ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ 20 ਸਾਲਾ ਕੁੜੀ ਨੇ ਆਪਣੇ ਘਰ ਫਾਹਾ ਲੈ ਲਿਆ ਅਤੇ ਇਸ ਦੀ ਸੋਸ਼ਲ ਮੀਡੀਆ 'ਤੇ 'ਲਾਈਵ ਸਟ੍ਰੀਮਿੰਗ' ਕੀਤੀ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਨੇ ਬੁੱਧਵਾਰ ਸ਼ਾਮ ਨੂੰ ਸੁਬਾਥੂ ਛਾਉਣੀ ਨੇੜੇ ਸ਼ਾਡਿਆਨਾ ਪੰਚਾਇਤ ਦੇ ਓਲਗੀ ਪਿੰਡ 'ਚ ਖ਼ੁਦਕੁਸ਼ੀ ਕਰ ਲਈ। ਘਟਨਾ ਦੇ ਸਮੇਂ ਉਸ ਦਾ ਪਰਿਵਾਰ ਬਜ਼ਾਰ ਗਿਆ ਹੋਇਆ ਸੀ।
ਪੁਲਸ ਡਿਪਟੀ ਕਮਿਸ਼ਨਰ ਪਰਵਾਣੂ ਮੇਹਰ ਪੰਵਾਰ ਨੇ ਦੱਸਿਆ ਕਿ ਕੁੜੀ ਦੀ ਖੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਪੁਲਸ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕੁੜੀ ਨੇ 'ਫੇਸਬੁੱਕ ਲਾਈਵ ਵੀਡੀਓ' 'ਚ ਕਿਹਾ ਕਿ ਉਸ ਦੀ ਖ਼ੁਦਕੁਸ਼ੀ ਲਈ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ। ਇਹ ਘਟਨਾ ਫੇਸਬੁੱਕ 'ਤੇ ਲਾਈਵ ਸੀ ਤਾਂ ਖ਼ੁਦਕੁਸ਼ੀ ਦੀ ਖ਼ਬਰ ਤੇਜ਼ੀ ਨਾਲ ਫੈਲ ਗਈ ਅਤੇ ਇਲਾਕੇ 'ਚ ਭਾਜੜਾਂ ਪੈ ਗਈਆਂ। ਪੁਲਸ ਨੇ ਦੱਸਿਆ ਕਿ ਸੁਬਾਥੂ ਬਜ਼ਾਰ ਦੇ ਵਪਾਰੀਆਂ ਨੇ ਵੀਡੀਓ ਦੇਖਣ ਤੋਂ ਬਾਅਦ ਉਸ ਦੀ ਮਾਂ ਅਤੇ ਭਰਾ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੂੰ ਤੁਰੰਤ ਘਰ ਜਾਣ ਲਈ ਕਿਹਾ। ਪੀੜਤਾ ਦੀ ਮਾਂ ਨੂੰ ਘਟਨਾ ਦੀ ਜਾਣਕਾਰੀ ਸਮੇਂ 'ਤੇ ਨਹੀਂ ਮਿਲ ਸਕੀ, ਕਿਉਂਕਿ ਉਨ੍ਹਾਂ ਦਾ ਫੋਨ ਬੰਦ ਸੀ। ਪੁਲਸ ਨੇ ਦੱਸਿਆ ਕਿ ਖ਼ੁਦਕੁਸ਼ੀ ਦੇ ਇਕ ਘੰਟੇ ਬਾਅਦ ਤੱਕ ਵੀਡੀਓ ਚੱਲਦਾ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਚਾਹੇ ਪਤਨੀ ਕਮਾਉਂਦੀ ਹੈ ਫਿਰ ਵੀ...', ਗੁਜ਼ਾਰਾ ਭੱਤੇ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ
NEXT STORY