ਮੁੰਬਈ - ਬਾਲੀਵੁੱਡ ਦੇ ਸੁਪਰਸਟਾਰ ਗੋਵਿੰਦਾ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਹਾਲ ਹੀ ਵਿਚ, ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਨੇ ਇਕ ਇੰਟਰਵਿਊ ਦੌਰਾਨ ਗੋਵਿੰਦਾ ਦੇ ਅਫੇਅਰਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।
'ਮੈਂ ਕਦੇ ਮਾਫ਼ ਨਹੀਂ ਕਰਾਂਗੀ'
ਸੁਨੀਤਾ ਆਹੂਜਾ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਗੋਵਿੰਦਾ ਨੂੰ ਕਦੇ ਮਾਫ਼ ਨਹੀਂ ਕਰੇਗੀ। ਉਨ੍ਹਾਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ, "ਮੈਂ ਨੇਪਾਲ ਦੀ ਹਾਂ ਅਤੇ ਜੇਕਰ ਮੈਂ ਇੱਕ ਵਾਰ ਖੁਖਰੀ (ਨੇਪਾਲੀ ਚਾਕੂ) ਕੱਢ ਲਈ ਤਾਂ ਹਾਲਤ ਖਰਾਬ ਹੋ ਜਾਵੇਗੀ, ਇਸ ਲਈ ਸਤਰਕ ਹੋ ਜਾ ਬੇਟਾ। ਸੁਨੀਤਾ ਨੇ ਅੱਗੇ ਕਿਹਾ ਕਿ ਅਜਿਹੀਆਂ ਕੁੜੀਆਂ ਬਹੁਤ ਆਉਂਦੀਆਂ ਹਨ, ਪਰ ਗੋਵਿੰਦਾ ਹੁਣ 63 ਸਾਲ ਦੇ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਪਣੀ ਧੀ ਟੀਨਾ ਦੇ ਵਿਆਹ ਅਤੇ ਪੁੱਤਰ ਯਸ਼ਵਰਧਨ ਦੇ ਕਰੀਅਰ ਵੱਲ ਧਿਆਨ ਦੇਣਾ ਚਾਹੀਦਾ ਹੈ।
ਗੋਵਿੰਦਾ ਦੇ ਨਾਂਮ ਵਿਚ ਹੀ 'ਗੜਬੜ'
ਮਜ਼ਾਕੀਆ ਪਰ ਤਿੱਖੇ ਅੰਦਾਜ਼ ਵਿਚ ਸੁਨੀਤਾ ਨੇ ਕਿਹਾ ਕਿ ਗੋਵਿੰਦਾ ਦੇ ਨਾਮ ਵਿਚ ਹੀ ਗੜਬੜ ਹੈ। ਉਨ੍ਹਾਂ ਕਿਹਾ, "ਉਸਦਾ ਨਾਮ ਗੋਵਿੰਦਾ ਹੈ, ਇਸੇ ਲਈ ਆਸ-ਪਾਸ ਇੰਨੀਆਂ ਗੋਪੀਆਂ ਹਨ।" ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਹ 'ਦੁਰਗਾ' ਦਾ ਰੂਪ ਧਾਰਨ ਕਰੇਗੀ, ਉਦੋਂ ਸਭ ਠੀਕ ਹੋ ਜਾਵੇਗਾ।
ਕਰੀਅਰ ਵਿਚ ਗਿਰਾਵਟ ਦਾ ਕਾਰਨ
ਸੁਨੀਤਾ ਨੇ ਗੋਵਿੰਦਾ ਦੇ ਕਰੀਅਰ ਗ੍ਰਾਫ ਦੇ ਡਿੱਗਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਮੁਤਾਬਕ ਗੋਵਿੰਦਾ ਦੇ ਆਲੇ-ਦੁਆਲੇ ਬਹੁਤ ਮਾੜੇ ਲੋਕ ਰਹਿੰਦੇ ਹਨ ਜੋ ਉਨ੍ਹਾਂ ਨੂੰ ਗਲਤ ਸਲਾਹ ਦਿੰਦੇ ਹਨ। ਗੋਵਿੰਦਾ ਬਿਨਾਂ ਸੋਚੇ-ਸਮਝੇ ਉਨ੍ਹਾਂ ਦੀਆਂ ਗੱਲਾਂ ਮੰਨ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਦੱਸਣਯੋਗ ਹੈ ਕਿ ਗੋਵਿੰਦਾ ਅਤੇ ਸੁਨੀਤਾ ਆਹੂਜਾ ਦਾ ਵਿਆਹ ਸਾਲ 1987 ਵਿਚ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ, ਬੇਟੀ ਟੀਨਾ ਅਤੇ ਬੇਟਾ ਯਸ਼ਵਰਧਨ ਹਨ। ਸੁਨੀਤਾ ਪਹਿਲਾਂ ਵੀ ਕਈ ਵਾਰ ਅਦਾਕਾਰ ਦੇ ਅਫੇਅਰਾਂ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਿਆਨ ਦੇ ਚੁੱਕੀ ਹੈ।
ਸ਼ਾਹਰੁਖ ਖਾਨ ਦੀ 'ਡਾਨ 3' 'ਚ ਹੋਵੇਗੀ ਵਾਪਸੀ? ਪਰ ਫਰਹਾਨ ਅਖਤਰ ਅੱਗੇ ਰੱਖੀ ਇਹ ਵੱਡੀ ਸ਼ਰਤ!
NEXT STORY