ਮੁੰਬਈ- ਪੰਜਾਬੀ ਅਦਾਕਾਰਾ ਅਤੇ 'ਬਿਗ ਬੌਸ 13' ਦੀ ਮੁਕਾਬਲੇਬਾਜ਼ ਰਹਿ ਚੁੱਕੀ ਹਿਮਾਂਸ਼ੀ ਖੁਰਾਨਾ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ 'ਚੋਂ ਇਕ ਹੈ ਜੋ ਆਪਣੀ ਗੱਲ ਨੂੰ ਬੇਬਾਕੀ ਨਾਲ ਰੱਖਦੀ ਹੈ। ਉਹ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੀ ਹੈ। ਇੰਨਾ ਹੀ ਨਹੀਂ ਉਹ ਟਰੋਲ ਕਰਨ ਵਾਲਿਆਂ ਨੂੰ ਵੀ ਮੂੰਹ ਤੋੜ ਜਵਾਬ ਦਿੰਦੀ ਹੈ। ਇਸ ਵਿਚਾਲੇ ਇਕ ਵਾਰ ਫਿਰ ਹਿਮਾਂਸੀ ਆਪਣੀ ਇਕ ਪੋਸਟ ਦੇ ਕਾਰਨ ਕਾਫੀ ਚਰਚਾ 'ਚ ਆ ਗਈ ਹੈ।
ਹਿਮਾਂਸ਼ੀ ਖੁਰਾਨਾ ਨੇ ਲੰਬੀ-ਚੌੜੀ ਪੋਸਟ ਸਾਂਝੀ ਕਰ ਮੀਡੀਆ ਨੂੰ ਫਟਕਾਰ ਲਗਾਈ। ਇਸ ਦੇ ਨਾਲ ਹੀ ਟਰੋਲਰਸ ਨੂੰ ਵੀ ਲੰਮੇ ਹੱਥੀਂ ਲਿਆ ਹੈ। ਅਦਾਕਾਰਾ ਨੇ ਟਰੋਲਰਸ ਨੂੰ 'ਬਦਦਿਮਾਗ' ਦੱਸਦੇ ਹੋਏ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਨ੍ਹਾਂ ਦੇ ਪਾਸਟ ਨੂੰ ਵਾਰ-ਵਾਰ ਖਿੱਚ ਕੇ ਨਾ ਲਿਆਉਣ ਅਤੇ ਬੇਵਜ੍ਹਾ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਨਾ ਬਣਾਉਣ।
ਹਿਮਾਂਸ਼ੀ ਖੁਰਾਨਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਗਈ ਪੋਸਟ 'ਚ ਲਿਖਿਆ-' ਮੀਡੀਆ ਅਤੇ ਸੋਸ਼ਲ ਮੀਡੀਆ ਟਰੋਲਰਸ ਦੇ ਲਈ ਮੈਂ ਇਕ ਰੁਤਬਾ ਬਣਾਇਆ ਹੋਇਆ ਸੀ ਅਤੇ 'ਬਿਗ ਬੌਸ 13' ਦੇ ਬਾਅਦ ਤੋਂ ਹੀ ਮੈਂ ਕਿਸੇ ਦੇ ਵੀ ਖ਼ਿਲਾਫ਼ ਬੋਲਣ ਤੋਂ ਬਚਦੀ ਰਹੀ ਹਾਂ ਅਤੇ ਮੇਰੇ ਪਾਸਟ ਨਾਲ ਜੁੜੇ ਲੋਕਾਂ ਦੇ ਮਾਮਲਿਆਂ 'ਤੇ ਚੁੱਪੀ ਵੀ ਸਾਧੀ ਹੋਈ ਸੀ ਪਰ ਅਜਿਹਾ ਲੱਗਦਾ ਹੈ ਕਿ ਮੀਡੀਆ ਅਜੇ ਵੀ ਇਹ ਗੱਲ ਨਹੀਂ ਸਮਝ ਪਾਈ ਹੈ।
ਉਹ ਵਾਰ-ਵਾਰ ਉਹੀਂ ਗੱਲਾਂ 'ਚ ਲੈ ਕੇ ਆ ਰਹੀ ਹੈ ਜਿਨ੍ਹਾਂ ਨੇ ਪ੍ਰਸ਼ੰਸਕਾਂ ਦੇ ਵਿਚਾਲੇ ਮੇਰੇ ਲਈ ਨਫ਼ਰਤ ਭਰ ਦਿੱਤੀ ਹੈ ਅਤੇ ਨਾਲ ਹੀ ਬਦਦਿਮਾਗ ਟਰੋਲਸ ਨੂੰ ਗੱਲ ਕਰਨ ਦਾ ਮੌਕਾ ਦੇ ਦਿੱਤਾ ਹੈ।
ਆਪਣੀ ਪੋਸਟ 'ਚ ਹਿਮਾਂਸ਼ੀ ਨੇ ਅੱਗੇ ਲਿਖਿਆ-'ਮੈਂ ਦੁਬਾਰਾ ਦੋਹਰਾਉਂਦੀ ਹਾਂ 'ਬਦਦਿਮਾਗ' ਕਿਉਂਕਿ ਆਰਾਮ ਨਾਲ ਬੈਠ ਕੇ ਕਿਸੇ ਦੇ ਅਕਸ ਨੂੰ ਬਰਬਾਦ ਕਰਨ 'ਚ ਦਿਮਾਗ ਦੀ ਲੋੜ ਨਹੀਂ ਹੁੰਦੀ ਹੈ। ਕਿਸੇ ਇਕ ਦਾ ਪ੍ਰਸ਼ੰਸਕ ਹੋਣ ਦਾ ਮਤਲੱਬ ਇਹ ਨਹੀਂ ਹੈ ਕਿ ਤੁਸੀਂ ਅਜੀਬੋ-ਗਰੀਬ ਚੀਜ਼ਾਂ ਲਿਖ ਕੇ ਦੂਜਿਆਂ ਦੀ ਜ਼ਿੰਦਗੀ ਬਰਬਾਦ ਕਰ ਦਿਓ। ਤੁਹਾਨੂੰ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੇ ਪੁਰਾਣੇ ਮਾਮਲਿਆਂ 'ਚ ਜਾਣਾ ਬੰਦ ਕਰੋ ਅਤੇ ਪੁਰਾਣੀਆਂ ਗੱਲਾਂ ਨੂੰ ਪੁਰਾਣਾ ਹੀ ਰਹਿਣ ਦਿਓ'।
ਕੰਮ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਹਾਲ ਹੀ 'ਚ ਗਿੱਪੀ ਗਰੇਵਾਲ ਦੀ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' 'ਚ ਨਜ਼ਰ ਆਈ ਸੀ।
ਵ੍ਹਾਈਟ ਡਰੈੱਸ 'ਚ ਨੇਹਾ ਕੱਕੜ ਨੇ ਮਚਾਇਆ ਕਹਿਰ, ਹੱਥ 'ਚ ਗੁਲਾਬ ਦਾ ਫੁੱਲ ਫੜ੍ਹ ਦਿੱਤੇ ਪੋਜ਼ (ਤਸਵੀਰਾਂ)
NEXT STORY