ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਹਰਨੂਰ ਨੇ ਆਪਣੀ ਮਿੱਠੀ ਆਵਾਜ਼ ਨਾਲ ਪੰਜਾਬੀਆਂ ਦੇ ਦਿਲਾਂ ’ਚ ਵੱਖਰੀ ਪਛਾਣ ਬਣਾ ਲਈ ਹੈ। ਪਿਆਰੇ-ਪਿਆਰੇ ਰੋਮਾਂਟਿਕ ਗੀਤਾਂ ਤੋਂ ਬਾਅਦ ਹਰਨੂਰ ਨੇ ਹੁਣ ਇਕ ਸੈਡ-ਰੋਮਾਂਟਿਕ ਗੀਤ ਰਿਲੀਜ਼ ਕੀਤਾ ਹੈ।
ਹਰਨੂਰ ਦੇ ਨਵੇਂ ਰਿਲੀਜ਼ ਹੋਏ ਗੀਤ ਦਾ ਨਾਂ ‘It's All Done’ ਹੈ। ਇਸ ਗੀਤ ਨੂੰ ਹਰਨੂਰ ਨੇ ਆਪਣੀ ਮਿੱਠੀ ਆਵਾਜ਼ ਨਾਲ ਚਾਰ ਚੰਨ ਲਾ ਦਿੱਤੇ ਹਨ। ਗੀਤ ਦੇ ਬੋਲ ਇਲਮ ਨੇ ਲਿਖੇ ਹਨ ਤੇ ਮਿਊਜ਼ਿਕ ‘ਯਿਆ ਪਰੂਫ’ ਨੇ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਟੀ. ਵੀ. ਅਦਾਕਾਰਾ ਜੈਨੀਫਰ ਵਿੰਗੇਟ ਨਿਕਲੀ ਕੋਰੋਨਾ ਪਾਜ਼ੇਟਿਵ, ਪੋਸਟ ਸਾਂਝੀ ਕਰਕੇ ਜਾਣੋ ਕੀ ਕਿਹਾ
ਦੱਸ ਦੇਈਏ ਕਿ ਯੂਟਿਊਬ ’ਤੇ ਇਹ ਗੀਤ ਅੱਜ ਹੀ ਜੱਟ ਲਾਈਫ ਸਟੂਡੀਓਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਦੀ ਵੀਡੀਓ ਰੁਬਲ ਜੀ. ਟੀ. ਆਰ. ਨੇ ਬਣਾਈ ਹੈ।
ਦੱਸਣਯੋਗ ਹੈ ਕਿ ਹਰਨੂਰ ਇਸ ਤੋਂ ਪਹਿਲਾਂ ‘ਪਰਛਾਵਾਂ’, ‘ਮੂਨਲਾਈਟ’, ‘ਵਾਲੀਆਂ’, ‘ਚੰਨ ਵੇਖਿਆ’ ਤੇ ‘ਫੇਸ ਟੂ ਫੇਸ’ ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟ ਚੁੱਕੇ ਹਨ।
ਨੋਟ– ਤੁਹਾਨੂੰ ਹਰਨੂਰ ਦਾ ਕਿਹੜਾ ਗੀਤ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਦੱਸੋ।
ਮਸ਼ਹੂਰ ਟੀ. ਵੀ. ਅਦਾਕਾਰਾ ਜੈਨੀਫਰ ਵਿੰਗੇਟ ਨਿਕਲੀ ਕੋਰੋਨਾ ਪਾਜ਼ੇਟਿਵ, ਪੋਸਟ ਸਾਂਝੀ ਕਰਕੇ ਜਾਣੋ ਕੀ ਕਿਹਾ
NEXT STORY