ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਗੋਵਿੰਦਾ ਫ਼ਿਲਮੀ ਦੁਨੀਆ ਦਾ ਇਕ ਅਜਿਹਾ ਨਾਂ ਹੈ, ਜਿਨ੍ਹਾਂ ਨੇ ਆਪਣੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਗੋਵਿੰਦਾ ਆਪਣੀ ਸ਼ਾਨਦਾਰ ਅਦਾਕਾਰੀ ਤੋਂ ਇਲਾਵਾ ਆਲੀਸ਼ਾਨ ਜ਼ਿੰਦਗੀ ਜਿਊਣ ਲਈ ਵੀ ਜਾਣੇ ਜਾਂਦੇ ਹਨ। ਭਾਵੇਂ ਹੀ ਉਹ ਅੱਜਕਲ ਫ਼ਿਲਮਾਂ ’ਚ ਦਿਖਾਈ ਨਹੀਂ ਦਿੰਦੇ ਪਰ ਉਨ੍ਹਾਂ ਕੋਲ ਪੈਸਿਆਂ ਦੀ ਘਾਟ ਨਹੀਂ ਹੈ। ਬਿਨਾਂ ਫ਼ਿਲਮਾਂ ਦੇ ਵੀ ਉਹ ਹਰ ਸਾਲ ਕਰੋੜਾਂ ਰੁਪਏ ਕਮਾਉਂਦੇ ਹਨ। ਗੋਵਿੰਦਾ ਬਾਲੀਵੁੱਡ ਦੇ ਅਮੀਰ ਕਲਾਕਾਰਾਂ ’ਚੋਂ ਇਕ ਹਨ, ਜਿਨ੍ਹਾਂ ਕੋਲ ਕਾਫੀ ਜ਼ਿਆਦਾ ਪ੍ਰਾਪਰਟੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਗੋਵਿੰਦਾ ਕੋਲ ਕਿੰਨੀ ਜਾਇਦਾਦ ਹੈ ਤੇ ਉਹ ਸਾਲਾਨਾ ਕਿਵੇਂ ਇੰਨੇ ਪੈਸੇ ਕਮਾਉਂਦੇ ਹਨ–
ਗੋਵਿੰਦਾ ਨੇ ਆਪਣੇ ਕੰਮ ਨਾਲ ਹਿੰਦੀ ਸਿਨੇਮਾ ’ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਸਾਲ 1986 ’ਚ ਫ਼ਿਲਮ ‘ਇਲਜ਼ਾਮ’ ਨਾਲ ਡੈਬਿਊ ਕਰਨ ਵਾਲੇ ਗੋਵਿੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਕਸ਼ਨ ਤੇ ਡਾਂਸਿੰਗ ਹੀਰੋ ਦੇ ਤੌਰ ’ਤੇ ਕੀਤੀ ਸੀ ਪਰ 80-90 ਦੇ ਦਹਾਕੇ ’ਚ ਉਨ੍ਹਾਂ ਨੇ ਕਾਮੇਡੀ ’ਚ ਹੱਥ ਅਜ਼ਮਾਇਆ ਤੇ ਫਿਰ ਅਜਿਹੇ ਛਾਏ ਕਿ ਕਾਮੇਡੀ ਕਿੰਗ ਬਣ ਗਏ। ਗੋਵਿੰਦਾ ਨੇ ‘ਆਂਟੀ ਨੰਬਰ ਵਨ’, ‘ਕੁਲੀ ਨੰਬਰ ਵਨ’, ‘ਹੀਰੋ ਨੰਬਰ ਵਨ’, ‘ਰਾਜਾ ਬਾਬੂ’, ‘ਹਸੀਨਾ ਮਾਨ ਜਾਏਗੀ’, ‘ਸਾਜਨ ਚਲੇ ਸਸੁਰਾਲ’ ਵਰਗੀਆਂ ਕਈ ਕਾਮੇਡੀ ਫ਼ਿਲਮਾਂ ਕੀਤੀਆਂ, ਜਿਨ੍ਹਾਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।
ਆਪਣੇ ਸ਼ਾਨਦਾਰ ਅਭਿਨੈ ਨਾਲ ਗੋਵਿੰਦਾ ਨੇ ਖੂਬ ਪੈਸੇ ਕਮਾਏ। ਜ਼ੀ 5 ਦੀ ਇਕ ਵੀਡੀਓ ਮੁਤਾਬਕ ਗੋਵਿੰਦਾ ਕੋਲ ਮੁੰਬਈ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ’ਚ 3 ਬੰਗਲੇ ਹਨ। ਇਕ ਬੰਗਲਾ ਮਡ ਆਈਲੈਂਡ ’ਚ ਹੈ ਤੇ ਇਕ ਬੰਗਲਾ ਮੁੰਬਈ ਦੇ ਪਾਸ਼ ਏਰੀਆ ਜੁਹੂ ’ਚ ਹੈ, ਜਿਸ ’ਚ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਰੀਅਲ ਅਸਟੇਟ ਦੀਆਂ ਕਈ ਪ੍ਰਾਪਰਟੀਜ਼ ’ਚ ਇਨਵੈਸਟ ਕੀਤਾ ਹੈ। ਗੋਵਿੰਦਾ ਲਗਭਗ 150 ਕਰੋੜ ਦੀ ਜਾਇਦਾਦ ਦੇ ਮਾਲਕ ਹਨ।
ਗੋਵਿੰਦਾ ਭਾਵੇਂ ਅੱਜਕਲ ਫ਼ਿਲਮਾਂ ’ਚ ਦਿਖਾਈ ਨਹੀਂ ਦਿੰਦੇ ਪਰ ਫਿਰ ਵੀ ਉਹ ਸਾਲਾਨਾ ਕਰੋੜਾਂ ਰੁਪਏ ਕਮਾ ਲੈਂਦੇ ਹਨ। ਗੋਵਿੰਦਾ ਇਹ ਪੈਸਾ ਬ੍ਰਾਂਡ ਇੰਡੋਰਸਮੈਂਟ ਰਾਹੀਂ ਕਮਾਉਂਦੇ ਹਨ, ਜੋ ਉਨ੍ਹਾਂ ਨੂੰ ਚੰਗੀ ਰਕਮ ਦਿੰਦੇ ਹਨ। ਇਸ ਤੋਂ ਇਲਾਵਾ ਰੀਅਲ ਅਸਟੇਟ ਤੋਂ ਵੀ ਉਨ੍ਹਾਂ ਦੀ ਮੋਟੀ ਕਮਾਈ ਹੁੰਦੀ ਹੈ। ਗੋਵਿੰਦਾ ਹਰ ਸਾਲ ਲਗਭਗ 16 ਕਰੋੜ ਰੁਪਏ ਕਮਾਉਂਦੇ ਹਨ।
ਰੀਅਲ ਅਸਟੇਟ ਤੋਂ ਇਲਾਵਾ ਗੋਵਿੰਦਾ ਕੋਲ ਕਈ ਮਹਿੰਗੀਆਂ ਕਾਰਾਂ ਵੀ ਹਨ। ਇਨ੍ਹਾਂ ’ਚੋਂ ਇਕ ਮਰਸਿਡੀਜ਼ ਬੈਂਜ ਦੀ ਹਾਈਟੈੱਕ ਮਾਡਲ ਦੀ ਕਾਰ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲੀਪ ਕੁਮਾਰ ਦੀ ਲਾਸ਼ ਨਾਲ ਲਿਪਟ ਕੇ ਖ਼ੂਬ ਰੋਈ ਸਾਇਰਾ ਬਾਨੋ, ਤਸਵੀਰਾਂ ਦੇਖ ਆ ਜਾਣਗੇ ਅੱਖਾਂ 'ਚ ਹੰਝੂ
NEXT STORY