ਨਵੀਂ ਦਿੱਲੀ- ਹਰ ਕੋਈ ਜਾਣਦਾ ਹੈ ਕਿ ਜੂਸ ਸਿਹਤ ਲਈ ਕਿੰਨੇ ਫਾਇਦੇਮੰਦ ਹੁੰਦੇ ਹਨ। ਇੱਕ ਗਲਾਸ ਸੰਤਰੇ ਦੇ ਜੂਸ ਵਿੱਚ ਵਿਟਾਮਿਨ-ਸੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜਦੋਂ ਕਿ ਹਰੀਆਂ ਸਬਜ਼ੀਆਂ ਤੋਂ ਤਿਆਰ ਜੂਸ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਪਰ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨਾ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਾਹਿਰਾਂ ਮੁਤਾਬਕ ਜ਼ਿਆਦਾ ਮਾਤਰਾ 'ਚ ਜੂਸ ਪੀਣ ਨਾਲ ਸਰੀਰ ਦੇ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ ਖਾਸ ਕਰਕੇ ਕਿਡਨੀ (ਗੁਰਦੇ) ਦੀ ਬੀਮਾਰੀ ਤੋਂ ਪੀੜਤ ਲੋਕਾਂ ਲਈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਖਾਂਦੇ ਹੋ ਨੀਂਦ ਦੀਆਂ ਗੋਲੀਆਂ, ਤਾਂ ਹੋ ਜਾਓ ਸਾਵਧਾਨ, ਜਾਨਲੇਵਾ ਹੈ ਤੁਹਾਡੀ ਇਹ ਆਦਤ
ਵੱਧ ਸਕਦੈ ਕਿਡਨੀ ਸੰਬੰਧੀ ਸਮੱਸਿਆਵਾਂ ਦਾ ਖ਼ਤਰਾ
ਸਾਈਟ੍ਰੇਸ ਫਲਾਂ ਦੇ ਨਾਲ ਆਕਸਲੇਟ ਨਾਲ ਭਰਪੂਰ ਪਦਾਰਥ ਜਿਵੇਂ ਕਿ ਪਾਲਕ ਅਤੇ ਚੁਕੰਦਰ ਦਾ ਜੂਸ ਜ਼ਿਆਦਾ ਮਾਤਰਾ 'ਚ ਪੀਣ ਨਾਲ ਕਿਡਨੀ ਦੀਆਂ ਸਮੱਸਿਆਵਾਂ ਦੇ ਵਧਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਇਨ੍ਹਾਂ 'ਚ ਵਿਟਾਮਿਨ-ਸੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਅਜਿਹੇ 'ਚ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ 'ਚ ਆਕਸਾਲੇਟ ਦਾ ਅਵਸ਼ੋਸ਼ਣ ਵਧ ਸਕਦਾ ਹੈ। ਇਸ ਲਈ ਆਕਸੀਲੇਟ ਪਦਾਰਥਾਂ ਦਾ ਸੇਵਨ ਘੱਟ ਕਰੋ। ਇਸ ਤੋਂ ਇਲਾਵਾ ਖੱਟੇ ਪਦਾਰਥਾਂ ਦੇ ਨਾਲ ਆਕਸਲੇਟ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ।
ਜੂਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਪੱਥਰੀ ਦੇ ਖਤਰੇ ਨੂੰ ਵਧਾ ਸਕਦਾ ਹੈ
ਜਦੋਂ ਆਕਸਲੇਟ ਨੂੰ ਜ਼ਿਆਦਾ ਮਾਤਰਾ ਵਿੱਚ ਲਿਆ ਜਾਂਦਾ ਹੈ, ਤਾਂ ਇਹ ਕ੍ਰਿਸਟਲ ਬਣਾ ਸਕਦਾ ਹੈ ਜੋ ਕਿਡਨੀ ਵਿੱਚ ਇਕੱਠਾ ਹੋ ਸਕਦਾ ਹੈ ਅਤੇ ਗੁਰਦੇ ਦੀ ਪੱਥਰੀ ਅਤੇ ਹੋਰ ਸਮੱਸਿਆਵਾਂ ਦੇ ਜੋਖਮ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਪੇਟ 'ਚ ਦਰਦ, ਪਿਸ਼ਾਬ 'ਚ ਖੂਨ ਜਾਂ ਪਿਸ਼ਾਬ ਕਰਦੇ ਸਮੇਂ ਮੁਸ਼ਕਲ ਮਹਿਸੂਸ ਹੁੰਦੀ ਹੈ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਸਮੱਸਿਆ ਉਦੋਂ ਹੋ ਸਕਦੀ ਹੈ ਜਦੋਂ ਆਕਸਲੇਟ ਗੁਰਦਿਆਂ ਵਿੱਚ ਸਮੱਸਿਆ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਸਮੱਸਿਆ ਗੰਭੀਰ ਹੈ ਤਾਂ ਡਾਕਟਰ ਨੂੰ ਜ਼ਰੂਰ ਦਿਖਾ ਲਵੋ।
ਦਿਨ 'ਚ ਕਿੰਨਾ ਜੂਸ ਪੀਣਾ ਫਾਇਦੇਮੰਦ ਹੈ
ਜ਼ਿਆਦਾ ਮਾਤਰਾ ਵਿੱਚ ਜਿਵੇਂ ਦਿਨ 'ਚ 2 ਲੀਟਰ ਜੂਸ ਪੀਣਾ ਸਮੱਸਿਆ ਨੂੰ ਵਧਾ ਸਕਦਾ ਹੈ। ਰੋਜ਼ਾਨਾ ਹਰੇ ਪੱਤੇ, ਚੁਕੰਦਰ ਅਤੇ ਖੱਟੇ ਫਲਾਂ ਦਾ ਸੇਵਨ ਕਰਨ ਨਾਲ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ। ਪਰ ਜੇਕਰ ਤੁਹਾਨੂੰ ਕਿਡਨੀ ਦੀ ਕੋਈ ਸਮੱਸਿਆ ਹੈ ਤਾਂ ਰੋਜ਼ਾਨਾ ਸਿਰਫ਼ ਇੱਕ ਗਲਾਸ ਜੂਸ ਦਾ ਸੇਵਨ ਕਰੋ। ਇਸ ਤੋਂ ਜ਼ਿਆਦਾ ਜੂਸ ਪੀਣ ਨਾਲ ਆਕਸਲੇਟ ਦਾ ਪੱਧਰ ਵੀ ਵਧਦਾ ਹੈ ਜਿਸ ਨਾਲ ਪੋਟਾਸ਼ੀਅਮ, ਫਾਸਫੋਰਸ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਕਿਡਨੀ ਦੀ ਬੀਮਾਰੀ ਹੋ ਸਕਦੀ ਹੈ ਗੰਭੀਰ
ਵਧੇ ਹੋਏ ਆਕਸਲੇਟ ਕਾਰਨ ਗੁਰਦੇ ਦੀਆਂ ਸਮੱਸਿਆਵਾਂ ਨੂੰ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਸ ਤੋਂ ਇਲਾਵਾ ਕਿਡਨੀ ਦੀ ਬੀਮਾਰੀ ਨੂੰ ਠੀਕ ਕਰਨ 'ਚ ਹੋਰ ਕਿੰਨਾ ਸਮਾਂ ਲੱਗੇਗਾ, ਇਹ ਸਮੱਸਿਆ 'ਤੇ ਹੀ ਨਿਰਭਰ ਕਰਦਾ ਹੈ। ਕਈ ਮਾਮਲਿਆਂ 'ਚ ਕਿਡਨੀ ਦੀ ਬੀਮਾਰੀ ਨੂੰ ਠੀਕ ਕਰਨ 'ਚ ਕੁਝ ਦਿਨ, ਕੁਝ ਮਾਮਲਿਆਂ 'ਚ ਪੂਰਾ ਹਫਤਾ ਜਾਂ ਮਹੀਨੇ ਲਗ ਸਕਦੇ ਹਨ।
ਇਹ ਵੀ ਪੜ੍ਹੋ : ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤੁਹਾਡੀਆਂ ਇਹ ਆਦਤਾਂ, ਲਿਆਓ ਇਨ੍ਹਾਂ ’ਚ ਸੁਧਾਰ
ਕਿਵੇਂ ਰੱਖੋ ਧਿਆਨ ?
ਜੇਕਰ ਤੁਸੀਂ ਆਕਸਲੇਟ ਨਾਲ ਭਰਪੂਰ ਭੋਜਨ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਇਹ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਪੱਥਰੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਖੱਟੇ ਫਲਾਂ ਦੇ ਨਾਲ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰ ਰਹੇ ਹੋ ਤਾਂ ਜ਼ਿਆਦਾ ਪਾਣੀ ਪੀਓ। ਇਸ ਤੋਂ ਇਲਾਵਾ ਸਰੀਰ ਨੂੰ ਸਿਹਤਮੰਦ ਰੱਖਣ ਲਈ ਆਪਣਾ ਨਿਯਮਤ ਚੈਕਅੱਪ ਕਰਵਾਉਂਦੇ ਰਹੋ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਰੀਰ ਦੀ ਲੋੜ ਤੋਂ ਵੱਧ ਲੂਣ ਖਾਣ ਨਾਲ ਹੁੰਦੇ ਨੇ ਕਈ ਗੰਭੀਰ ਰੋਗ, ਜਾਣੋ WHO ਮੁਤਾਬਕ ਕਿੰਨਾ ਲੂਣ ਖਾਣਾ ਹੈ ਸਹੀ
NEXT STORY