ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ 8 ਮਾਰਚ ਨੂੰ ਵੱਡੇ ਪੱਧਰ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ ’ਤੇ ਚੱਲ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਦਾ ਵੱਡਾ ਕੱਟਆਊਟ ਲਗਾਇਆ ਗਿਆ ਹੈ, ਜੋ ਸ਼ਾਇਦ ਪਹਿਲਾਂ ਕਦੇ ਕਿਸੇ ਪੰਜਾਬੀ ਫ਼ਿਲਮ ਲਈ ਨਹੀਂ ਲਗਾਇਆ ਗਿਆ।
ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਪ੍ਰਮੋਸ਼ਨ ’ਚ ਜ਼ੀ ਸਟੂਡੀਓਜ਼ ਤੇ ਪੰਕਜ ਬਤਰਾ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਦੱਸ ਦੇਈਏ ਕਿ ਜ਼ੀ ਸਟੂਡੀਓਜ਼ ਤੇ ਪੰਕਜ ਬਤਰਾ ਫ਼ਿਲਮਜ਼ ਵਲੋਂ ‘ਮਿੱਤਰਾਂ ਦਾ ਨਾਂ ਚੱਲਦਾ’ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਪੰਕਜ ਬਤਰਾ ਫ਼ਿਲਮ ਦੇ ਡਾਇਰੈਕਟਰ ਵੀ ਹਨ।
ਫ਼ਿਲਮ ’ਚ ਤਾਨੀਆ, ਰਾਜ ਸ਼ੌਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ।
ਫ਼ਿਲਮ ਦਾ ਗੀਤ ‘ਜ਼ਹਿਰੀ ਵੇ’ ਵੀ ਕਾਫੀ ਚਰਚਾ ’ਚ ਹੈ, ਜਿਸ ਨੂੰ ਗਿੱਪੀ ਗਰੇਵਾਲ ਤੇ ਜੈਸਮੀਨ ਸੈਂਡਲਾਸ ਨੇ ਗਾਇਆ ਹੈ। ਗੀਤ ਨੂੰ ਹੁਣ ਤਕ ਯੂਟਿਊਬ ’ਤੇ 5.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਰਗੁਣ ਮਹਿਤਾ ਤੇ 'ਡਾਇਮੰਡ ਸਟਾਰ' ਗੁਰਨਾਮ ਭੁੱਲਰ ਦੀ ਮੁੜ ਬਣੀ ਜੋੜੀ, ਹੁਣ ਇਸ ਫ਼ਿਲਮ 'ਚ ਆਉਣਗੇ ਨਜ਼ਰ
NEXT STORY