ਮੁੰਬਈ (ਬਿਊਰੋ) - ਨੈੱਟਫਲਿਕਸ ਇੰਡੀਆ ਦੀ ‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’, ਜਿਸ ਨੂੰ ਇਕ ਸ਼ਾਨਦਾਰ ਮਾਸਟਰਪੀਸ ਮੰਨਿਆ ਗਿਆ ਹੈ, ਨੇ ਵੱਕਾਰੀ 29ਵੇਂ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ (ਏਸ਼ੀਆ ਕੰਟੈਂਟ ਐਵਾਰਡਸ ਅਤੇ ਗਲੋਬਲ ਓ. ਟੀ. ਟੀ. ਐਵਾਰਡਸ 2024) ’ਚ ਦੋ ਸ਼੍ਰੇਣੀਆਂ ਵਿਚ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ
ਇਹ ਦੋ ਸ਼੍ਰੇਣੀਆਂ ਵਿਚ ਨਾਮਜ਼ਦ ਹੋਣ ਵਾਲੀ ਇਕਲੌਤੀ ਭਾਰਤੀ ਸੀਰੀਜ਼ ਹੈ। ਇਹ ਐਵਾਰਡ ਸ਼ੋਅ 6 ਅਕਤੂਬਰ ਨੂੰ ਦੱਖਣੀ ਕੋਰੀਆ ਦੇ ਬੁਸਾਨ ਸਿਨੇਮਾ ਸੈਂਟਰ ਦੇ ਬੀ. ਆਈ. ਐੱਫ. ਐੱਫ. ਥੀਏਟਰ ਵਿਖੇ ਹੋਵੇਗਾ। ਭੰਸਾਲੀ ਪ੍ਰੋਡਕਸ਼ਨ ਵੱਲੋਂ ਨਿਰਮਿਤ ਤੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਤ ਇਸ ਸੀਰੀਜ਼ ਵਿਚ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨ੍ਹਾ, ਅਦਿਤੀ ਰਾਓ ਹੈਦਰੀ, ਰਿਚਾ ਚੱਢਾ, ਸ਼ਰਮੀਨ ਸਹਿਗਲ ਤੇ ਸੰਜੀਦਾ ਸ਼ੇਖ ਵਰਗੀਆਂ ਅਦਾਕਾਰਾਂ ਨਜ਼ਰ ਆਈਆਂ ਸਨ। ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਕਹਿੰਦੇ ਹਨ, ‘ਏਸ਼ੀਆ ਕੰਟੈਂਟ ਐਵਾਰਡਸ ਲਈ ਨਾਮਜ਼ਦ ਹੋਣਾ ਸਨਮਾਨ ਦੀ ਗੱਲ ਹੈ। ਮੈਂ ਇਸ ਚੋਣ ਲਈ ਜਿਊਰੀ ਅਤੇ ਦਰਸ਼ਕਾਂ ਦਾ ਧੰਨਵਾਦੀ ਹਾਂ।’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੰਗਨਾ ਰਣੌਤ ਬਾਲੀਵੁੱਡ 'ਤੇ ਕੱਸਿਆ ਤੰਜ, ਕਿਹਾ- ਨਹੀਂ ਰਹਿਣ ਦੇਵਾਂਗੀ ਸ਼ਾਂਤੀ ਨਾਲ
NEXT STORY