣਗੇ ਫੇਰੇ
NEXT STORY