ਮੁੰਬਈ : ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਅਦਾਕਾਰ ਆਸਿਮ ਰਿਆਜ਼ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ। ਦੋਵਾਂ ਨੇ ਛੋਟੇ ਪਰਦੇ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 13ਵੇਂ ਸੀਜ਼ਨ 'ਚ ਹਿੱਸਾ ਲਿਆ ਸੀ। ਇਸ ਸ਼ੋਅ 'ਚ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਸ਼ੋਅ 'ਚ ਆਸਿਮ ਰਿਆਜ਼ ਨੇ ਵੀ ਹਿਮਾਂਸ਼ੀ ਖੁਰਾਨਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।

ਉਦੋਂ ਤੋਂ ਹਿਮਾਂਸ਼ੀ ਖੁਰਾਨਾ ਅਤੇ ਆਸਿਮ ਰਿਆਜ਼ ਲਗਾਤਾਰ ਸੁਰਖੀਆਂ 'ਚ ਹਨ। ਦੋਵਾਂ ਦੇ ਰਿਸ਼ਤੇ ਅਤੇ ਵਿਆਹ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸ ਸਭ ਦੇ ਵਿਚਾਲੇ ਹਿਮਾਂਸ਼ੀ ਖੁਰਾਨਾ ਨੇ ਆਸਿਮ ਰਿਆਜ਼ ਨਾਲ ਆਪਣੇ ਵਿਆਹ ਨੂੰ ਲੈ ਕੇ ਬਿਆਨ ਦਿੱਤਾ ਹੈ।

ਅੰਗਰੇਜ਼ੀ ਵੈੱਬਸਾਈਟ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹਾਲ ਹੀ 'ਚ ਹਿਮਾਂਸ਼ੀ ਖੁਰਾਨਾ ਨੇ ਆਪਣਾ ਮਿਊਜ਼ਿਕ ਵੀਡੀਓ ਲਾਂਚ ਕੀਤਾ ਹੈ। ਇਸ ਲਾਂਚਿੰਗ ਦੌਰਾਨ ਉਨ੍ਹਾਂ ਨੇ ਚੈਟ ਸ਼ੋਅ 'ਚ ਆਸਿਮ ਰਿਆਜ਼ ਅਤੇ ਆਪਣੇ ਵਿਆਹ ਬਾਰੇ ਵੀ ਗੱਲ ਕੀਤੀ।

ਆਸਿਮ ਰਿਆਜ਼ ਨਾਲ ਵਿਆਹ ਦੇ ਬਾਰੇ 'ਚ ਹਿਮਾਂਸ਼ੀ ਖੁਰਾਨਾ ਨੇ ਕਿਹਾ, 'ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਅਸੀਂ ਦੋਵੇਂ ਕਾਫੀ ਬਦਲ ਗਏ ਹਾਂ। ਅਸੀਂ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ 'ਚ ਬਹੁਤ ਸਮਝਦਾਰ ਹੋ ਗਏ ਹਾਂ। ਆਸਿਮ ਨੇ ਬਹੁਤ ਵਧੀਆ ਟ੍ਰੈਕ ਦਿੱਤੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਮੈਨੂੰ ਉਸ 'ਤੇ ਮਾਣ ਮਹਿਸੂਸ ਹੁੰਦਾ ਹੈ। ਉਸ ਵਿਚ ਬਹੁਤ ਐਨਰਜੀ ਹੈ ਅਤੇ ਉਹ ਹਮੇਸ਼ਾ ਕੁਝ ਨਵਾਂ ਕਰਨਾ ਚਾਹੁੰਦਾ ਹੈ, ਮੈਨੂੰ ਉਸ ਦੀ ਇਹ ਗੱਲ ਬਹੁਤ ਪਸੰਦ ਹੈ।

ਵਿਆਹ ਬਾਰੇ ਹਿਮਾਂਸ਼ੀ ਖੁਰਾਨਾ ਨੇ ਅੱਗੇ ਕਿਹਾ, 'ਸਾਡਾ ਕਰੀਅਰ ਇਸ ਸਮੇਂ ਸਭ ਤੋਂ ਖ਼ਾਸ ਹੈ, ਮੈਂ ਹੁਣ ਵਿਆਹ ਦਾ ਇੰਤਜ਼ਾਰ ਕਰ ਸਕਦੀ ਹਾਂ। ਮੈਂ ਆਪਣੇ ਕਰੀਅਰ 'ਚ ਨਵੀਆਂ ਚੀਜ਼ਾਂ ਦੀ ਖੋਜ ਕਰ ਰਹੀ ਹਾਂ ਅਤੇ ਆਸਿਮ ਦਾ ਕਰੀਅਰ ਅਜੇ ਸ਼ੁਰੂ ਹੋਇਆ ਹੈ।

ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਨਾ ਨੇ ਆਸਿਮ ਰਿਆਜ਼ ਅਤੇ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਹਨ। ਇਸ ਤੋਂ ਪਹਿਲਾਂ ਹਿਮਾਂਸ਼ੀ ਖੁਰਾਨਾ ਅਤੇ ਆਸਿਮ ਰਿਆਜ਼ ਆਪਣੇ ਕਈ ਇੰਟਰਵਿਊਜ਼ 'ਚ ਆਪਣੇ ਵਿਆਹ ਨੂੰ ਲੈ ਕੇ ਬਿਆਨ ਦੇ ਚੁੱਕੇ ਹਨ।

ਦੱਸ ਦੇਈਏ ਕਿ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਦੀ ਜੋੜੀ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ੋਅ 'ਬਿੱਗ ਬੌਸ' ਛੱਡਣ ਤੋਂ ਬਾਅਦ ਦੋਵੇਂ ਮਿਊਜ਼ਿਕ ਵੀਡੀਓਜ਼ 'ਚ ਵੀ ਇਕੱਠੇ ਨਜ਼ਰ ਆਏ। ਮਿਊਜ਼ਿਕ ਵੀਡੀਓ 'ਚ ਵੀ ਇਸ ਜੋੜੀ ਨੂੰ ਪ੍ਰਸ਼ੰਸਕਾਂ ਦਾ ਖੂਬ ਪਿਆਰ ਮਿਲਿਆ ਹੈ। ਹੁਣ ਦੋਵੇਂ ਆਪਣੇ-ਆਪਣੇ ਕੰਮਾਂ 'ਚ ਰੁੱਝੇ ਹੋਏ ਹਨ।


ਸ਼ਿਲਪਾ ਸ਼ੈੱਟੀ ਨੇ ਪੁੱਤਰ ਵਿਆਨ ਅਤੇ ਧੀ ਸਮਿਸ਼ਾ ਦੇ ਭਾਈ-ਦੂਜ ਸੈਲੀਬ੍ਰੇਸ਼ਨ ਵਾਲੀ ਵੀਡੀਓ ਕੀਤੀ ਸਾਂਝੀ
NEXT STORY