ਨਵੀਂ ਦਿੱਲੀ : ਗੋਵਿੰਦਾ ਤੇ ਸੁਨੀਤਾ ਆਹੂਜਾ ਦੇ ਤਲਾਕ ਦੀਆਂ ਖ਼ਬਰਾਂ ਨੇ ਮਨੋਰੰਜਨ ਜਗਤ 'ਚ ਸਨਸਨੀ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਵਿੰਦਾ ਤੇ ਸੁਨੀਤਾ 37 ਸਾਲਾਂ ਬਾਅਦ ਤਲਾਕ ਲੈ ਰਹੇ ਹਨ। ਹੁਣ ਗੋਵਿੰਦਾ ਨੇ ਖੁਦ ਪਹਿਲੀ ਵਾਰ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜੀ ਅਤੇ ਤਲਾਕ ਦੀਆਂ ਅਫਵਾਹਾਂ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ।
ਆਪਣੇ ਫ਼ਿਲਮੀ ਕਰੀਅਰ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬੀਤੇ ਸਮੇਂ ਤੋਂ ਗੋਵਿੰਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੇ 'ਚ ਹੁਣ ਪਤਨੀ ਸੁਨੀਤਾ ਆਹੂਜਾ ਨਾਲ ਤਲਾਕ ਦੀਆਂ ਅਟਕਲਾਂ ਨੂੰ ਲੈ ਕੇ ਇੱਕ ਵਾਰ ਫਿਰ ਗੋਵਿੰਦਾ ਲਾਈਮਲਾਈਟ 'ਚ ਆ ਗਿਆ ਹੈ। ਖ਼ਬਰਾਂ ਅਨੁਸਾਰ, ਜਦੋਂ ਗੋਵਿੰਦਾ ਨਾਲ ਤਲਾਕ ਦੀਆਂ ਅਫਵਾਹਾਂ ਬਾਰੇ ਗੱਲ ਕੀਤੀ ਗਈ ਤਾਂ 'ਹੀਰੋ ਨੰਬਰ 1' ਫ਼ਿਲਮ ਅਦਾਕਾਰ ਨੇ ਕਿਹਾ- ''ਦੇਖੋ, ਇਹ ਸਿਰਫ਼ ਬਿਜ਼ਨੈੱਸ ਨਾਲ ਜੁੜੀ ਗੱਲਬਾਤ ਹੈ। ਇਸ ਵੇਲੇ ਮੈਂ ਆਪਣੀ ਅਗਲੀ ਫ਼ਿਲਮ ਦੀ ਤਿਆਰੀ 'ਚ ਰੁੱਝਿਆ ਹੋਇਆ ਹਾਂ।''
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
ਹਾਲਾਂਕਿ ਗੋਵਿੰਦਾ ਦੀ ਪਤਨੀ ਨੇ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਵੀ ਇਸ ਮਾਮਲੇ 'ਤੇ ਆਪਣੀ ਰਾਏ ਦਿੱਤੀ ਤੇ ਕਿਹਾ- ''ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਕਾਰਨ ਗੋਵਿੰਦਾ ਤੇ ਸੁਨੀਤਾ ਵਿਚਕਾਰ ਕੁਝ ਮਸਲੇ ਬਣੇ ਹੋਏ ਹਨ। ਇਸ ਤੋਂ ਵੱਧ ਕੁਝ ਨਹੀਂ ਹੈ। ਗੋਵਿੰਦਾ ਆਪਣੀ ਆਉਣ ਵਾਲੀ ਫ਼ਿਲਮ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜਿਸ ਦੀ ਤਿਆਰੀ ਲਈ ਉਹ ਹਰ ਰੋਜ਼ ਦਫ਼ਤਰ ਆ ਰਿਹਾ ਹੈ। ਅਸੀਂ ਇਸ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਵੀ ਕਰ ਰਹੇ ਹਾਂ। ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਗੋਵਿੰਦਾ ਤੇ ਸੁਨੀਤਾ ਦੇ ਤਲਾਕ ਦੀਆਂ ਖ਼ਬਰਾਂ ਸਿਰਫ਼ ਇੱਕ ਅਫਵਾਹ ਹੋ ਸਕਦੀਆਂ ਹਨ।''
ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?
ਦੱਸਣਯੋਗ ਹੈ ਕਿ ਪਿਛਲੇ ਸਾਲ 1 ਅਕਤੂਬਰ 2024 ਨੂੰ ਅਦਾਕਾਰ ਗੋਵਿੰਦਾ ਦਾ ਨਾਂ ਗੋਲੀ ਲੱਗਣ ਕਾਰਨ ਖ਼ਬਰਾਂ 'ਚ ਆਇਆ ਸੀ। ਸਵੇਰੇ-ਸਵੇਰੇ ਅਦਾਕਾਰ ਨੂੰ ਗਲਤੀ ਨਾਲ ਲਾਇਸੈਂਸੀ ਰਿਵਾਲਵਰ ਨਾਲ ਲੱਤ 'ਚ ਗੋਲੀ ਲੱਗ ਗਈ ਸੀ, ਜਿਸ ਕਾਰਨ ਉਹ ਲੰਬੇ ਸਮੇਂ ਤੱਕ ਹਸਪਤਾਲ 'ਚ ਦਾਖਲ ਰਿਹਾ ਸੀ। ਇਸ ਸਮੇਂ ਦੌਰਾਨ ਉਸ ਦੀ ਪਤਨੀ ਸੁਨੀਤਾ ਆਹੂਜਾ ਤੇ ਬੱਚਿਆਂ ਨੇ ਉਸ ਦੀ ਦੇਖਭਾਲ ਕੀਤੀ ਸੀ। ਸੁਨੀਤਾ ਨੇ ਗੋਵਿੰਦਾ ਦੀ ਸਿਹਤ ਬਾਰੇ ਮੀਡੀਆ ਨੂੰ ਅਪਡੇਟ ਵੀ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲਜੀਤ ਦੋਸਾਂਝ ਨੇ ਜ਼ਿੰਦਗੀ 'ਚ ਅੱਗੇ ਵਧਣ ਦਾ ਦੱਸਿਆ ਮੰਤਰ
NEXT STORY