ਮੁੰਬਈ- ਅਦਾਕਾਰਾ ਰੋਜ਼ਲਿਨ ਖਾਨ ਨੇ ਹਿਨਾ ਖਾਨ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਹਿਨਾ ਖਾਨ ਨੇ ਆਪਣੇ ਕੈਂਸਰ ਦੇ ਇਲਾਜ ਬਾਰੇ ਜਾਣਕਾਰੀ ਲੁਕਾਉਣ ਲਈ ਆਪਣੇ ਡਾਕਟਰ ਨੂੰ ਰਿਸ਼ਵਤ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹੀ ਕਾਰਨ ਹੈ ਕਿ ਡਾਕਟਰ ਨੇ ਇਸ ਮਾਮਲੇ 'ਚ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਇਨ੍ਹਾਂ ਦੋਸ਼ਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੇ ਪ੍ਰਸ਼ੰਸਕ ਹੈਰਾਨ ਹਨ ਅਤੇ ਪੂਰੀ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ-Urfi Javed ਨੇ ਬਿਆਨ ਕੀਤਾ ਆਪਣਾ ਦਰਦ, ਜਾਣੋ ਕਾਰਨ
ਡਾਕਟਰ ਨੂੰ ਚੁੱਪ ਰਹਿਣ ਲਈ ਕੀਤਾ ਗਿਆ ਮਜ਼ਬੂਰ
ਰੋਜ਼ਲਿਨ ਖਾਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਆਪਣੇ ਬਿਆਨ ਵਿੱਚ ਕਿਹਾ, “ਡਾਰਟਰ ਨੂੰ ਇਸ ਵਿਸ਼ੇ 'ਤੇ ਖੁੱਲ੍ਹ ਕੇ ਬੋਲਦੇ ਦੇਖਣਾ ਅਜੀਬ ਹੈ। ਇੱਕ ਡਾਕਟਰ ਹੋਣ ਦੇ ਨਾਅਤੇ, ਇਹ ਉਸ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਸੱਚ ਦੱਸੇ ਤਾਂ ਜੋ ਕੈਂਸਰ ਤੋਂ ਪੀੜਤ ਮਰੀਜ਼ ਗੁੰਮਰਾਹ ਨਾ ਹੋਣ। ਮੈਨੂੰ ਨਹੀਂ ਪਤਾ ਕਿ ਉਸ ਨੂੰ ਕਿਉਂ ਚੁੱਪ ਕਰਾਇਆ ਗਿਆ ਹੈ। ਹੋ ਸਕਦਾ ਹੈ ਕਿ ਹਿਨਾ ਖਾਨ ਨੇ ਸੱਚਾਈ ਛੁਪਾਉਣ ਲਈ ਉਸ ਨੂੰ ਰਿਸ਼ਵਤ ਦਿੱਤੀ ਹੋਵੇ।
ਰੋਜ਼ਲਿਨ ਨੇ ਹਿਨਾ ਨੂੰ ਸੱਚਾਈ ਦੱਸਣ ਦੀ ਦਿੱਤੀ ਚੁਣੌਤੀ
ਰੋਜ਼ਲਿਨ ਖਾਨ ਨੇ ਹਿਨਾ ਖਾਨ ਦੇ ਕੈਂਸਰ ਦੇ ਇਲਾਜ 'ਚ ਕਈ ਅਸੰਗਤੀਆਂ ਵੱਲ ਇਸ਼ਾਰਾ ਕੀਤਾ ਹੈ। ਇਸ ਦੇ ਨਾਲ ਹੀ, ਅਦਾਕਾਰਾ ਨੂੰ ਆਪਣੀ ਡਾਕਟਰੀ ਜਾਣਕਾਰੀ ਸਭ ਦੇ ਸਾਹਮਣੇ ਲਿਆਉਣ ਦੀ ਚੁਣੌਤੀ ਦਿੱਤੀ ਗਈ ਹੈ। ਹਾਲਾਂਕਿ, ਹਿਨਾ ਖਾਨ ਨੇ ਅਜੇ ਤੱਕ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਨਾ ਹੀ ਉਨ੍ਹਾਂ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਆਈ ਹੈ।
ਇਹ ਵੀ ਪੜ੍ਹੋ-ਗਾਇਕ ਉਦਿਤ ਨਾਰਾਇਣ ਨੇ ਮਹਿਲਾ ਫੈਨਜ਼ ਨੂੰ ਕੀਤਾ ਕਿੱਸ, ਵੀਡੀਓ ਵਾਇਰਲ
ਰੋਜ਼ਲਿਨ ਖੁਦ ਹੈ ਕੈਂਸਰ ਦੀ ਮਰੀਜ਼
ਤੁਹਾਨੂੰ ਦੱਸ ਦੇਈਏ ਕਿ ਰੋਜ਼ਲਿਨ ਖਾਨ ਖੁਦ ਸਟੇਜ 4 ਕੈਂਸਰ ਸਰਵਾਈਵਰ ਹੈ। ਖਾਸ ਗੱਲ ਇਹ ਹੈ ਕਿ ਹਿਨਾ ਖਾਨ ਅਤੇ ਰੋਜ਼ਲਿਨ ਖਾਨ ਦੋਵਾਂ ਦਾ ਇਲਾਜ ਇੱਕੋ ਡਾਕਟਰ, ਡਾ. ਮੰਦਰ ਨਾਡਕਰਨੀ ਦੁਆਰਾ ਕੀਤਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੋਜ਼ਲਿਨ ਖਾਨ ਨੇ ਹਿਨਾ 'ਤੇ ਦੋਸ਼ ਲਗਾਏ ਹਨ। ਪਹਿਲਾਂ ਵੀ ਉਸਨੇ ਕਿਹਾ ਸੀ ਕਿ ਹਿਨਾ ਖਾਨ ਆਪਣੀ ਕੈਂਸਰ ਦੀ ਕਹਾਣੀ ਨੂੰ ਪ੍ਰਚਾਰ ਲਈ ਵਰਤ ਰਹੀ ਹੈ।
ਇਹ ਵੀ ਪੜ੍ਹੋ- ਰਾਖੀ ਸਾਵੰਤ ਦਾ ਮੁੜ ਟੁੱਟਿਆ ਦਿਲ, ਪਾਕਿਸਤਾਨ ਤੋਂ ਪਿਆਰ 'ਚ ਮਿਲਿਆ ਧੋਖਾ
ਹਿਨਾ ਖਾਨ ਦੀ ਸਰਜਰੀ 'ਤੇ ਵੀ ਉੱਠੇ ਸਨ ਸਵਾਲ
ਆਪਣੀ ਸਰਜਰੀ ਬਾਰੇ ਗੱਲ ਕਰਦੇ ਹੋਏ, ਹਿਨਾ ਖਾਨ ਨੇ ਦੱਸਿਆ ਸੀ ਕਿ ਉਸ ਦੀ ਸਰਜਰੀ 15 ਘੰਟੇ ਚੱਲੀ। ਇਸ 'ਤੇ ਰੋਜ਼ਲਿਨ ਖਾਨ ਇਹ ਵੀ ਕਹਿੰਦੀ ਹੈ ਕਿ ਆਮ ਤੌਰ 'ਤੇ ਸਰਜਰੀ 'ਚ ਇੰਨਾ ਸਮਾਂ ਨਹੀਂ ਲੱਗਦਾ। ਉਸ ਨੇ ਮੈਨੂੰ ਦੱਸਿਆ ਕਿ ਇੱਕ ਵਾਰ ਮਾਸਟੈਕਟੋਮੀ ਕਰਨ 'ਚ 2-3 ਘੰਟੇ ਲੱਗਦੇ ਹਨ। ਡਬਲ ਮਾਸਟੈਕਟੋਮੀ ਸਰਜਰੀ 'ਚ 5-6 ਘੰਟੇ ਲੱਗਦੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਹਿਨਾ ਖਾਨ ਕੋਲ ਬਹੁਤ ਪੈਸਾ ਹੈ ਅਤੇ ਉਹ ਪੇਡ ਮੀਡੀਆ 'ਤੇ ਵੱਡੀ ਰਕਮ ਖਰਚ ਕਰ ਰਹੀ ਹੈ ਤਾਂ ਜੋ ਉਸ ਦੀ ਕੈਂਸਰ ਯਾਤਰਾ ਦੀਆਂ ਕਹਾਣੀਆਂ ਹਰ ਜਗ੍ਹਾ ਦਿਖਾਈਆਂ ਜਾਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਸਿੱਧ ਰੈਪਰ ਨੇ ਗੁਰੂ ਘਰ ਲਈਆਂ ਲਾਵਾਂ, ਕਰਵਾਇਆ ਦੂਜਾ ਵਿਆਹ
NEXT STORY