ਚੰਡੀਗੜ੍ਹ (ਬਿਊਰੋ)– ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਕਈ ਸੁਪਰਹਿੱਟ ਗੀਤਾਂ ’ਚ ਅਦਾਕਾਰੀ ਦੇ ਜਲਵੇ ਬਿਖੇਰੇ ਤੇ ਪੰਜਾਬੀ ਇੰਡਸਟਰੀ ਨੂੰ ਖੂਬ ਸੁਪਰਹਿੱਟ ਕੰਟੈਂਟ ਦਿੱਤੇ ਹਨ। ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਸ਼ੂਟਿੰਗਾਂ ਬੰਦ ਸਨ ਤੇ ਹੁਣ ਕੋਵਿਡ-19 ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਹਿਮਾਸ਼ੀ ਖੁਰਾਣਾ ਮਾਸਕੋ ਪਹੁੰਚੀ ਹੈ।
ਹਿਮਾਸ਼ੀ ਦੀਆਂ ਵੱਖ-ਵੱਖ ਲੁਕਸ ’ਚ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਹਿਮਾਂਸ਼ੀ ਖੁਰਾਣਾ ਜਲਦ ਆਪਣੇ ਪ੍ਰਸ਼ੰਸਕਾਂ ਲਈ ਗਾਣੇ ਲੈ ਕੇ ਆ ਰਹੀ ਹੈ।
ਹਿਮਾਂਸ਼ੀ ਖੁਰਾਣਾ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ’ਤੇ ਹਮੇਸ਼ਾ ਜੁੜੀ ਰਹਿੰਦੀ ਹੈ ਤੇ ਹਾਲ ਹੀ ’ਚ ਹਿਮਾਂਸ਼ੀ ਨੇ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਜਿਸ ’ਚ ਕਿਸੇ ਵਲੋਂ ਆਸਿਮ ਨੂੰ ਲੈ ਕੇ ਸਵਾਲ ਪੁੱਛੇ ਜਾਣ ’ਤੇ ਹਿਮਾਂਸ਼ੀ ਨੇ ਕਿਹਾ ਕਿ ਬਹੁਤ ਸਾਰੇ ਸਰਪ੍ਰਾਈਜ਼ ਆਉਣ ਵਾਲੇ ਹਨ।
ਆਸਿਮ ਨਾਲ ਚਾਰ ਗਾਣੇ ਤਿਆਰ ਹਨ, ਜੋ ਜਲਦ ਪ੍ਰਸ਼ੰਸਕਾਂ ਦੀ ਝੋਲੀ ਪੈਣਗੇ ਤੇ ਇਕ ਵਾਰ ਫਿਰ ਦੋਵੇਂ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਹਿਮਾਂਸ਼ੀ ਨੇ ਆਪਣੇ ਪ੍ਰਸ਼ੰਸਕਾਂ ਦੇ ਹੋਰ ਵੀ ਕਈ ਸਵਾਲਾਂ ਦੇ ਜਵਾਬ ਦਿੱਤੇ। ਜ਼ਿਆਦਾਤਰ ਸਵਾਲ ਹਿਮਾਂਸ਼ੀ ਖੁਰਾਣਾ ਦੀ ਸਕਿਨ ਨੂੰ ਕੇ ਲੈ ਕੀਤੇ ਗਏ ਸਨ, ਜਿਥੇ ਹਿਮਾਂਸ਼ੀ ਨੇ ਸਭ ਨੂੰ ਇਹ ਸਾਫ ਕੀਤਾ ਕਿ ਉਹ ਕੋਈ ਜ਼ਿਆਦਾ ਪ੍ਰੋਡਕਟਸ ਨਹੀਂ ਵਰਤਦੀ ਕਿਉਂਕਿ ਉਸ ਦੀ ਸਕਿਨ ਡਰਾਈ ਹੈ, ਜਿਸ ’ਤੇ ਹਿਮਾਂਸ਼ੀ ਨੇ ਬਹੁਤ ਲੋਕਾਂ ਨੂੰ ਸਕਿਨ ਤੇ ਵਾਲਾਂ ਨੂੰ ਲੈ ਕੇ ਕਈ ਟਿੱਪਸ ਦਿੱਤੇ।
ਇਨ੍ਹੀਂ ਦਿਨੀਂ ਹਿਮਾਂਸ਼ੀ ਖੁਰਾਣਾ ਗਾਣਿਆਂ ਦੇ ਸ਼ੂਟ ਲਈ ਬਾਹਰ ਗਈ ਹੈ, ਹਿਮਾਂਸ਼ੀ ਨਾਲ ਉਸ ਦੀ ਟੀਮ ਵੀ ਨਜ਼ਰ ਆ ਰਹੀ ਹੈ। ਹਿਮਾਂਸ਼ੀ ਦੇ ਪ੍ਰਸ਼ੰਸਕਾਂ ਵਲੋਂ ਟੀਮ ’ਤੇ ਵੀ ਸਵਾਲ ਕੀਤੇ ਗਏ ਸਨ, ਜਿਸ ਦਾ ਜਵਾਬ ਉਸ ਨੇ ਆਪਣੀ ਸਟੋਰੀ ’ਚ ਦਿੱਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਹਿਲੀ ਵਾਰ ਪਰਦੇ ’ਤੇ ਦਿਖੇਗੀ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੀ ਜੋੜੀ, ਨਵੀਂ ਫ਼ਿਲਮ ਦੀ ਤਿਆਰੀ ਸ਼ੁਰੂ
NEXT STORY