ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਦੀ ਫ਼ਿਲਮ 'ਤੁਣਕਾ-ਤੁਣਕਾ' ਦੀ ਹਰ ਚਰਚਾ ਚਾਰੇ ਪਾਸੇ ਛਿੜੀ ਹੋਈ ਹੈ। ਇਸ ਦੇ ਨਾਲ ਹੀ ਹੁਣ ਗਾਇਕ ਹਰਭਜਨ ਮਾਨ ਨੇ ਵੀ ਲੰਬੀ ਚੌੜੀ ਪੋਸਟ ਪਾ ਕੇ ਹਰਦੀਪ ਗਰੇਵਾਲ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ''ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ' ਗੀਤ ਹਰੇਕ ਬੰਦੇ ਨੂੰ ਆਵਦਾ ਲੱਗਿਆ। ਇਨ੍ਹਾਂ ਗੀਤਾਂ ਨਾਲ ਹਰਦੀਪ ਗਰੇਵਾਲ ਪੇਡੂ ਚੋਬਰਾਂ ਦਾ ਪ੍ਰੇਰਨਾ ਸਰੋਤ ਬਣਿਆ। ਸਾਲ 2017 'ਚ ਸਰੀਰ ਤੋੜਨਾ ਸ਼ੁਰੂ ਕੀਤਾ, ਲਿੱਸਾ ਹੋਇਆ, ਰੋਟੀ ਪਾਣੀ ਛੱਡਿਆ ਅਤੇ ਫਿਰ ਮਿਹਨਤ ਕਰਕੇ ਸਰੀਰ ਬਣਾਇਆ। ਇਸ ਦੇ ਨਾਲ ਹੀ ਸਾਇਕਲਿੰਗ ਵੀ ਸਿੱਖੀ।''
ਇਸ ਤੋਂ ਇਲਾਵਾ ਹਰਭਜਨ ਮਾਨ ਨੇ ਲਿਖਿਆ, ''ਹਰਦੀਪ ਗਰੇਵਾਲ ਦੀ ਤੁਲਨਾ ਆਮਿਰ ਖ਼ਾਨ ਨਾਲ ਕੀਤੀ ਜਾ ਰਹੀ ਆ ਪਰ ਅਸਲ 'ਚ ਇਹ ਘਾਲਣਾ/ਸ਼ੰਘਰਸ਼/ਤੁਲਨਾ ਆਮਿਰ ਖ਼ਾਨ ਤੋਂ ਵੀ ਕਿਤੇ ਵੱਡੀ ਆ। ਆਮਿਰ ਖ਼ਾਨ ਸਥਾਪਿਤ ਅਦਾਕਾਰ ਹੋਣ ਕਰਕੇ ਇਹ ਰਿਸਕ ਲੈ ਸਕਦਾ ਸੀ ਪਰ ਹਰਦੀਪ ਗਰੇਵਾਲ ਫ਼ਿਲਮਾਂ ਲਈ ਨਵਾਂ ਕਲਾਕਾਰ ਆ। ਪਹਿਲੀ ਫ਼ਿਲਮ ਨੂੰ ਹੀ ਤਿੰਨ ਚਾਰ ਸਾਲ ਸਮਰਪਿਤ ਕਰਤੇ ਜਵਾਨ ਨੇ। ਦੇਖ ਰਹੇ ਆਂ ਪਿਛਲੇ ਦਿਨਾਂ ਤੋਂ ਹਰਦੀਪ ਕੱਲਾ ਹੀ ਸੋਸ਼ਲ ਮੀਡੀਆ ਇੰਸਟਾ, ਫੇਸਬੁੱਕ, ਯੂਟਿਊਬ 'ਤੇ ਆਪਣੀ ਫ਼ਿਲਮ ਨੂੰ ਪਰਮੋਟ ਕਰ ਰਿਹਾ। ਕਿਸੇ ਹੋਰ ਕਲਾਕਾਰ ਨੇ ਓਹਦੀ ਸਟੋਰੀ, ਪੋਸਟਰ, ਗੀਤ ਸ਼ੇਅਰ ਨਹੀਂ ਕੀਤਾ। ਬਹੁਤ ਮਿਹਨਤ ਅਤੇ ਪੈਸਾ ਲਾ ਕੇ ਫ਼ਿਲਮ ਬਣਾਈ ਆ ਭਰਾ ਨੇ। ਚੰਗੇ ਕੰਮ ਦੀ ਸਿਫ਼ਤ ਕਰੀਏ। ਆਪਾਂ ਸਾਰੇ ਰਲ ਮਿਲਕੇ ਫ਼ਿਲਮ ਦੀ ਚਰਚਾ ਛੇੜੀਏ । ਨੇੜਲੇ ਸਿਨੇਮਿਆਂ 'ਚ ਟੱਬਰਾਂ ਸਮੇਤ ਦੇਖਣ ਜਾਈਏ। ਚੜ੍ਹਦੀ ਕਲਾ.....ਏਸ ਸਟੇਟਸ ਨੂੰ ਕਾਪੀ ਕਰਕੇ ਆਪੋ ਆਪਣੀਆਂ ਪ੍ਰੋਫਾਈਲਾਂ 'ਚ ਸ਼ੇਅਰ ਕਰੋ। ✍️ ਘੁੱਦਾ ਸਿੰਘ Ghudda Singh।''
ਦੱਸ ਦਈਏ ਕਿ ਹਰਭਜਨ ਮਾਨ ਨੇ ਇੱਕ ਵਧੀਆ ਕਲਾਕਾਰ ਤੇ ਸਪੋਰਟਿੰਗ ਇਨਸਾਨ ਹੋਣ ਦੇ ਨਾਤੇ ਆਪਣਾ ਫਰਜ਼ ਪੂਰਾ ਕਰਦੇ ਹੋਏ ਹਰਦੀਪ ਗਰੇਵਾਲ ਨੂੰ ਆਪਣਾ ਸਮਰਥਨ ਦਿੱਤਾ ਹੈ ਅਤੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਪਾ ਕੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਸਿਨੇਮਾਘਰਾਂ 'ਚ ਜਾ ਕੇ ਫ਼ਿਲਮ ਦੇਖਣ ਲਈ ਕਿਹਾ ਹੈ। ਪੰਜਾਬੀ ਦੀ ਪਹਿਲੀ ਮੋਟੀਵੇਸ਼ਨਲ ਤੇ ਸਪੋਰਟਸ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।
ਦੱਸਣਯੋਗ ਹੈ ਕਿ ਫ਼ਿਲਮ 'ਤੁਣਕਾ ਤੁਣਕਾ' ਨੇ ਸਾਲ 2020 'ਚ 7 ਇੰਟਰਨੈਸ਼ਨਲ ਐਵਾਰਡ ਜਿੱਤੇ ਹਨ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ਦੇ ਸਿਨੇਮਾ ਘਰਾਂ 'ਚ ਡਿਸਟ੍ਰੀਬਿਊਟ ਕੀਤਾ ਗਿਆ। ਗਾਇਕ ਹਰਦੀਪ ਗਰੇਵਾਲ ਜੋ ਕਿ ਸਾਲ 2017 'ਚ ਗਾਇਬ ਰਹੇ ਸੀ। ਪਿਛਲੇ ਕਾਫ਼ੀ ਸਮੇਂ ਤੋਂ ਹਰਦੀਪ ਗਰੇਵਾਲ ਨੇ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਸੀ। ਹਰਦੀਪ ਗਰੇਵਾਲ ਇਕ ਅਜਿਹਾ ਕਲਾਕਾਰ ਹੈ, ਜੋ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ। ਹਰਦੀਪ ਗਰੇਵਾਲ ਦੇ ਗਾਣੇ ਹਮੇਸ਼ਾਂ ਹੀ ਮੋਟੀਵੇਟ ਕਰਦੇ ਹਨ ਪਰ ਹੁਣ ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਡੈਬਿਊ ਫ਼ਿਲਮ ਨਾਲ ਵੀ ਸਭ ਨੂੰ ਵੱਡੀ ਮੋਟੀਵੇਸ਼ਨਲ ਕਹਾਣੀ ਦਿੱਤੀ ਹੈ।
ਅਨੁਪਮ ਸ਼ਿਆਮ ਦੇ ਭਰਾ ਅਨੁਰਾਗ ਨੇ ਖੋਲ੍ਹੀ ਆਮਿਰ ਖ਼ਾਨ ਦੀ ਪੋਲ, ਦੱਸਿਆ ਕਿਵੇਂ ਮੁਕਰਿਆ ਆਪਣੇ ਵਾਅਦੇ ਤੋਂ
NEXT STORY