ਠਾਣੇ- ਮਹਾਰਾਸ਼ਟਰ ਦੀ ਇਕ ਅਦਾਲਤ ਨੇ ਤਕਨਾਲੋਜੀ ਦੀ ਵਰਤੋਂ ਕਰਦਿਆਂ ਇਕ ਅਹਿਮ ਫੈਸਲਾ ਸੁਣਾਇਆ ਹੈ। ਠਾਣੇ ਦੀ ਇਕ ਅਦਾਲਤ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਦੇ ਹੋਏ ਕੈਨੇਡਾ 'ਚ ਰਹਿ ਰਹੇ ਇਕ ਭਾਰਤੀ ਜੋੜੇ ਨੂੰ ਆਪਸੀ ਸਹਿਮਤੀ ਨਾਲ ਤਲਾਕ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਲ੍ਹਾ ਜੱਜ ਆਰ. ਐੱਸ. ਭਾਖਰੇ ਨੇ ਇਸ ਸਬੰਧੀ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਦੋਵਾਂ ਪੱਖਾਂ ਨੇ ਆਪਣੀ ਮਰਜ਼ੀ ਨਾਲ ਇਹ ਪਟੀਸ਼ਨ ਦਾਇਰ ਕੀਤੀ ਸੀ ਅਤੇ ਉਨ੍ਹਾਂ ਦੇ ਵਿਆਹੁਤਾ ਸਬੰਧਾਂ ਨੂੰ ਖਤਮ ਕਰਨਾ "ਉਚਿਤ ਅਤੇ ਸਹੀ" ਹੋਵੇਗਾ।
ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚ ਰਹਿ ਰਿਹਾ ਹੈ ਜੋੜਾ
ਜਾਣਕਾਰੀ ਅਨੁਸਾਰ, ਇਸ ਜੋੜੇ ਦਾ ਵਿਆਹ 9 ਮਾਰਚ, 2022 ਨੂੰ ਠਾਣੇ ਦੇ ਮੀਰਾ ਰੋਡ ਇਲਾਕੇ 'ਚ ਹੋਇਆ ਸੀ। ਫਿਲਹਾਲ ਇਹ ਜੋੜਾ ਓਂਟਾਰੀਓ (ਕੈਨੇਡਾ) ਦੇ ਵੱਖ-ਵੱਖ ਹਿੱਸਿਆਂ 'ਚ ਰਹਿ ਰਿਹਾ ਹੈ। ਲਗਭਗ 7 ਮਹੀਨਿਆਂ ਤੱਕ ਚੱਲੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੇ ਵਿਆਹ ਨੂੰ ਕਾਨੂੰਨੀ ਤੌਰ 'ਤੇ ਖਤਮ ਕਰਨ ਦਾ ਆਦੇਸ਼ ਦਿੱਤਾ ਹੈ।
'ਪਾਵਰ ਆਫ ਅਟਾਰਨੀ' ਰਾਹੀਂ ਸ਼ੁਰੂ ਹੋਈ ਕਾਰਵਾਈ
ਇਹ ਤਲਾਕ ਪਟੀਸ਼ਨ 18 ਜੂਨ, 2025 ਨੂੰ ਸਪੈਸ਼ਲ ਮੈਰਿਜ ਐਕਟ ਤਹਿਤ ਦਾਇਰ ਕੀਤੀ ਗਈ ਸੀ। ਜੋੜੇ ਦੇ ਭਾਰਤ ਤੋਂ ਬਾਹਰ ਹੋਣ ਕਾਰਨ, ਸਾਰੀ ਕਾਨੂੰਨੀ ਕਾਰਵਾਈ 'ਪਾਵਰ ਆਫ ਅਟਾਰਨੀ' ਰਾਹੀਂ ਸ਼ੁਰੂ ਕੀਤੀ ਗਈ ਸੀ। ਦੱਸ ਦੇਈਏ ਕਿ ਪਾਵਰ ਆਫ ਅਟਾਰਨੀ ਦਾ ਮਤਲਬ ਕਿਸੇ ਹੋਰ ਵਿਅਕਤੀ ਨੂੰ ਆਪਣੇ ਵਲੋਂ ਕਾਨੂੰਨੀ ਜਾਂ ਵਿੱਤੀ ਫੈਸਲੇ ਲੈਣ ਦਾ ਅਧਿਕਾਰ ਦੇਣਾ ਹੁੰਦਾ ਹੈ।
ਡਿਜੀਟਲ ਮਾਧਿਅਮ ਰਾਹੀਂ ਹੋਈ ਸੁਣਵਾਈ
ਕਾਨੂੰਨ ਮੁਤਾਬਕ 6 ਮਹੀਨਿਆਂ ਦੀ ਉਡੀਕ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਜੋੜਾ ਆਪਣੇ ਅਲੱਗ ਹੋਣ ਦੇ ਫੈਸਲੇ 'ਤੇ ਅਟੱਲ ਰਿਹਾ। ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਦੋਵੇਂ ਧਿਰਾਂ ਅਦਾਲਤ 'ਚ ਪੇਸ਼ ਹੋਈਆਂ। ਜੱਜ ਭਾਖਰੇ ਨੇ ਡਿਜੀਟਲ ਮਾਧਿਅਮ ਰਾਹੀਂ ਦਿੱਤੇ ਗਏ ਸਬੂਤਾਂ ਅਤੇ ਹਲਫਨਾਮਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਤਲਾਕ ਦੀ ਅੰਤਿਮ ਮਨਜ਼ੂਰੀ ਦੇ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਰਵਾਨੇ ਨੇ 2023 'ਚ ਸਾਂਝਾ ਕੀਤਾ ਆਪਣੀ ਕਿਤਾਬ ਦਾ ਲਿੰਕ, ਉਹ ਝੂਠ ਨਹੀਂ ਬੋਲੇਗਾ: ਰਾਹੁਲ
NEXT STORY