ਗੈਜੇਟ ਡੈਸਕ - ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਨੇ ਸਟਾਰਲਿੰਕ ਸਮਾਰਟਫੋਨ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ 'ਤੇ ਹੁਣ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਚਰਚਾ ਸੀ ਕਿ ਕੰਪਨੀ ਅਜਿਹਾ ਫੋਨ ਤਿਆਰ ਕਰ ਰਹੀ ਹੈ ਜੋ ਸਿੱਧਾ ਸੈਟੇਲਾਈਟ ਨਾਲ ਕਨੈਕਟ ਹੋਵੇਗਾ, ਪਰ ਮਸਕ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਕਿਸੇ ਵੀ ਪ੍ਰੋਜੈਕਟ 'ਤੇ ਫਿਲਹਾਲ ਕੋਈ ਕੰਮ ਨਹੀਂ ਚੱਲ ਰਿਹਾ ਹੈ।
ਕੋਈ ਐਕਟਿਵ ਪ੍ਰੋਜੈਕਟ ਨਹੀਂ
ਸਰੋਤਾਂ ਅਨੁਸਾਰ, ਐਲਨ ਮਸਕ ਨੇ ਦੱਸਿਆ ਕਿ ਕੰਪਨੀ ਅਜੇ ਕੋਈ ਸਮਾਰਟਫੋਨ ਨਹੀਂ ਬਣਾ ਰਹੀ ਹੈ। ਹਾਲਾਂਕਿ, ਕੁਝ ਦਿਨ ਪਹਿਲਾਂ ਇਕ ਸੋਸ਼ਲ ਮੀਡੀਆ ਪੋਸਟ ਦੇ ਜਵਾਬ 'ਚ ਮਸਕ ਨੇ ਇਸ ਦੀ ਸੰਭਾਵਨਾ ਜਤਾਉਂਦੇ ਹੋਏ ਕਿਹਾ ਸੀ ਕਿ ਅਜਿਹਾ ਕਿਸੇ ਦਿਨ ਹੋ ਸਕਦਾ ਹੈ, ਜਿਸ ਕਾਰਨ ਮਾਰਕੀਟ 'ਚ ਹਲਚਲ ਤੇਜ਼ ਹੋ ਗਈ ਸੀ। ਹੁਣ ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਅਜਿਹਾ ਕੋਈ ਵੀ ‘ਐਕਟਿਵ ਪ੍ਰੋਜੈਕਟ’ ਮੌਜੂਦ ਨਹੀਂ ਹੈ।
ਸਟਾਰਲਿੰਕ ਦਾ ਅਸਲੀ ਫੋਕਸ
ਸਟਾਰਲਿੰਕ ਫਿਲਹਾਲ ਆਪਣਾ ਪੂਰਾ ਧਿਆਨ ਸੈਟੇਲਾਈਟ ਇੰਟਰਨੈੱਟ ਸੇਵਾਵਾਂ 'ਤੇ ਕੇਂਦਰਿਤ ਕਰ ਰਹੀ ਹੈ। ਇਸ ਦਾ ਮੁੱਖ ਮਕਸਦ ਦੁਨੀਆ ਦੇ ਦੂਰ-ਦੁਰਾਡੇ ਅਤੇ ਪਛੜੇ ਇਲਾਕਿਆਂ ਤੱਕ ਇੰਟਰਨੈੱਟ ਕਨੈਕਟੀਵਿਟੀ ਪਹੁੰਚਾਉਣਾ ਹੈ।
ਟੀ-ਮੋਬਾਈਲ ਨਾਲ ਸਾਂਝੇਦਾਰੀ
ਭਾਵੇਂ ਕੰਪਨੀ ਆਪਣਾ ਫੋਨ ਨਹੀਂ ਬਣਾ ਰਹੀ, ਪਰ ਉਹ ਅਮਰੀਕਾ 'ਚ ਟੀ-ਮੋਬਾਈਲ ਨਾਲ ਮਿਲ ਕੇ ‘ਡਾਇਰੈਕਟ-ਟੂ-ਡਿਵਾਈਸ’ ਸੈਟੇਲਾਈਟ ਸੰਚਾਰ ਸੁਵਿਧਾ 'ਤੇ ਕੰਮ ਕਰ ਰਹੀ ਹੈ। ਇਸ ਤਕਨੀਕ ਰਾਹੀਂ ਲੋਕ ਬਿਨਾਂ ਮੋਬਾਈਲ ਨੈੱਟਵਰਕ ਦੇ ਵੀ ਕਨੈਕਟ ਰਹਿ ਸਕਦੇ ਹਨ, ਜੋ ਕਿ ਐਮਰਜੈਂਸੀ ਹਾਲਾਤਾਂ 'ਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ।
ਭਾਰਤ 'ਚ ਸੇਵਾਵਾਂ ਦੀ ਤਿਆਰੀ
ਸਟਾਰਲਿੰਕ ਵਿਸ਼ਵ ਪੱਧਰ 'ਤੇ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰ ਰਹੀ ਹੈ ਅਤੇ ਉਮੀਦ ਹੈ ਕਿ ਇਸੇ ਸਾਲ ਭਾਰਤ 'ਚ ਵੀ ਆਪਣੀਆਂ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਸ਼ੁਰੂ ਕਰ ਸਕਦੀ ਹੈ। ਮੌਜੂਦਾ ਸਮੇਂ 'ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਗੁਆਂਢੀ ਦੇਸ਼ਾਂ 'ਚ ਸਟਾਰਲਿੰਕ ਦਾ ਨੈੱਟਵਰਕ ਪਹਿਲਾਂ ਹੀ ਕੰਮ ਕਰ ਰਿਹਾ ਹੈ।
RBI ਨੇ ਛੋਟੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, 10 ਲੱਖ ਤੋਂ ਵਧਾਈ ਕੋਲੈਟਰਲ-ਫਰੀ ਲੋਨ ਸੀਮਾ
NEXT STORY