ਐਂਟਰਟੇਨਮੈਂਟ ਡੈਸਕ- ਗਿੱਪੀ ਗਰੇਵਾਲ ਅਤੇ ਨਿਮਰਤ ਖੈਰਾ ਫਿਲਮ ‘ਅਕਾਲ’ ਦੀ ਪ੍ਰਮੋਸ਼ਨ ਕਰਦੇ ਦੇਖੇ ਗਏ। ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਅਭਿਨੀਤ ਮੱਚ-ਅਵੇਟਿਡ ਫਿਲਮ 10 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਆਵੇਗੀ। ‘ਅਕਾਲ ਦਿ ਅਨਕੰਕਰਡ’ ਇਤਿਹਾਸਕ ਡਰਾਮਾ ਫਿਲਮ ਹੈ, ਜੋ ਅਸਲੀ ਜੀਵਨ ਦੀਆਂ ਘਟਨਾਵਾਂ ਨਾਲ ਪ੍ਰੇਰਿਤ ਹੈ ਅਤੇ ਸਿੱਖ ਯੋਧਿਆਂ ਦੇ ਜੀਵਨ ਨੂੰ ਬਿਆਨ ਕਰਦੀ ਹੈ, ਜਿਨ੍ਹਾਂ ਨੇ ਬਹੁਤ ਹਿੰਮਤ ਅਤੇ ਮਜ਼ਬੂਤੀ ਦਾ ਪ੍ਰਦਰਸ਼ਨ ਕੀਤਾ।
ਇਸ ਫਿਲਮ ’ਚ ਗਿੱਪੀ ਗਰੇਵਾਲ, ਨਿਮਰਤ ਖੈਰਾ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਨਿਕੀਤੀਨ ਧੀਰ ਤੇ ਹੋਰ ਕਈ ਸਿਤਾਰੇ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ। ਵੱਡੀ ਗੱਲ ਇਹ ਹੈ ਕਿ ਹੁਣ ਇਸ ਪੰਜਾਬੀ ਫਿਲਮ ਨਾਲ ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਕਰਨ ਜੌਹਰ ਵੀ ਜੁੜ ਗਏ ਹਨ। ਫਿਲਮ ਹੁਣ ਸਿਰਫ ਪੰਜਾਬੀ ਹੀ ਨਹੀਂ, ਸਗੋਂ ਹਿੰਦੀ ਭਾਸ਼ਾ ’ਚ ਵੀ ਰਿਲੀਜ਼ ਹੋਣ ਜਾ ਰਹੀ ਹੈ।
ਅਕਾਲ ਫ਼ਿਲਮ ਰਾਹੀਂ ਕਰਨ ਜੌਹਰ ਦਾ ਵੀ ਪਾਲੀਵੁੱਡ ’ਚ ਡੈਬਿਊ ਹੋ ਰਿਹਾ ਹੈ, ਜੋ ਇਸ ਫ਼ਿਲਮ ਨੂੰ ਪੈਨ ਇੰਡੀਆ ਹਿੰਦੀ ’ਚ ਰਿਲੀਜ਼ ਕਰ ਰਹੇ ਹਨ, ਜੀ ਹਾਂ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨਜ਼ ਵੱਲੋਂ ਅਕਾਲ ਫ਼ਿਲਮ ਨੂੰ ਵਰਲਡਵਾਈਡ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬੀ ਭਾਸ਼ਾ ’ਚ ਇਸ ਦਾ ਡਿਸਟ੍ਰੀਬਿਊਸ਼ਨ ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ।
ਦਮਦਾਰ ਐਕਸ਼ਨ ਨਾਲ ਭਰਪੂਰ ਹੈ ‘ਅਕਾਲ’ ਫਿਲਮ ਦਾ ਟਰੇਲਰ, 10 ਅਪ੍ਰੈਲ ਨੂੰ ਹੋਵੇਗੀ ਰਿਲੀਜ਼
NEXT STORY