ਮੁੰਬਈ (ਏਜੰਸੀ)- ਅਦਾਕਾਰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਦੀਆਂ ਹਾਲੀਆ ਟਿੱਪਣੀਆਂ ਤੋਂ ਬਾਅਦ, ਕੋਮਲ ਰਾਣੀ ਸਵਰਨਕਾਰ ਨੇ ਗੋਵਿੰਦਾ ਨਾਲ ਆਪਣੇ ਕਥਿਤ ਸਬੰਧਾਂ ਬਾਰੇ ਚੱਲ ਰਹੀਆਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਹ ਵਿਵਾਦ ਗੋਵਿੰਦਾ ਅਤੇ ਸੁਨੀਤਾ ਆਹੂਜਾ ਦੇ ਵਿਆਹ ਨੂੰ ਲੈ ਕੇ ਲੱਗ ਰਹੀਆਂ ਕਿਆਸ-ਅਰਾਈਆਂ ਦੌਰਾਨ ਸਾਹਮਣੇ ਆਇਆ ਹੈ, ਜਿਸ ਵਿੱਚ ਕੋਮਲ ਦਾ ਨਾਂ ਵੀ ਜੋੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ ਕਰਨ ਲੱਗਾ 'ਨਫ਼ਰਤ'

ਕੋਮਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਲੰਬੀ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਸੁਨੀਤਾ ਦੇ ਦਾਅਵਿਆਂ 'ਤੇ ਸਵਾਲ ਚੁੱਕੇ ਅਤੇ ਗੋਵਿੰਦਾ ਨਾਲ ਉਸਦੇ ਵਰਤਾਓ ਬਾਰੇ ਗੰਭੀਰ ਦੋਸ਼ ਲਗਾਏ। ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕੋਮਲ ਨੇ ਲਿਖਿਆ, "ਜੋ ਔਰਤ ਆਪਣੇ ਹੀ ਪਤੀ ਨੂੰ ਸਾਲਾਂ ਤੋਂ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੋਵੇ, ਅਜਿਹੀਆਂ ਔਰਤਾਂ ਦੀਆਂ ਬਦਦੁਆਵਾਂ ਕਿਸੇ ਨੂੰ ਨਹੀਂ ਲੱਗਦੀਆਂ। ਕੋਈ ਵੀ ਇਨਸਾਨ ਪਹਿਲਾਂ ਤੋਂ ਹੀ ਟੁੱਟੇ ਹੋਏ ਘਰ ਨੂੰ ਹੋਰ ਨਹੀਂ ਤੋੜ ਸਕਦਾ। ਸਾਡੇ ਦੇਸ਼ ਦੇ ਲੋਕ ਇੰਨੇ ਮੂਰਖ ਨਹੀਂ ਹਨ ਕਿ ਉਹ ਕਾਂ ਦੇ ਪਿੱਛੇ ਭੱਜਣ ਲੱਗ ਜਾਣ, ਸਿਰਫ਼ ਇਸ ਲਈ ਕਿ ਕਿਸੇ ਨੇ ਉਨ੍ਹਾਂ ਨੂੰ ਕਹਿ ਦਿੱਤਾ ਕਿ ਕਾਂ ਤੁਹਾਡਾ ਕੰਨ ਲੈ ਗਿਆ ਹੈ।"
ਇਹ ਵੀ ਪੜ੍ਹੋ: ਬੈਂਕਾਂ ਦੀ ਹੜਤਾਲ ਦੌਰਾਨ SBI ਦਾ ਵੱਡਾ ਐਲਾਨ ! ਲੱਖਾਂ ਗਾਹਕਾਂ ਨੂੰ ਦਿੱਤੀ Good News

ਆਪਣੀ ਪੋਸਟ ਵਿੱਚ, ਉਸਨੇ ਦੋਸ਼ ਲਾਇਆ ਕਿ ਅਦਾਕਾਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ। ਸਥਿਤੀ 'ਤੇ ਸਵਾਲ ਚੁੱਕਦਿਆਂ ਉਸਨੇ ਲਿਖਿਆ, "ਮੈਨੂੰ ਸਮਝ ਨਹੀਂ ਆਉਂਦਾ ਕਿ ਇੱਕ ਔਰਤ ਕਿਸ ਤਰ੍ਹਾਂ ਦੇ ਦਰਦ ਵਿੱਚੋਂ ਲੰਘ ਰਹੀ ਹੈ, ਜਿੱਥੇ ਉਸ ਦਰਦ ਨੂੰ ਠੀਕ ਕਰਨ ਦੀ ਬਜਾਏ, ਉਸ ਨੂੰ ਜਨਤਕ ਤੌਰ 'ਤੇ ਦਿਖਾਉਣ ਵਿੱਚ ਮਜ਼ਾ ਆਉਂਦਾ ਹੈ। ਕੀ ਇਹ ਸੱਚਮੁੱਚ ਕੋਈ ਦਰਦ ਹੈ ਜਾਂ ਕੋਈ ਸੋਚੀ-ਸਮਝੀ ਸਾਜ਼ਿਸ਼? ਕਿਸੇ ਆਦਮੀ ਨੂੰ ਲਗਾਤਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ, ਉਸਨੂੰ ਕੰਮ ਕਰਨ ਤੋਂ ਰੋਕਣਾ, ਉਸਨੂੰ ਘਰ ਬੈਠਣ ਅਤੇ ਬਰਬਾਦ ਹੋਣ ਲਈ ਮਜਬੂਰ ਕਰਨਾ, ਉਸਨੂੰ ਪੂਰੀ ਤਰ੍ਹਾਂ ਇਕੱਲਾ ਕਰ ਦੇਣਾ ਅਤੇ ਮੌਤ ਦੇ ਕੰਢੇ ਤੱਕ ਪਹੁੰਚਾ ਦੇਣਾ। ਮੈਨੂੰ ਨਹੀਂ ਲੱਗਦਾ ਕਿ ਕੋਈ ਚੰਗੀ ਅਤੇ ਸਮਰਪਿਤ ਪਤਨੀ ਆਪਣੇ ਪਤੀ ਨਾਲ ਇੰਨਾ ਬੁਰਾ ਸਲੂਕ ਕਰ ਸਕਦੀ ਹੈ। ਕੀ ਅਜਿਹੀਆਂ ਔਰਤਾਂ ਮਾਨਸਿਕ ਤੌਰ 'ਤੇ ਬਿਮਾਰ ਹੁੰਦੀਆਂ ਹਨ, ਜਾਂ ਉਹ ਸਿਰਫ਼ ਆਪਣੀ ਭਲਾਈ ਲਈ ਬਹੁਤ ਜ਼ਿਆਦਾ ਚਲਾਕ ਹਨ ਅਤੇ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਜੋ ਕੰਮ ਉਹ ਬੰਦ ਕਮਰਿਆਂ ਵਿੱਚ ਨਹੀਂ ਕਰ ਸਕੀਆਂ, ਉਹ ਜਨਤਕ ਹੋ ਕੇ ਅਤੇ ਲੋਕਾਂ ਦੀ ਹਮਦਰਦੀ ਹਾਸਲ ਕਰਕੇ ਪੂਰਾ ਕਰ ਸਕਦੀਆਂ ਹਨ?" ਉਸਨੇ ਅੱਗੇ ਕਿਹਾ, "ਆਪਣੇ ਮਕਸਦ ਨੂੰ ਪੂਰਾ ਕਰਨ ਲਈ ਮੇਰੇ ਨਾਮ ਦੀ ਵਰਤੋਂ ਕਰਨੀ ਬੰਦ ਕਰੋ। ਰੱਬ ਹਰ ਨੇਕ ਆਦਮੀ ਨੂੰ ਅਜਿਹੀਆਂ ਚਲਾਕ ਔਰਤਾਂ ਤੋਂ ਬਚਾਵੇ।"
ਇਹ ਵੀ ਪੜ੍ਹੋ: ਯੂਟਿਊਬਰ ਮਨੀ ਸ਼ੋਕਰ ਨੂੰ ਭੇਜਿਆ ਗਿਆ ਜੇਲ੍ਹ ! ਸਲਾਖਾਂ ਪਿੱਛੇ ਕੱਟੇਗਾ 14 ਦਿਨ

ਦੱਸ ਦੇਈਏ ਕਿ ਅਦਾਕਾਰ ਗੋਵਿੰਦਾ ਹਾਲ ਹੀ ਵਿੱਚ ਮਸ਼ਹੂਰ 'ਲਾਲਬਾਗਚਾ ਰਾਜਾ' ਪੰਡਾਲ ਵਿੱਚ ਆਪਣੀ 'ਰੂਪਾ' ਫਿਲਮ ਦੀ ਸਹਿ-ਕਲਾਕਾਰ ਕੋਮਲ ਰਾਣੀ ਨਾਲ ਨਜ਼ਰ ਆਏ ਸਨ। ਇਸ ਦੌਰਾਨ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਗਈਆਂ, ਜਿਸ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਅਤੇ ਪ੍ਰਸ਼ੰਸਕਾਂ ਤੇ ਯੂਜ਼ਰਸ ਵਿਚਾਲੇ ਕਿਆਸਅਰਾਈਆਂ ਦਾ ਦੌਰ ਚੱਲ ਪਿਆ।
ਇਹ ਵੀ ਪੜ੍ਹੋ: ਗੁਲਾਬ ਸਿੱਧੂ ਦੇ ਘਰ ''ਤੇ ਫਾਇਰਿੰਗ ਮਾਮਲੇ ''ਚ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਪਿਤਾ ਗ੍ਰਿਫਤਾਰ !
ਜ਼ਿਕਰਯੋਗ ਹੈ ਕਿ ਗੋਵਿੰਦਾ ਅਤੇ ਸੁਨੀਤਾ ਆਹੂਜਾ ਦਾ ਵਿਆਹ 1987 ਵਿੱਚ ਹੋਇਆ ਸੀ। ਇਸ ਜੋੜੇ ਦੇ 2 ਬੱਚੇ ਹਨ - ਧੀ ਟੀਨਾ ਆਹੂਜਾ ਅਤੇ ਪੁੱਤਰ ਯਸ਼ਵਰਧਨ ਆਹੂਜਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ ਕਰਨ ਲੱਗਾ 'ਨਫ਼ਰਤ'
NEXT STORY