ਮੁੰਬਈ (ਬਿਊਰੋ) - ਬਾਲੀਵੁੱਡ ਸੁਪਰਸਟਾਰ ਐਸ਼ਵਰਿਆ ਰਾਏ ਬੱਚਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਤੇ ਲੁੱਕਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਰੀਲ ਲਾਈਫ਼ ਲੁੱਕਸ ਹੋਵੇ ਜਾਂ ਰੀਅਲ ਲਾਈਫ ਹਰ ਅੰਦਾਜ਼ 'ਚ ਐਸ਼ਵਰਿਆ ਰਾਏ ਪ੍ਰਸ਼ੰਸਕਾਂ ਦਾ ਦਿਲ ਧੜਕਾ ਦਿੰਦੀ ਹੈ।
ਅੱਜ ਅਸੀਂ ਵਿਸ਼ਵ ਸੁੰਦਰੀ ਦੇ ਉਸ ਨਾਯਾਬ ਲੁੱਕ ਦੀ ਗੱਲ ਕਰਨ ਜਾ ਰਹੇ ਹਾਂ, ਜਦੋਂ ਉਨ੍ਹਾਂ ਨੂੰ ਸਜਾਉਣ ਲਈ 200 ਕਿਲੋ ਯਾਨੀ 2 ਕੁਇੰਟਲ ਸੋਨੇ ਦਾ ਇਸਤੇਮਾਲ ਕੀਤਾ ਗਿਆ ਸੀ।
ਫ਼ਿਲਮੀ ਪਰਦਾ ਹੋਵੇ ਜਾਂ ਫਿਰ ਰੀਅਲ ਲਾਈਫ ਐਸ਼ਵਰਿਆ ਬੇਹੱਦ ਘੱਟ ਆਰਟੀਫਿਸ਼ੀਅਲ ਜਿਊਲਰੀ ਦਾ ਇਸਤੇਮਾਲ ਕਰਦੀ ਹੈ। ਅਜਿਹੀ ਹੀ ਐਸ਼ਵਰਿਆ ਦੀ ਇਕ ਹਿੱਟ ਫ਼ਿਲਮ ਹੈ 'ਜੋਧਾ ਅਕਬਰ'।
'ਜੋਧਾ ਅਕਬਰ' ਫ਼ਿਲਮ 'ਚ ਐਸ਼ਵਰਿਆ ਰਾਏ ਨੇ ਰਾਣੀ ਜੋਧਾ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਦੇ ਹਰ ਸੀਨ ਨੂੰ ਮੇਕਰਸ ਰੀਅਲ ਲੁੱਕ ਦੇਣਾ ਚਾਹੁੰਦੇ ਸਨ ਅਤੇ ਜ਼ਰਾ ਜਿੰਨੀ ਵੀ ਕੁਤਾਹੀ ਨਹੀਂ ਕਰਨਾ ਚਾਹੁੰਦੇ ਸਨ।
ਐਸ਼ਵਰਿਆ ਨੇ ਪੂਰੀ ਫ਼ਿਲਮ 'ਚ ਜੋ ਗਹਿਣੇ ਪਹਿਨੇ ਸਨ, ਉਨ੍ਹਾਂ 'ਚੋਂ ਇਕ ਵੀ ਗਹਿਣਾ ਨਕਲੀ ਨਹੀਂ ਸੀ ਸਗੋ ਸੋਨੇ ਦੇ ਤਮਾਮ ਬੇਸ਼ਕੀਮਤੀ ਰਤਨਾਂ ਅਤੇ ਮੋਤੀਆਂ ਤੋਂ ਬਣੇ ਸਨ।
ਇਸ ਫ਼ਿਲਮ 'ਚ ਐਸ਼ਵਰਿਆ ਨੇ ਜਿੰਨੇ ਵੀ ਗਹਿਣੇ ਪਹਿਨੇ ਉਨ੍ਹਾਂ ਨੂੰ ਬਣਾਉਣ 'ਚ ਕਰੀਬ 200 ਕਿੱਲੋ ਸੋਨਾ ਇਸਤੇਮਾਲ ਕੀਤਾ ਗਿਆ ਸੀ। ਵੱਡੇ-ਵੱਡੇ ਹਾਰ ਤੇ ਮਾਂਗ ਟਿੱਕੇ ਤੋਂ ਲੈ ਕੇ ਹਰ ਐਂਟੀਕ ਜਿਊਲਰੀ ਸੋਨੇ ਅਤੇ ਨਾਯਾਬ ਮੋਤੀਆਂ ਨਾਲ ਜੜੀ ਹੋਈ ਸੀ।
ਇਨ੍ਹਾਂ ਸਾਰੇ ਗਹਿਣਿਆਂ ਦਾ ਵਜ਼ਨ ਕਰੀਬ 400 ਕਿੱਲੋ ਸੀ। ਇਨ੍ਹਾਂ ਗਹਿਣਿਆਂ ਨੂੰ ਤਿਆਰ ਕਰਨ 'ਚ 70 ਕਾਰੀਗਰ ਲੱਗੇ ਸਨ ਤੇ ਕਰੀਬ 50 ਗਾਰਡਾਂ ਨੇ ਇਨ੍ਹਾਂ ਦੀ ਸੁਰੱਖਿਆ ਕੀਤੀ ਸੀ।
ਐਸ਼ਵਰਿਆ ਰਾਏ ਦਾ 'ਜੋਧਾ' ਲੁੱਕ ਅੱਜ ਵੀ ਮਹਿਲਾਵਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਐਸ਼ਵਰਿਆ ਰਾਏ ਨਾਲ ਅਕਬਰ ਦੇ ਕਿਰਦਾਰ 'ਚ ਰਿਤਿਕ ਰੌਸ਼ਨ ਸਨ ਤੇ ਫੈਨਜ਼ ਨੂੰ ਇਹ ਜੋੜੀ ਬੇਹੱਦ ਪਸੰਦ ਆਈ ਸੀ।
ਪਤੀ ਰਾਜ ਕੁੰਦਰਾ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸ਼ਿਲਪਾ ਨੇ ਪੋਸਟ ਸਾਂਝੀ ਕਰ ਆਖੀ ਇਹ ਗੱਲ
NEXT STORY