ਜਲੰਧਰ- ਗੁਰਪ੍ਰੀਤ ਘੁੱਗੀ ਪਾਲੀਵੁੱਡ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਦਾਕਾਰ ਹਨ। ਅੱਜ ਉਹ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਕੀਤੀਆਂ ਹਨ। ਦੱਸ ਦਈਏ ਕਿ ਗੁਰਪ੍ਰੀਤ ਘੁੱਗੀ, ਜਿੰਨ੍ਹਾਂ ਨੂੰ ਸੈਲੀਬ੍ਰਿਟੀ ਕ੍ਰਿਕਟ ਲੀਗ 'ਰਾਇਲ ਕਿੰਗਜ਼ ਪੰਜਾਬ' ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ, ਜੋ ਇਸ ਲੀਗ ਦੀ ਨੁਮਾਇੰਦਗੀ ਕਰਨ ਜਾ ਰਹੇ ਪਹਿਲੇ ਪੰਜਾਬੀ ਅਦਾਕਾਰ ਹੋਣਗੇ।
ਇਹ ਵੀ ਪੜ੍ਹੋ-ਸ਼ਾਹਰੁਖ ਸੀ ਨਿਸ਼ਾਨਾ! ਸੈਫ ਬਣੇ ਸ਼ਿਕਾਰ
ਹਾਲ ਹੀ ਵਿੱਚ ਅਪਣਾ ਅਧਿਕਾਰਿਤ ਲੋਗੋ ਜਾਰੀ ਕਰਨ ਵਾਲੀ ਰਾਇਲ ਕਿੰਗਜ਼ ਪੰਜਾਬ ਦੀ ਮਾਲਿਕਾਨਾ ਕਮਾਂਡ ਮੋਹਰੀ ਰੀਅਲ ਅਸਟੇਟ ਫਰਮ ਸ਼ੁਭ ਇੰਫਰਾ ਸੰਭਾਲ ਰਹੀ ਹੈ।
ਜਿਸ ਦੇ ਨਿਰਦੇਸ਼ਕ ਹਰੀਸ਼ ਗਰਗ ਹਨ, ਜਿਨ੍ਹਾਂ ਅਨੁਸਾਰ ਰੋਇਲ ਕਿੰਗਜ਼ ਪੰਜਾਬ ਕ੍ਰਿਕਟ ਪ੍ਰਸ਼ੰਸਕਾਂ ਦੇ ਲਈ ਫਖਰ ਅਤੇ ਜਨੂੰਨ ਦਾ ਪ੍ਰਤੀਕ ਹੈ, ਜੋ ਕ੍ਰਿਕਟ ਨੂੰ ਹੋਰ ਰੁਮਾਂਚ ਭਰਪੂਰ ਬਣਾਉਣ ਲਈ ਲਗਾਤਾਰ ਤਰੱਦਦਸ਼ੀਲ ਹੈ, ਜਿਸ ਨਾਲ ਗੁਰਪ੍ਰੀਤ ਘੁੱਗੀ ਜਿਹੀ ਦਿੱਗਜ ਕਲਾ ਅਤੇ ਸਿਨੇਮਾ ਸ਼ਖਸੀਅਤ ਦਾ ਜੁੜਾਵ ਸਮੂਹ ਪੰਜਾਬੀਆਂ ਨੂੰ ਇਸ ਖੇਡ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੁਨੈਦ ਖਾਨ ਤੇ ਖੁਸ਼ੀ ਕਪੂਰ ਸਟਾਰਰ ‘ਲਵਯਾਪਾ’ ਦਾ ਰੋਮਾਂਟਿਕ ਟ੍ਰੈਕ ‘ਰਹਿਣਾ ਕੋਲ’ ਹੋਇਆ ਰਿਲੀਜ਼
NEXT STORY