ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਦੀ ਆਉਣ ਵਾਲੀ ਫ਼ਿਲਮ 'ਤੇਰਾ ਸੁਰੂਰ' ਦਾ ਨਵਾਂ ਗੀਤ 'ਵਫਾ ਨੇ ਬੇਵਫਾਈ' ਰਿਲੀਜ਼ ਹੋ ਗਿਆ ਹੈ। ਜਿਵੇਂ ਕਿ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇਕ ਉਦਾਸੀ ਵਾਲਾ ਗੀਤ ਹੈ। ਇਸ ਗੀਤ ਨੂੰ ਅਰਿਜੀਤ ਸਿੰਘ, ਨੀਤੀ ਮੋਹਨ ਅਤੇ ਸੁਜੈਨ ਡੀ ਮੇਲੋ ਨੇ ਆਪਣੀ ਆਵਾਜ਼ ਦਿੱਤੀ ਹੈ।
ਇਸ ਫ਼ਿਲਮ 'ਚ ਹਿਮੇਸ਼ ਰੇਸ਼ਮੀਆ ਪਹਿਲੀ ਵਾਰ ਇਕ ਗੈਂਗੇਸਟਰ ਦੇ ਰੋਲ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਟਰੈਲਰ ਵੀ ਚੰਗਾ ਹੈ। ਟਰੈਲਰ 'ਚ ਹਿਮੇਸ਼ ਰੇਸ਼ਮੀਆ ਨਾ ਕੇਵਲ ਸਿਕਸ ਪੈਕ ਐਬਸ 'ਚ ਨਜ਼ਰ ਆ ਰਹੇ ਹਨ ਸਗੋਂ ਇਸ ਦੇ ਨਾਲ ਹੀ ਉਹ ਸ਼ਾਨਦਾਰ ਐਕਸ਼ਨ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਫ਼ਿਲਮ ਦੀ ਲੀਡ ਅਦਾਕਾਰਾ ਫਰਾਹ ਕਰੀਮੀ ਟਰੈਲਰ 'ਚ ਇਕ ਦਮਦਾਰ ਅੰਦਾਜ਼ 'ਚ ਨਜ਼ਰ ਆ ਰਹੀ ਹੈ।
Airport Diaries: 'ਨੋ ਮੈਕਅੱਪ ਲੁੱਕ' 'ਚ ਸਪਾਟ ਹੋਈ ਕੈਟਰੀਨਾ ਕੈਫ (Watch Pics)
NEXT STORY