ਚੰਡੀਗੜ੍ਹ : ਹਾਲ ਹੀ ਦੇ ਸਮੇਂ ਵਿੱਚ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਨਿਰਮਾਣ ਕਰ ਚੁੱਕੇ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਵੱਲੋਂ ਅਪਣੇ ਹੋਮ ਪ੍ਰੋਡੋਕਸ਼ਨ ਅਧੀਨ ਨਿਰਮਿਤ ਕੀਤੀ ਅਪਣੀ ਇੱਕ ਹੋਰ ਵੱਡੀ ਅਤੇ ਬਹੁ-ਚਰਚਿਤ ਫਿਲਮ 'ਅਕਾਲ' ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਹੈ, ਜੋ ਜਲਦ ਹੀ ਦੁਨੀਆ ਭਰ ਵਿੱਚ ਪ੍ਰਦਸ਼ਿਤ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ- ਗੋਵਿੰਦਾ ਦੀ ਪਤਨੀ ਨੇ ਪੁੱਤਰ ਨਾਲ ਮਨਾਇਆ ਖ਼ਾਸ ਅੰਦਾਜ਼ 'ਚ ਵੈਲੈਨਟਾਈਨ ਡੇਅ
'ਹੰਬਲ ਮੋਸ਼ਨ ਪਿਕਚਰਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਜਦਕਿ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਦੁਆਰਾ ਕੀਤਾ ਗਿਆ ਹੈ। ਪੀਰੀਅਡ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ, ਜਿੰਨ੍ਹਾਂ ਤੋਂ ਇਲਾਵਾ ਮੀਤਾ ਵਸ਼ਿਸ਼ਠ, ਅਸ਼ੀਸ਼ ਦੁੱਗਲ, ਏਕਮ ਗਰੇਵਾਲ, ਸ਼ਿੰਦਾ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ। ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਦੇ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦਾ ਖਾਸ ਆਕਰਸ਼ਨ ਬਾਲੀਵੁੱਡ ਦੇ ਪ੍ਰਸਿੱਧ ਐਕਟਰ ਨਿਕਿਤਿਨ ਧੀਰ ਵੀ ਹੋਣਗੇ, ਜੋ ਇਸ ਫਿਲਮ ਵਿੱਚ ਨਿਭਾਏ ਕਾਫ਼ੀ ਪ੍ਰਭਾਵੀ ਰੋਲ ਦੁਆਰਾ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।
10 ਅਪ੍ਰੈਲ 2025 ਨੂੰ ਵਰਲਡ-ਵਾਈਡ ਪ੍ਰਦਸ਼ਿਤ ਕੀਤੀ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਬਲਜੀਤ ਸਿੰਘ ਦਿਓ, ਸਹਿ ਨਿਰਮਾਣਕਾਰ ਭਾਨਾ ਲਾ, ਕਾਰਜਕਾਰੀ ਨਿਰਮਾਤਾ ਹਰਦੀਪ ਦੁੱਲਟ, ਸੰਗੀਤਕਾਰ ਸ਼ੰਕਰ ਅਹਿਸਾਸ ਲੋਏ ਅਤੇ ਗੀਤਕਾਰ ਹੈਪੀ ਰਾਏਕੋਟੀ ਹਨ।
ਇਹ ਵੀ ਪੜ੍ਹੋ- ਮਸ਼ਹੂਰ ਨਿਰਦੇਸ਼ਕ ਨੂੰ 3 ਮਹੀਨੇ ਦੀ ਹੋਈ ਜੇਲ, ਜਾਣੋ ਕੀ ਹੈ ਮਾਮਲਾ
ਸਾਲ 2025 ਦੀ ਪਹਿਲੀ ਪੀਰੀਅਡ ਅਤੇ ਧਾਰਮਿਕ ਫਿਲਮ ਦੇ ਤੌਰ ਉਤੇ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਵਿੱਚ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੇ ਕਾਫ਼ੀ ਵਿਲੱਖਣ ਰੋਲ ਅਦਾ ਕਰਦੇ ਵਿਖਾਈ ਦੇਣਗੇ ਅਦਾਕਾਰ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ, ਜਿੰਨ੍ਹਾਂ ਵੱਲੋਂ ਪਹਿਲੀ ਵਾਰ ਇਸ ਤਰ੍ਹਾਂ ਦੀਆਂ ਚੁਣੌਤੀਪੂਰਨ ਭੂਮਿਕਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਇਹ ਫਿਲਮ ਗਿੱਪੀ ਗਰੇਵਾਲ ਦੇ ਹੋਮ ਪ੍ਰੋਡੋਕਸ਼ਨ ਹਾਊਸ ਵੱਲੋਂ ਬਣਾਈ ਗਈ ਪਹਿਲੀ ਇਤਿਹਾਸਿਕ ਫਿਲਮ ਹੈ, ਜਿਸ ਨੂੰ ਉਨ੍ਹਾਂ ਵੱਲੋਂ ਵੱਡੇ ਬਜਟ ਅਤੇ ਉੱਚ ਪੱਧਰੀ ਸਿਰਜਨਾਤਮਕਤਾ ਅਧੀਨ ਬਣਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Ranveer Allahbadia ਨੂੰ ਹੁਣ WWE ਪਹਿਲਵਾਨ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
NEXT STORY